ਪੰਜਾਬ ਸਰਕਾਰ ਕੋਈ ਵਾਅਦਾ ਅਧੂਰਾ ਨਹੀਂ ਛੱਡੇਗੀ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 30 ਜੁਲਾਈ( ਜਸ਼ਨ ) ਪੰਜਾਬ ਸਰਕਾਰ ਕੋਈ ਵਾਅਦਾ ਅਧੂਰਾ ਨਹੀਂ ਛੱਡੇਗੀ ਅਤੇ ਹਰ ਵਾਅਦੇ ਨੂੰ ਇਕ-ਇਕ ਕਰਕੇ ਪੂਰਾ ਕਰ ਰਹੀ ਹੈ। ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਪੱਕੇ ਹੋਏ ਅਧਿਆਪਕਾਂ ਨੂੰ ਆਪਣੇ ਨਿਵਾਸ ਸਥਾਨ ਤੇ ਨਿਯੁਕਤੀ ਪੱਤਰ ਦੇ ਕੇ ਉਹਨਾਂ ਦਾ ਮੁੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ ਹੋਏ ਪ੍ਰਗਟ ਕੀਤੇ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਧਿਆਪਕ ਉਹ ਮੋਮਬੱਤੀ ਹਨ, ਜੋ ਖੁਦ ਜਲ ਕੇ ਦੂਸਪਿਆਂ ਨੂੰ ਰੋਸ਼ਨੀ ਵੰਡਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਅਧਿਆਪਕਾਂ ਦਾ ਜੋ ਸ਼ੋਸ਼ਣ ਕੀਤਾ, ਉਹ ਸਭ ਦੇ ਸਾਹਮਣੇ ਹੈਂ। ਪਰ ਆਪ ਸਰਕਾਰ ਨੇ ਅਧਿਆਪਕਾਂ ਨੂੰ ਪੱਕੇ ਕਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨ ਵਿਚ ਕੰਮ ਕਰਨਾ ਦੀ ਤਮੰਨਾ ਹੋ ਤਾਂ ਕੋਈ ਵੀ ਕਾਰਜ਼ ਮੁਸ਼ਕਿਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਕੀਤਾ ਹਰ ਇਕ ਵਾਅਦਾ ਨਿਭਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਇਤਿਹਾਸਿਕ ਫੈਸਲਾ ਕਰਦੇ ਹੋਏ ਹਜ਼ਾਰਾਂ ਅਧਿਆਪਕਾਂ ਨੂੰ ਪੱਕਾ ਕੀਤਾ ਹੈ, ਜੋ ਲੰਮੇ ਸਮੇਂ ਤੋਂ ਕੱਚੇ ਸਨ। ਉਨ੍ਹਾਂ ਹਿਾ ਕਿ ਮਾਨ ਸਰਕਾਰ ਸੱਚਮੁੱਚ ਹੀ ਲੋਕਾਂ ਦੀ ਸਰਕਾਰ ਹੈ ਕਿ ਪੰਜਾਬੀਆਂ ਦੇ ਨਾਲ ਕੋਈ ਵੀ ਵਾਅਦਾ ਅਧੂਰਾ ਨਹੀਂ ਰਹੇਗਾ। ਇਸ ਮੌਕੇ ਤੇ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ ਮੋਗਾ ਦੀ ਅਧਿਆਪਕ ਗੁਰਪ੍ਰੀਤ ਕੌਰ ਨੇ ਮਾਨ ਸਰਕਾਰ ਦਾ ਧੰਨਵਾਦ ਕਰਨ ਲਈ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਨਿਵਾਸ ਸਥਾਨ ਪਹੁੰਚੀ ਤੇ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬ ਦੇ ਅਧਿਆਪਕ ਖੁਸ਼ ਹਨ ਅਤੇ ਮਾਨ ਸਰਕਾਰ ਨਾਲ ਹਨ। ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਰਮਨਜੀਤ ਸਿੰਘ, ਕੌਸਲਰ ਪਾਇਲ ਗਰਗ ਦੇ ਪਤੀ ਗੌਰਵ ਗਰਗ, ਅਨੁਜ ਸ਼ਰਮਾ, ਸੀਨੀਅਰ ਆਪ ਆਗੂ ਤੇ ਸਾਬਕਾ ਕੌਸਲਰ ਕ੍ਰਿਸ਼ਨ ਸੂਦ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।