ਕੇਂਦਰ ਵੱਲੋਂ ਹੜ੍ਹ ਪੀੜ੍ਹਤਾਂ ਲਈ 218 ਕਰੋੜ ਦੀ ਆਈ ਇਮਦਾਦ, ਪੰਜਾਬ ਸਰਕਾਰ ਵੱਲੋਂ ਪੀੜ੍ਹਤਾਂ ਨੂੰ ਨਾ ਦੇਣ ਦੇ ਵਿਰੋਧ ਵਿਚ 31 ਜੁਲਾਈ ਨੂੰ ਡੀ.ਸੀ. ਦਫਤਰ ਦਾ ਕੀਤਾ ਜਾਵੇਗਾ ਘਿਰਾਓ-ਡਾ.ਸੀਮਾਂਤ ਗਰਗ

 
ਮੋਗਾ, 28 ਜੁਲਾਈ(ਜਸ਼ਨ)-ਪੰਜਾਬ ਵਿਚ ਇਸ ਸਮੇਂ ਸਾਰੇ ਜ਼ਿਲ੍ਹਿਆ ਵਿਚ ਹੜ੍ਹ ਦਾ ਪ੍ਰਕੋਪ ਆਇਆ ਹੋਇਆ ਹੈ ਅਤੇ ਲੋਕ ਘਰ ਤੋਂ ਬੇਘਰ ਹੋ ਚੁੱਕੇ ਹਨ ਅਤੇ ਕਿਸਾਨਾਂ ਦੀ ਫਸਲਾਂ ਅਤੇ ਲੋਕਾਂ ਦੇ ਕਾਰੋਬਾਰ ਵੀ ਪਿੰਡਾਂ ਵਿਚ ਖਤਮ ਹੋ ਗਏ ਹਨ। ਜਿਸਨੂੰ ਲੈ ਕੇ ਹੜ੍ਹ ਪੀੜ੍ਹਤ ਬਹੁਤ ਹੀ ਸਮੱਸਿਆ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਪੰਜਾਬ ਦੇ ਸ਼ੂਰਬੀਰ ਤੇ ਦਾਨੀ ਹੜ੍ਹ ਪੀੜਿ੍ਹਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਉਹਨਾਂ ਨੂੰ ਸਹਾਇਤਾ ਸਮਗਰੀ ਪਹੁੰਚਾ ਰਹੇ ਹਨ। ਹੜ੍ਹ ਪੀੜਿ੍ਹਤਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਵੱਲੋਂ ਮੁੱਢਲੀ ਸਹਾਇਤਾ ਰਾਸ਼ੀ 218.40 ਕਰੋੜ ਪੰਜਾਬ ਨੂੰ ਭੇਜੀ ਗਈ ਹੈ। ਪਰ ਪੰਜਾਬ ਸਰਕਾਰ  ਕੇਂਦਰ ਤੋਂ ਆਈ ਸਹਾਇਤਾ ਰਾਸ਼ੀ ਨੂੰ ਹੜ੍ਹ ਪੀੜ੍ਹਤਾਂ ਨੂੰ ਨਹੀਂ ਦੇ ਰਹੀ। ਜਿਸ ਕਾਰਨ ਲੋਕਾਂ ਦੀਆ ਸਮੱਸਿਆ ਵੱਧਦੀ ਜਾ ਰਹੀ ਹੈ। ਨਾ ਹੀ ਪੰਜਾਬ ਸਰਕਾਰ ਕੇਂਦਰ ਤੋਂ ਸਹਾਇਤਾ ਰਾਸ਼ਿ ਲੈਣ ਲਈ ਪੰਜਾਬ ਵਿਚ ਹੋਏ ਨੁਕਸਾਨ ਦੇ ਬਾਰੇ ਕੋਈ ਯੋਜਨਾ ਬਣਾ ਕੇ ਕੇਂਦਰ ਨੂੰ ਨਹੀਂ ਭੇਜ ਰਹੀ ਹੈ। ਜਿਸ ਕਾਰਨ ਪੰਜਾਬ ਦੇ ਲੋਕ ਪ੍ਰੇਸ਼ਾਨੀ ਵਿਚ ਰਹਿਣ ਨੂੰ ਮਜਬੂਰ ਹਨ। ਪਰ ਮੌਜੂਦਾ ਪੰਜਾਬ ਸਰਕਾਰ ਆਪਣੀ ਹਠਧਰਮੀ ਦੇ ਕਾਰਨ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਭਾਜਪਾ ਦੇ ਜ਼ਿਲ੍ਹਾ ਕਾਰਜ਼ਕਾਰਨੀ, ਅੋਹਦਦੇਰਾਂ, ਮੰਡਲਾਂ, ਮੋਰਚਿਆ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਤੇ ਭਾਜਪਾ ਦੇ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਭਾਜਪਾ ਐਸ.ਸੀ. ਮੋਰਚੇ ਦੇ ਪ੍ਰਧਾਨ ਸੂਰਜ ਭਾਨ, ਭਾਜਪਾ ਦੇ ਵਿਸਤਾਰਕ ਮਹਿੰਦਰ ਖੋਖਰ, ਸੁਮਨ ਮਲਹੋਤਰਾ, ਸੁਨੀਤਾ ਅਰੋੜਾ, ਅਜੀਤਵਾਲ ਪ੍ਰਭਾਰੀ ਸੋਨੀ ਮੰਗਲਾ, ਮੁਕੇਸ਼ ਸ਼ਰਮਾ, ਵਪਾਰ ਮੋਰਚਾ ਦੇ ਪ੍ਰਧਾਨ ਸੰਜੀਵ ਅੱਗਰਵਾਲ, ਮੰਡਲ ਪ੍ਰਧਾਨ ਅਮਿਤ ਗੁਪਤਾ, ਹਰਦੇਵ ਸਿੰਘ, ਪ੍ਰਵਾਸੀ ਸੈਲ ਦੇ ਪ੍ਰਧਾਨ ਵਿਜੇ ਮਿਸ਼ਰਾ, ਸੰਜੀਵ ਗੁਪਤਾ, ਮੀਤ ਪ੍ਰਧਾਨ ਸਤਿੰਦਰ ਸਿੰਘ, ਕੈਸ਼ੀਅਰ ਖੇਮਰਾਜ ਅੱਗਰਵਾਲ, ਸੰਜੀਵ ਮੰਗਲਾ, ਬੀ.