ਮਾਲ ਅਫਸਰਾਂ ਵੱਲੋਂ ਰਜਿਸਟਰੀਆ ਦੇ ਬਾਈਕਾਟ ਦੀ ਚਿਤਾਵਨੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਵਿਚ ਭਿ੍ਸ਼ਟਾਚਾਰ ਵੱਡੇ ਪੱਧਰ ਤੇ ਚੱਲ ਰਿਹਾ ਹੈ-ਡਾ.ਸੀਮਾਂਤ ਗਰਗ
ਮੋਗਾ, 23 ਜੁਲਾਈ (ਜਸ਼ਨ): -ਪੰਜਾਬ ਮਾਲ ਅਫਸਰਾਂ ਵੱਲੋਂ ਰਜਿਸਟਰੀਆ ਦੇ ਬਾਈਕਾਟ ਦੀ ਦਿੱਤੀ ਗਈ ਚਿਤਾਵਨੀ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ ਦੇ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਸ਼ਾਸਨ ਦੇਣ ਦੀ ਚੋਣਾਂ ਤੋਂ ਪਹਿਲਾਂ ਗੱਲ ਕਰਦੀ ਸੀ ਹੁਣ ਸਰਕਾਰੀ ਦਫਤਰਾਂ ਵਿਚ ਸਰੇਆਮ ਭਿ੍ਸ਼ਟਾਚਾਰ ਨਜ਼ਰ ਆ ਰਿਹਾ ਹੈ | ਜਿਸਦਾ ਪਰੂਫ ਹੁਣ ਪੰਜਾਬ ਮਾਲ ਅਫਸਰ ਐਸੋਸਏਸ਼ਨ ਨੇ ਚਿਤਾਵਨੀ ਦੇ ਕੇ ਸਾਬਤ ਕਰ ਦਿੱਤਾ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮਾਲ ਅਫਸਰਾਂ ਦੀ ਚਿਤਾਵਨੀ ਦੇ ਬਾਅਦ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਪ੍ਰਗਟ ਕੀਤੇ | ਡਾ.ਸੀਮਾਂਤ ਗਰਗ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਇਹ ਪਹਿਲੀ ਸਰਕਾਰ ਹੈ ਜਿਸਦੇ ਵਿਧਾਇਕਾਂ ਨੇ ਤਹਿਸੀਲਦਾਰ ਦਫਤਰਾਂ ਅਤੇ ਪਟਵਾਰੀ ਦਫਤਰਾਂ ਵਿਚ ਵੀ ਆਪਣੇ ਚਹੇਤੇ ਨੂੰ ਬਿਠਾ ਕੇ ਭਿ੍ਸ਼ਟਾਚਾਰ ਨੂੰ ਵਧਾਇਆ ਹੈ ਅਤੇ ਅਖਬਾਰਾਂ ਵਿਚ ਭਿ੍ਸ਼ਟਾਚਾਰ ਖਤਮ ਕਰਨ ਦੇ ਇਸ਼ਤਿਹਾਰ ਲਗਵਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਪੰਜਾਬ ਮਾਲ ਅਫਸਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਇਹ ਕਿਹਾ ਗਿਆ ਹੈ ਕਿ ਜੋ ਵਿਧਾਇਕਾ ਦੇ ਚਹੇਤੇ ਦਫਤਰਾਂ ਵਿਚ ਬੈਠਾਏ ਗਏ ਹਨ ਉਹ ਅਫਸਰਾਂ ਨੂੰ ਗਲਤ ਕੰਮ ਕਰਨ ਲਈ ਮਜਬੂਤ ਕਰਦੇ ਹਨ ਅਤੇ ਫਿਰ ਗਲਤ ਕਾਰਜ਼ ਕਰਵਾ ਕੇ ਅਫਸਰਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਅਤੇ ਵਿਜੀਲੈਂਸ ਵੱਲੋਂ ਵੀ ਅਫਸਰਾਂ ਨੂੰ ਨਜਾਇਜ਼ ਤੰਗ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ | ਉਹਨਾਂ ਕਿਹਾ ਕਿ ਵਿਧਾਇਕਾਂ ਵੱਲੋ ੰਤਹਿਸਾਲਾਂ ਵਿਚ ਛਾਪੇ ਮਾਰੇ ਜਾਂਦੇ ਹਨ | ਜਦ ਕਿ ਇਹ ਕੰਮ ਪ੍ਰਸ਼ਾਸਨ ਦੇ ਉੱਚ ਅਧਿਕਾਰੀਆ ਦਾ ਹੈ | ਉਹਨਾਂ ਕਿਹਾ ਕਿ ਐਸੋਸੀਏਸ਼ਨ ਨੇ ਇਹ ਵੀ ਮੰਗ ਰੱਖੀ ਹੈ ਕਿ ਉਹਨਾਂ ਦੀ ਪੋਸਟਾਂ ਖਾਲੀ ਪਈ ਹੈ ਉਹਨਾਂ ਨੂੰ ਜਲਦੀ ਭਰਾ ਜਾਵੇ ਅਤੇ ਤਹਿਸੀਲਾਦਾਰਾਂ, ਨਾਇਬ ਤਹਿਸੀਲਦਾਰਾਂ ਦੀ ਤਰੱਕੀਆ ਦੀ ਫਾਈਲਾਂ ਜੋ ਦਬੀ ਪਈ ਹਨ ਉਹਨਾਂ ਨੂੰ ਵੀ ਕੱਢ ਕੇ ਸ਼ੁਰੂ ਕੀਤਾ ਜਾਵੇ, ਤਾਂ ਜੋ ਤਹਿਸੀਲਾਂ ਨੂੰ ਹੋਰ ਕੰਮਕਾਜ ਦਿੱਤੇ ਜਾਂਦੇ ਹਨ ਉਹ ਵੀ ਖਤਮ ਹੋ ਸਕਣ | ਉਹਨਾਂ ਕਿਹਾ ਕਿ ਐਨ.ਓ.ਸੀ. ਦੇ ਮਾਮਲੇ ਵਿਚ ਵੀ ਤਹਿਸੀਲਦਾਰਾਂ ਤੇ ਬੇਵਜਹ ਦੀ ਤਲਵਾਰ ਲਟਕ ਰਹੀ ਹੈ ਅਤੇ ਵਿਧਾਇਕਾਂ ਵੱਲੋਂ ਰਜਿਸਟਰੀਆ ਗਲਤ ਢੰਗ ਨਾਲ ਕਰਨ ਦੇ ਵੀ ਦਬਾਅ ਪਾਏ ਜਾਂਦੇ ਹਨ | ਉਹਨਾਂ ਕਿਹਾ ਕਿ ਐਸੋਸੀਏਸ਼ਨ ਦੀ ਮੰਗ ਤੇ ਜੋ ਵਿਧਾਇਕਾਂ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਉਹ ਸਬੰਧਤ ਐਸ.ਡੀ.ਐਮ ਜਾ ਡਿਪਟੀ ਕਮਿਸ਼ਨਰ ਦੇ ਬਿਨ੍ਹਾਂ ਨਾ ਕੀਤੀ ਜਾਵੇ ਅਤੇ ਜੋ ਵਿਧਾਇਕਾਂ ਵੱਲੋਂ ਤਹਿਸੀਲਦਾਰਾਂ ਨੂੰ ਗਲਤ ਕੰਮ ਕਰਨ ਦੀ ਧਮਕੀਆ ਦਿੱਤੀ ਜਾਂਦੀ ਹੈ ਉਹ ਵੀ ਬੰਦ ਕੀਤੀ ਜਾਵੇ | ਉਹਨਾਂ ਕਿਹਾ ਕਿ ਜੇਕਰ 15 ਦਿਨ ਬਾਅਦ ਸਰਕਾਰ ਨੇ ਕੋਈ ਕਦਮ ਨਹੀਂ ਚੁੱਕੇ ਤਾਂ ਪੰਜਾਬ ਮਾਲ ਵਿਭਾਗ ਐਸੋਸੀਏਸ਼ਨ ਦੇ ਸਮੂਹ ਅਧਿਕਾਰੀ ਹੜਤਾਲ ਤੇ ਚੱਲੇ ਜਾਣਗੇ | ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਇਸ ਲਈ ਸਰਕਾਰ ਨੂੰ ਤਹਿਸੀਲਦਾਰ ਦਫਤਰਾਂ ਵਿਚ ਜੋ ਵਿਧਾਇਕਾ ਦੇ ਚਹਿਤਿਆ ਨੂੰ ਬੈਠਾ ਕੇ ਗਲਤ ਕੰਮ ਦੇ ਐਸੋਸੀਏਸ਼ਨ ਦੋਸ਼ ਲਗਾ ਰਹੀ ਹੈ ਉਸਨੂੰ ਮੁੱਖ ਮੰਤਰੀ ਸਪਸ਼ਟ ਕਰੇ ਅਤੇ ਅਜਿਹੇ ਭਿ੍ਸ਼ਟਾਚਾਰ ਦੇ ਦੋਸ਼ਾਂ ਤੇ ਸਰਕਾਰ ਆਪਣੀ ਸਥਿਤੀ ਵੀ ਸਪਸ਼ਟ ਕਰੇ |