ਮਾਈਕਰੋ ਗਲੋਬਲ ਮੋਗਾ ਨੇ ਲਗਵਾਇਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਸਿਰਫ਼ 5 ਦਿਨਾਂ ਵਿੱਚ
ਮੋਗਾ,29 ਜੁਲਾਈ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਆਪਣੇ ਆਪ ਵਿੱਚ ਇੱਕ ਬਰ੍ਰਾਂਡ ਬਣ ਚੁੱਕੀ ਹੈ। ਸੰਸਥਾ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਨੂੰ ਆਪਣੀ ਪੂਰੀ ਤਨਦੇਹੀ ਨਾਲ ਚਲਾ ਰਹੇ ਹਨ। ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰਨਾਂ ਰਾਜਾਂ ਵਿੱਚ ਵੀ ਇਹ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾ ਰਹੇ ਹਨ। ਇਸੇ ਤਰ੍ਹਾਂ ਹੀ ਅੱਜ ਗੱਲਬਾਤ ਕਰਦੇ ਹੋਏ ਸੰਸਥਾ ਮੁਖੀ ਝੰਡੇਆਣਾ ਨੇ ਦੱਸਿਆ ਕਿ ਅਸੀਂ ਅੱਜ ਯਵਤਮਲ, ਮਹਾਰਾਸ਼ਟਰਾ ਵਾਸੀ ਅਮਰਜੀਤ ਕੌਰ ਰਾਏ ਅਤੇ ਪਤੀ ਸੁਖਮੰਦਰ ਸਿੰਘ ਦਾ ਵੀਜ਼ਾ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਲਵਪ੍ਰੀਤ ਸਿੰਘ ਰਾਏ ਜੋ ਕਿ ਕੈਨੇਡਾ ਵਿੱਚ ਸਟੱਡੀ ਪਰਮਿਟ ਹੋਲਡਰ ਹੈ, ਉਸਨੇ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਸਪਾਂਸਰਸ਼ਿਪ ਲੈਟਰ ਭੇਜੀ ਸੀ। ਉੲਨਾਂ ਨੇ ਦੱਸਿਆ ਕਿ ਇਹਨਾਂ ਨੂੰ ਮਾਈਕਰੋ ਗਲੋਬਲ ਆਉਣ ਦੀ ਸਲਾਹ ਇਹਨਾਂ ਦੀ ਜਾਣਕਾਰ ਸੁਖਵਿੰਦਰ ਕੌਰ ਵਾਸੀ ਬੁੱਘੀਪੁਰਾ ਨੇ ਦਿੱਤੀ ਸੀ ਕਿਉਕਿ ਉਹਨਾਂ ਦਾ ਕੈਨੇਡਾ ਵਿਜਿਟਰ ਵੀਜ਼ਾ ਵੀ ਅਸੀਂ ਲਗਵਾ ਕੇ ਦਿੱਤਾ ਸੀ। ਇਹਨਾਂ ਦੀ ਫਾਈਲ ਬਹੁਤ ਜਲਦ ਤਿਆਰ ਕਰਕੇ ਸਿਰਫ਼ 5 ਦਿਨਾਂ ਵਿੱਚ ਅਸੀਂ ਇਹਨਾਂ ਦਾ ਵੀਜ਼ਾ ਪ੍ਰਾਪਤ ਕੀਤਾ। ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ, ਗੁਰਸਿਮਰਨ ਸਿੰਘ ਝੰਡੇਆਣਾ ਅਤੇ ਮਾਈਕਰੋ ਗਲੋਬਲ ਦੀ ਸਾਰੀ ਟੀਮ ਹਾਜਿਰ ਸੀ।