ਸੱਤਾ ਪੱਖ ਦੇ ਆਗੂਆ ਦਾ ਨਸ਼ਿਆ ਦੇ ਖਿਲਾਫ ਨਾ ਬੋਲ੍ਹਣਾ, ਨਸ਼ਿਆ ਨੂੰ ਬੰਦ ਕਰਵਾਉਣ 'ਚ ਸਭ ਤੋਂ ਵੱਡੀ ਰੁਕਾਵਟ-ਡਾ.ਸੀਮਾਂਤ ਗਰਗ
*ਨਸ਼ਿਆ ਨਾਲ ਸਾਡੇ ਨੌਜਵਾਨ ਮੌਤ ਦੇ ਮੁੰਹ ਵਿੱਚ ਜਾ ਰਹੇ ਹਨ, ਪਰ ਸਾਡੇ ਆਗੂ ਨਸ਼ਿਆ ਦੇ ਵਿਰੁੱਧ ਬੋਲਣ ਤੋਂ ਘਬਰਾਉਂਦੇ ਹਨ
ਮੋਗਾ, 25 ਜੁਲਾਈ (ਜਸ਼ਨ): -ਅੱਜ ਪੰਜਾਬ ਵਿਚ ਨਸ਼ਾ ਸਾਡੀ ਨੌਜਵਾਨੀ ਨੂੰ ਮੌਤ ਦੇ ਮੁੰਹ ਵੱਲ ਧਕੇਲ ਰਿਹਾ ਹੈ। ਰੋਜ਼ਾਨਾ ਸਮਾਚਾਰ ਪੱਤਰਾਂ ਵਿਚ ਨੌਜਵਾਨਾਂ ਦੇ ਨਸ਼ੇ ਨਾਲ ਮੌਤ ਹੋਣ ਦੀ ਸੂਚਨਾ ਵੇਖਣ ਨੂੰ ਮਿਲਦੀ ਹੈ। ਪਰ ਸੱਥਾ ਪੱਖ ਦੇ ਕਿਸੇ ਵੀ ਆਗੂ ਨੇ ਨਸ਼ਿਆ ਦੇ ਖਿਲਾਫ ਕੋਈ ਵੀ ਆਵਾਜ਼ ਨਹੀਂ ਚੁੱਕੀ, ਜੋ ਨਸ਼ਾ ਖਤਮ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਕਿਉਂਕਿ ਸੱਤਾ ਪੱਖ ਦੇ ਥੱਲੇ ਹੀ ਪੁਲਸ ਪ੍ਰਸ਼ਾਸਨ ਤੇ ਅਧਿਕਾਰੀ ਕੰਮ ਕਰਦੇ ਹਨ। ਜੇਕਰ ਸੱਤਾ ਪੱਖ ਦੇ ਆਗੂ ਨਸ਼ਿਆ ਦੇ ਵਿਰੁੱਧ ਨਹੀਂ ਬੋਲਣਗੇ ਤਾਂ ਪੁਲਸ ਪ੍ਰਸ਼ਾਸਨ ਨਸ਼ੇ ਤੇ ਰੋਕ ਕਿਵੇ ਲਗਵਾੇਗੀ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮੋਗਾ ਵਿਖੇ ਨਸ਼ਆ ਨਾਲ ਹੋ ਰਹੀ ਨੌਜਵਾਨਾਂ ਦੀ ਮੌਤ ਤੇ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਪ੍ਰਗਟ ਕੀਤੇ। ਡਾ.ਸੀਮਾਂਤ ਗਰਗ ਨ ੇ ਕਿਹਾ ਕਿ ਕੁੱਝ ਦਿਨ ਪਹਿਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆ ਦੀ ਰੋਕਥਾਮ ਲਈ ਦਿੱਲੀ ਵਿਖੇ ਦੇਸ ਦੇ ਸਾਰੇ ਸੂਬਿਆ ਦੇ ਭਾਜਪਾ ਤੇ ਪੁਲਸ ਦੇ ਉੱਚ ਅਫਸਰਾਂ ਦੀ ਮੀਟਿੰਗ ਬੁਲਾਈ। ਜਿਸ ਵਿਚ ਨਸ਼ੇ ਦੇ ਵਿਰੁੱਧ ਸਖਤ ਕਦਮ ਚੁੱਕਣ ਦੇ ਆਦੇਸ ਦਿੱਤੇ ਗਏ। ਪਰ ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮਾਂ ਦਾ ਪ੍ਰਭਾਅ ਤੱਦ ਹੀ ਪਵੇਗਾ ਜਦ ਸੱਤਾ ਪੱਖ ਦੇ ਅੰਦਰ ਆਪਣੇ ਸੂਬੇ ਵਿਚ ਨਸ਼ਾ ਬੰਦ ਕਰਨ ਦੀ ਪੂਰੀ ਇੱਛਾ ਹੋਵੇਗੀ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾ ਮੋਗਾ ਵਿਖੇ ਨਸ਼ਾ ਵੇਚਣ ਵਾਲੀ ਔਰਤਾਂ ਤੇ ਵਿਅਕਤੀਆ ਨੂੰ ਫੜਿਆ ਗਿਆ, ਜਿਨ੍ਹਾਂ ਦੇ ਬਿਆਨਾਂ ਤੇ ਇਕ ਪੁਲਸ ਦੇ ਮੁਖਬਿਰ ਨੂੰ ਵੀ ਕਾਬੂ ਕੀਤਾ ਗਿਆ, ਜੋ ਪੁਲਸ ਅਧਿਕਾਰੀਆ ਦੀ ਮਿਲੀਭਗਤ ਨਾਲ ਨਸ਼ਾ ਤਸਕਰਾਂ ਨੂੰ ਸ਼ਹਿ ਦਿਦਾ ਸੀ। ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਸੱਤਾ ਪੱਖ ਦੇ ਆਗੂਆ ਨੇ ਇਕ ਸ਼ਬਦ ਵੀ ਨਸ਼ਾ ਤਸਤਕਾਂ ਦੇ ਖਿਲਾਫ ਨਹੀਂ ਬੋਲਿਆ। ਜਿਸ ਕਾਰਨ ਪੁਲਸ ਨੇ ਨਸ਼ਾ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕਰਦੇ ਸਮੇਂ ਉਹਨਾਂ ਦਾ ਰਿਮਾਂਡ ਤਕ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਜੇਕਰ ਸਾਡੇ ਆਗੂ ਨਸ਼ਿਆ ਦੇ ਖਿਲਾਫ ਬੋਲਣਗੇ ਨਹੀਂ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਨਸ਼ਿਆ ਨੂੰ ਬੰਦ ਕਰਨ ਲਈ ਸਖਤੀ ਨਾਲ ਕਹਿਣਗੇ ਨਹੀਂ ਤਾਂ ਨਸ਼ਾ ਕਿਵੇਂ ਬੰਦ ਹੋਵੇਗਾ। ਉਹਨਾਂ ਕਿਹਾ ਕਿ ਲੋਕ ਆਪਣੀ ਵੋਟਾਂ ਨਾਲ ਆਗੂਆ ਦੀ ਚੋਣ ਕਰਦੇ ਹਨ ਕਿ ਉਹ ਸਾਡੇ ਲਈ ਚੰਗੇ ਕੰਮ ਕਰਕੇ ਸਾਡੇ ਸਹਿਰ ਤੇ ਇਲਾਕੇ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਣਗੇ। ਲੇਕਿਨ ਵੋਟਾਂ ਹੋ ਜਾਣ ਦੇ ਬਾਅਦ ਅਤੇ ਆਗੂਆ ਦੇ ਜਿੱਤਣ ਦੇ ਬਾਅਦ ਇਹ ਸਭ ਕੁੱਝ ਖਤਮ ਹੋ ਜਾਂਦਾ ਹੈ ਅਤੇ ਸੱਤਾ ਹੱਥ ਵਿਚ ਆ ਜਾਣ ਦੇ ਬਾਅਦ ਲੋਕਾਂ ਨੂੰ ਉਹਨਾਂ ਦੇ ਮੁਲਾਜ਼ਮ ਦੇ ਰਹਿਮ ਤੇ ਛੱਡ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸੱਤਾ ਪੱਖ ਦੁਆਰਾ ਨਸ਼ਿਆ ਦੇ ਵਿਰੁੱਧ ਬਿਆਨ ਨਾ ਦੇਣਾ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਨਸ਼ਿਆ ਬੰਦ ਕਰਨ ਦੇ ਸਖਤ ਆਦੇਸ ਨਾ ਦੇਣਾ ਇਸਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਲੋਕਾਂ ਨੂੰ ਆਪਣੇ ਅੰਦਰ ਹੀ ਹੀ ਲੱਭਣਾ ਹੋਵੇਗਾ। ਉਹਨਾਂ ਕਿਹਾ ਕਿ ਭਾਜਪਾ ਦਾ ਲੋਕਾਂ ਨਾਲ ਵਾਅਦਾ ਹੈ ਅਤੇ ਇਸ ਵਾਅਦੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਈ ਵਾਰ ਦੁਹਰਾ ਚੁੱਕੇ ਹਨ ਕਿ ਭਾਜਪਾ ਨਸ਼ਿਾ ਦੇ ਖਿਲਾਫ ਕਿਸੇ ਕੀਮਤ ਤੇ ਵੀ ਢੀਲ ਨਹੀਂ ਦਵੇਗੀ। ਲੇਕਿਨ ਜਿਥੇ ਭਾਜਪਾ ਦੀ ਸਰਕਾਰਾਂ ਨਹੀਂ ਹਨ ਉਥੇ ਨਸ਼ਿਆ ਨਹੀਂ ਰੁਕ ਰਿਹਾ। ਜਦ ਕਿ ਭਾਜਪਾ ਸ਼ਾਸਤ ਸੂਬਿਆ ਵਿਚ ਨਸ਼ਿਆ, ਗੁੰਡਾਗਰਦੀ, ਗੈਂਗਸਟਰਾਂ ਦਾ ਸਫਾਇਆ ਕੀਤਾ ਜਾ ਚੁੱਕਾ ਹੈ ਅਤੇ ਲੋਕ ਨਿਡਰਤਾ ਨਾਲ ਉਹਨਾਂ ਸੂਬਿਆ ਵਿਚ ਰਹਿ ਰਹੇ ਹਨ ਅਤੇ ਤਰੱਕੀ ਕਰ ਰਹੇ ਹਨ। ਪਰ ਸਾਡਾ ਪੰਜਾਬ ਦੀ ਬਦਕਿਸਮਤੀ ਹੈ ਕਿ ਇਥੇ ਤੇ ਸਮੇਂ-ਸਮੇਂ ਤੇ ਜੋ ਸਰਕਾਰਾਂ ਆਈ ਉਹਨਾਂ ਨਸ਼ਿਆ ਬੰਦ ਕਰਨ ਵੱਲ ਧਿਆਨ ਨਾ ਦੇ ਕੇ ਆਪਣੇ ਸੁਆਗਤਾਂ ਲਈ ਨਸ਼ਿਆ ਨੂੰ ਸੱਦਾ ਦਿੱਤਾ। ਜਿਸ ਕਾਰਨ ਅੱਜ ਸਾਡੀ ਪੰਜਾਬ ਦੀ ਜਵਾਨੀ ਜਿਸਦਾ ਲੋਹਾ ਪੂਰੇ ਸੰਸਾਰ ਵਿਚ ਮੰÇ੍ਵਆ ਜਾਂਦਾ ਸੀ, ਹੁਣ ਉਹ ਕਮਜੋਰ ਅਤੇ ਲਾਚਾਰ ਹੋ ਕੇ ਰਹਿ ਗਈ ਹੈ ਅਤੇ ਬੱਚਿਆ ਦੇ ਮਾਤਾ-ਪਿਤਾ ਸੀ, ਹੁਣ ਉਹ ਕਮਜੋਰ ਅਤੇ ਲਾਚਾਰ ਹੋ ਕੇ ਰਹਿ ਗਈ ਹੈ ਅਤੇ ਬੱਚਿਆ ਦੇ ਮਾਤਾ-ਪਿਤਾ ਨਸ਼ਿਆ ਦੇ ਬੰਦ ਨਾ ਹਣ ਕਾਰਨ ਆਪਣੇ ਬੱਚਿਆ ਨੂੰ ਵਿਦੇਸ਼ਾ ਵਿਚ ਭੇਜਣ ਨੂੰ ਮਜਬੂਰ ਹਨ। ਲੇਕਿਨ ਸਾਡੇ ਆਗੂ ਇਸ ਤੇ ਮੌਣ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉੁਣ ਤੇ ਨਸ਼ਿਆ, ਗੁੰਡਾਗਰਦੀ, ਗੈਂਗਸਟਰਾਂ ਨੂੰ ਕਿਸੇ ਕੀਮਤ ਤੇ ਪਣਪਣੇ ਨਹੀਂ ਦਿੱਤਾ ਜਾਵੇਗਾ।