ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣਾ ਹੀ ਮੇਰਾ ਮੁੱਖ ਟੀਚਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 28 ਜੁਲਾਈ (ਜਸ਼ਨ) -ਮੋਗਾ ਦੀ ਪੁਰਾਣੀ ਸਬਜੀ ਮੰਡੀ ਦੀ 40 ਸਾਲਾਂ ਤੋਂ ਪੁਰਾਣੀ ਬਿਜਲੀ ਮੀਟਰ ਲਗਾਉਣ ਦੀ ਮੰਗ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਪੂਰੀ ਹੋਈ। ਇਸ ਦੌਰਾਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਵਿਚ ਪੁੱਜ ਕੇ ਪੁਰਾਣੀ ਸਬਜੀ ਮੰਡੀ ਦੇ ਦੁਕਾਨਦਾਰਾਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਮੁੰਹ ਮਿੱਠਾ ਕਰਵਾਉਂਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਪਿਛਲੇ 40 ਸਾਲਾਂ ਵਿਚ ਆਈ, ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਨਹੀਂ ਮੰਨਿਆ। ਜਦ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਆਈ ਤਦ ਹਲਕਾ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਧਿਆਨ ਵਿਚ ਉਹਨਾਂ ਨੇ ਮੀਟਰ ਲਗਾਉਣ ਦੀ ਮੰਗ ਰੱਖੀ। ਜਿਸ ਤੇ ਬੀਤੇ ਦਿਨੀ ਸਬਜੀ ਮੰਡੀ ਵਿਚ ਮੀਟਰ ਲਗਾਉਣ ਲਈ ਰਜਿਟ੍ਰੇਸ਼ਨ ਫਾਰਮ ਦਿੱਤੇ ਗਏ ਸਨ। ਅੱਜ ਸਬਜੀ ਮੰਡੀ ਵਾਲਿਆ ਦੇ ਮੀਟਰ ਲੱਗਣ ਦੇ ਬਾਅਦ ਵਪਾਰੀਆ ਨੇ ਹਲਕਾ ਵਿਧਾਇਕ ਦੇ ਘਰ ਪੁੱਜ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਪਹਿਲ ਦੇਣਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਉਣ, ਜਿਸਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਉਹਨਾਂ ਮੰਡੀ ਦੇ ਦੁਕਾਨਦਾਰਾਂ ਦਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਿਵਾਸ ਸਥਾਨ ਤੇ ਪੁੱਜਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਪੁਰਾਣੀ ਸਬਜੀ ਮੰਡੀ ਦੇ ਦੁਕਾਨਦਾਰ, ਆਮ ਆਦਮੀ ਪਾਰਟੀ ਦੇ ਅੋਹਦੇਦਾਰ, ਵਲੰਟੀਅਰ ਤੇ ਸ਼ਹਿਰ ਨਿਵਾਸੀ ਹਾਜ਼ਰ ਸਨ।