ਪ੍ਰੀਖਿਆ ‘ਤੇ ਚਰਚਾ ਪ੍ਰੋਗਰਾਮ ‘ਚ ਭਾਗ ਲੈਣ ਵਾਲੇ ਅਧਿਆਪਕਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭੇਜੇ ਧੰਨਵਾਦੀ ਪੱਤਰ

ਕੋਟਈਸੇ ਖਾਂ/ ਮੋਗਾ,25 ਜੁਲਾਈ (ਜਸ਼ਨ) ਹੇਮਕੁੰਟ ਸਕੂਲ ਦੇ ਚੇਅਰਪਰਸਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ “ਪ੍ਰੀਖਿਆ ਤੇ ਚਰਚਾ” ਵਿੱਚ ਹਿੱਸਾ ਲਿਆ ।  ਅਧਿਆਪਕਾ ਨੂੰ ਅੱਜ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਧੰਨਵਾਦ ਪੱਤਰ ਪ੍ਰਾਪਤ ਹੋਏ । ਪ੍ਰਧਾਨ ਮੰਤਰੀ ਨੇ ਧੰਨਵਾਦ ਪੱਤਰ ਰਾਹੀ ਅਧਿਆਪਕਾ ਨੁੰ ਕਿਹਾ ਕਿ ਅਧਿਆਪਕ ਰੋਸ਼ਨੀ ਦੀ ਕਿਰਨ ਵਾਂਗ  ਹੁੰਦੇ ਹਨ ਜੋ ਕਿ ਵਿਦਿਆਰਥੀਆਂ ਨੂੰ ਸੁਪਨੇ ਦੇਖਣਾ ਅਤੇ ਉਹਨਾਂ ਸੁਪਨਿਆਂ ਨੂੰੁ ਸੰਕਲਪਾਂ ਵਿੱਚ ਤਬਦੀਲ ਦਾ ਕਾਰਜ ਕਰਦੇ ਹਨ , ਜਿਸ ਕਰਕੇ ਵਿਦਿਆਰਥੀ ਆਪਣੀਆਂ ਮੰਜ਼ਿਲਾ ਤੱਕ ਪਹੁੰਚ ਜਾਂਦੇ ਹਨ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਹਰ ਵਰਗ ਤੇ ਵਿਸ਼ਵਾਸ਼ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਆਪਣੀ ਜ਼ਿੰਦਗੀ ਦਾ ਹਰ ਪਲ ,ਹਰ ਸਾਹ ਦੇ ਰਹੇ ਹਾਂ ।ਪ੍ਰਧਾਨ ਮੰਤਰੀ ਵੱਲੋਂ ਪ੍ਰੀਖਿਆਂਵਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਨਿਰਦੇਸ਼ ਦੇਣ ਲਈ ਧੰਨਵਾਦ ਪੱਤਰ ਭੇਜਣਾ , ਸਾਰਿਆਂ ਦਾ ਸਾਥ ,ਵਿਸ਼ਵਾਸ ,ਸਾਬਕਾ ਵਿਕਾਸ ਦਾ ਰੂਪ ਸਿੱਧਾ ਤੁਹਾਡੇ ਸਾਹਮਣੇ ਹੈ । ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਅਧਿਆਪਕਾਂ ਨੁੂੰ ਵੱਧ ਤੋਂ ਵੱਧ ਇਹੋ ਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਅਤੇ ਸੁਨਣ ਲਈ ਉਤਸ਼ਾਹਿਤ ਕੀਤਾ ਅਤੇ ਆਪਣੇ ਆਪ ਨੁੰ  ਸਮੇਂ ਦੇ ਅਨੁਸਾਰ ਹਰ ਵਕਤ ਤਿਆਰ ਰਹਿਣ ਲਈ ਕਿਹਾ ।