ਸੀ. ਮੋਰਚੇ ਦੇ ਪ੍ਰਧਾਨ ਧਰਮਵੀਰ ਬਾਰਤੀ, ਨਾਨਕ ਚੋਪੜਾ, ਜੀਤ ਸਿੰਘ, ਸੁਖਬੀਰ ਸਿੰਘ, ਕਮਲ ਘਾਰੂ, ਨਿਸ਼ਾਂਤ Çੰਸਘ, ਨਿਸ਼ਾਨ ਭੱਟੀ, ਗੁਰਜੰਟ ਸਿੰਘ, ਸੋਨੀ ਭੱਟੀ, ਸੋਮਨਾਥ, ਹੇਮੰਤ ਸੂਦ, ਭੂਪਿੰਦਰ ਹੈਪੀ, ਜਤਿੰਦਰ ਚੱਢਾ ਆਦਿ ਅੋਹਦੇਦਾਰ ਹਾਜ਼ਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਜੀਦਾ ਨਹੀਂ ਹੈ, ਬਲਕਿ ਸ਼ਾਇਰੋ-ਸ਼ਾਇਰੀ ਅਤੇ ਰਾਜਨੀਤਿਕ ਬਿਆਨਬਾਜੀ ਕਰਕੇ ਪਿਛਲੇ ਡੇਢ ਸਾਲ ਤੋਂ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾ ਰਹੀ ਹੈ। ਉਹਨਾਂ ਕਿਹਾ ਕਿ ਜੋ ਵੀ ਮੌਜੂਦਾ ਸਰਕਾਰ ਵੱਲੋਂ ਐਲਾਨ ਅਤੇ ਬਿਆਨ ਦਿੱਤੇ ਜਾਂਦੇ ਹਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਬਲਕਿ ਝੂਠੇ ਵਾਅਦੇ ਅਤੇ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਕੋਲ ਸਰਕਾਰ ਚਲਾਉਣ ਦਾ ਤਜੁਰਬਾ ਅਤੇ ਘੱਟ ਸਿੱਖਿਆ ਕਾਰਨ ਕੇਂਦਰ ਸਰਕਾਰ ਦੀ ਸਕੀਮਾਂ ਨੂੰ ਲੈਣ ਤੋਂ ਹੀ ਇਨਕਾਰ ਕਰਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 31 ਜੁਲਾਈ ਨੂੰ 10 ਤੋਂ 11 ਵਜੇ ਤਕ ਭਾਜਪਾ ਦੇ ਸਮੂਹ ਅੋਹਦੇਦਾਰ ਡੀ.ਸੀ. ਦਫਤਰ ਦਾ ਘਿਰਾਓ ਕਰਕੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਕੇਂਦਰ ਤੋਂ ਆਈ ਸਹਾਇਤਾ ਰਾਸ਼ੀ ਨੂੰ ਵੰਡਣ ਲਈ ਪੰਜਾਬ ਸਰਕਾਰ ਨੂੰ ਭੇਜਣ ਲਈ ਮੰਗ ਪੱਤਰ ਦੇਵੇਗੀ। ਉਹਨਾਂ ਕਿਹਾ ਕਿ 1 ਅਗਸਤ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੋ 11 ਵਜੇ ਫਰੀਦਕੋਟ ਵਿਖੇ ਇਕ ਕਾਨਫਰੰਸ ਨੂੰ ਸੰਬੋਧਨ ਕਰਨਗੇ, ਉਸ ਵਿਚ ਮੋਗਾ ਤੋਂ ਵੱਡੀ ਗਿਣਤੀ ਵਿਚ ਸਾਰੇ ਮੋਰਚੇ, ਮੰਡਲਾਂ ਅਤੇ ਜ਼ਿਲ੍ਹਾ ਕਾਰਜ਼ਕਾਰਨੀ ਦੇ ਮੈਂਬਰਾਂ ਵੱਲੋਂ ਫਰੀਦਕੋਟ ਵਿਚ ਪਹੁੰਚ ਕੇ ਸੂਬਾ ਪ੍ਰਧਾਨ ਦਾ ਸੁਆਗਤ ਕੀਤਾ ਜਾਵੇਗਾ। ਜਿਸਦੇ ਲਈ ਸਾਰੇ ਮੋਰਚੇ, ਮੰਡਲਾਂ ਅਤੇ ਅੋਹਦੇਦਾਰਾਂ ਦੀ ਡਿਊਟੀਆ ਲਗਾ ਦਿੱਤੀ ਗਈ ਹੈ।