ਪਰਮਜੀਤ ਪੰਮੀ ਵੱਲੋਂ ਕੀਤਾ ਗਿਆ ਤੀਆਂ ਦਾ ਆਯੋਜਨ , ਐਮ. ਐਲ. ਏ. ਅਮਨਦੀਪ ਕੌਰ ਅਰੋੜਾ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ

ਮੋਗਾ, 22 ਜੁਲਾਈ (ਜਸ਼ਨ): ਸਾਉਣ ਮਹੀਨੇ ਦਾ ਮਨਮੋਹਕ ਤਿਉਹਾਰ ਹਰ ਔਰਤ ਤਿਉਹਾਰ ਨੂੰ ਬੜੇ ਚਾਅ ਅਤੇ ਸੱਧਰਾਂ ਨਾਲ ਮਨਾਉਣਾ ਚਾਹੁੰਦੀ ਹੈ, ਇਸੇ ਤਹਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਜਰਨਲ ਸੈਕਟਰੀ ਮੈਡਮ ਪਰਮਜੀਤ ਕੌਰ ਪੰਮੀ ਨੇ ਆਪਣੇ ਘਰ ਤੀਆਂ ਦਾ ਆਯੋਜਨ ਕੀਤਾ। ਜਿਸ ਵਿੱਚ ਉਨ੍ਹਾਂ ਦੀਆਂ ਸਹੇਲੀਆਂ ਦੇ ਨਾਲ ਮੋਗਾ ਜ਼ਿਲ੍ਹੇ ਦੇ ਐਮ. ਐਲ. ਏ. ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵੀ ਸ਼ਿਰਕਤ ਕੀਤੀ। ਐਮ. ਐਲ. ਏ. ਮੈਡਮ ਨੇ ਦੱਸਿਆ ਕਿ ਅਜਿਹੇ ਤਿਉਹਾਰ ਸਾਨੂੰ ਹਮੇਸ਼ਾ ਮਨਾਉਣੇ ਚਾਹੀਦੇ ਹਨ ਇਹਨਾਂ ਨਾਲ ਸਾਡੀ ਸੱਭਿਆਚਾਰਕ ਸਾਂਝ ਵਧਦੀ ਹੈ। ਇਹ ਅਜਿਹਾ ਤਿਉਹਾਰ ਹੈ ਜਿਸ ਨਾਲ ਔਰਤਾ ਆਪਣੇ ਮਨ ਦੇ ਵਲਵਲੇ ਬਾਹਰ ਕੱਢ ਸਕਦੀ ਹੈ। ਇਸ ਵਿੱਚ ਸ਼੍ਰੀਮਤੀ ਇੰਦਰਜੀਤ ਕੌਰ ਮਾਤਾ ਚੇਅਰਮੈਨ ਸ. ਦਵਿੰਦਰਪਾਲ ਸਿੰਘ ਨੇ ਵੀ ਬੋਲੀਆਂ ਪਾਈਆਂ ਜੋ ਕੇ ਸਭ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ। ਸ਼੍ਰੀਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਤਿਉਹਾਰ ਉਨ੍ਹਾਂ ਦਾ ਵੀ ਮਨ ਭਾਉਂਦਾ ਹੈ। ