ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਪੇਰੈਂਟਸ ਟੀਚਰ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ ਕੀਤੀ ਗਈ

ਮੋਗਾ,23 ਜੁਲਾਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ   ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਡਾ. ਇਕਬਾਲ ਸਿੰਘ , ਡਾ.ਗੁਰਚਰਨ ਸਿੰਘ, ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਦੇ ਪੀ ਟੀ ਏ ਦੇ ਮੈਂਬਰਾਂ ਦਮਨਪ੍ਰੀਤ ਕੌਰ, ਸ਼ੇਫਾਲੀ ਗਰਗ, ਜਤਿੰਦਰ ਸਿੰਘ ਸਹਿਗਲ, ਸ੍ਰੀਮਤੀ ਇਕਬਾਲ ਕੌਰ, ਸੰਦੀਪ ਤਾਇਲ, ਮੈਡਮ ਰੋਮਿਲਾ ਸੂਦ, ਮੋਨਿਕਾ ਸਿੱਧੂ, ਅੰਮ੍ਰਿਤਪਾਲ ਕੌਰ,ਨਾਲ ਵਿਸ਼ੇਸ਼ ਮੁੱਦਿਆਂ ਤੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਨਵੇਂ ਸਿਲੇਬਸ ਤੇ ਅਧਾਰਤ ਵੱਖ-ਵੱਖ ਗਤੀਵਿਧੀਆਂ ਅਤੇ 360 ਡਿਗਰੀ ਰਿਪੋਰਟ ਕਾਰਡ ਵਰਗੇ ਮੁੱਦਿਆਂ ਤੇ ਚਰਚਾ ਹੋਈ। ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਨਵੇਂ ਪਾਠਕ੍ਰਮ ਤੇ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।ਇਸ ਮੀਟਿੰਗ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਕੂਲ ਦੇ 70  ਅਧਿਆਪਕਾਂ ਅਤੇ 93 ਵਿਦਿਆਰਥੀਆਂ ਨੂੰ ਮਿਲੇ ਪ੍ਰਸੰਸਾ ਪੱਤਰ ਬਾਰੇ ਵੀ ਦੱਸਿਆ ਗਿਆ। ਸਕੂਲ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਵਾਤਾਵਰਨ ਬਚਾਓ ਅਧੀਨ ਸਕੂਲ ਵੱਲੋਂ ਬਚਾਏ ਪਾਣੀ ਅਤੇ ਬਿਜਲੀ ਦਾ ਵੇਰਵਾ ਵੀ ਸਾਂਝਾ ਕੀਤਾ ਗਿਆ। ਸਾਰੇ ਮੈਂਬਰਾਂ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।  ਇਹ ਮੀਟਿੰਗ ਅਹਿਮ ਮੁੱਦਿਆਂ ਤੇ ਸਫ਼ਲ ਚਰਚਾ ਕਰਨ ਵਿੱਚ ਕਾਮਯਾਬ ਰਹੀ ।