ਵਿਗਿਆਨ ਵਿਸ਼ੇ ਨਾਲ ਸਬੰਧਤ ਕੈਂਪ ਟੈਸਟ ਚੋਂ ਟਾਪ ਕਰਨ ਵਾਲੇ ਬਲੂਮਿੰਗ ਬਡਜ਼ ਸਕੂਲ ਮੋਗਾ ਦੇ ਵਿਦਿਆਰਥੀਆਂ ਅਭਿਨੰਦਨ ਅਤੇ ਨਵਨੀਰ ਸਿੰਘ ਨੂੰ ਮਿਲਿਆ ਗੋਲਡ ਮੈਡਲ :ਪਿ੍ਰੰਸੀਪਲ
ਮੋਗਾ,22 ਜੁਲਾਈ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਵਿਦਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰਦਾ ਹੋਇਆ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰਦਾ ਆ ਰਿਹਾ ਹੈ। ਇਸ ਲੜੀ ਤਹਿਤ ਸਕੂਲ ਵਿੱਚ ਵਿਗਿਆਨ ਵਿਸ਼ੇ ਨਾਲ ਸਬੰਧਤ ਕੈਂਪ ਟੈਸਟ ਨਵੰਬਰ 2022 ਮਹੀਨੇ ਵਿੱਚ ਕਰਵਾਇਆ ਗਿਆ ਸੀ। ਇਸ ਟੈਸਟ ਵਿੱਚ ਸਕੂਲ ਵਿੱਚੋਂ 5ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਕੁੱਲ 289 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਸ ਕੈਂਪ ਟੈਸਟ ਦੇ ਨਤੀਜਿਆਂ ਦੋਰਾਨ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਅੱਜ ਸਵੇਰ ਦੀ ਸਭਾ ਮੌਕੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਜੀ ਦੁਆਰਾ ਸਰਟੀਫੀਕੇਟ ਵੰਡੇ ਗਏ। ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਟੈਸਟ ਵਿੱਚ ਸਕੂਲ ਦੇ ਅਭਿਨੰਦਨ ਅਤੇ ਨਵਨੀਰ ਸਿੰਘ ਜੋ ਕਿ ਸਕੂਲ ਟਾਪਰ ਵੀ ਸਨ, ਨੇ ਗੋਲਡ ਮੈਡਲ ਜਿੱਤਿਆ। ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੂੰ ਵੀ ਇਸ ਟੈਸਟ ਲਈ ਵੱਧ ਵਿਦਿਆਰਥੀ ਰਜਿਸਟਰ ਕਰਵਾਉਣ ਤੇ ਪ੍ਰਸ਼ੰਸਾ ਦਾ ਸਰਟੀਫੀਕੇਟ ਤੇ ਸਨਮਾਨ ਚਿੰਨ੍ਹ ਮਿਲਿਆ। ਇਸ ਟੈਸਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਾਇੰਸ ਅਤੇ ਟੈਕਨਾਲੋਜੀ ਨਾਲ ਜੋੜਣ ਅਤੇ ਉਹਨਾਂ ਦਾ ਮੁਲਾਂਕਣ ਕਰਨ ਲਈ ਇਹ ਟੈਸਟ ਕਰਵਾਇਆ ਗਿਆ। ਗਿਆਨ ਅਤੇ ਜਾਗਰੁਕਤਾ ਮੈਪਿੰਗ ਪਲੇਟਫਾਰਮ (ਕੈਂਪ) ਵਿਦਿਆਰਥੀਆਂ ਵਿੱਚ 21ਵੀਂ ਸਦੀ ਦੇ ਹੁਨਰ, ਜਾਗਰੂਕਤਾ ਅਤੇ ਵਿਗਿਆਨ, ਤਕਨਾਲੋਜੀ ਅਤੇ ਮਨੁੱਖਤਾ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਇੱਕ ਅੰਤਰਰਾਸ਼ਟਰੀ ਬੁੱਧੀ ਈ-ਆਧਾਰਿਤ ਮੁਲਾਂਕਣ ਪਲੇਟਫਾਰਮ ਹੈ। ਚੇਅਰਪਰਸਨ ਮੈਡਮ ਕਮਲਸੈਣੀ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਉੱਪਰ ਉਹਨਾਂ ਮੁਬਾਰਕਬਾਦ ਦਿੰਦਿਆ ਕਿਹਾ ਕਿ ਬੀ. ਬੀ. ਐੱਸ. ਸੰਸਥਾ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਸੰਸਥਾ ਹਰ ਖੇਤਰ ਵਿੱਚ ਚਾਹੇ ਉਹ ਵਿਦਿਆ ਦਾ ਖੇਤਰ ਹੋਵੇ, ਚਾਹੇ ਖੇਡਾਂ ਦਾ, ਚਾਹੇ ਸੱਭਿਆਚਾਰ ਦਾ, ਆਪਣੇ ਵਿਦਿਆਰਥੀਆਂ ਨੂੰ ਹਰ ਇੱਕ ਪਲੇਟਫਾਰਮ ਮੁਹੱਈਆ ਕਰਵਾਉਂਦੀ ਰਹਿੰਦੀ ਹੈ।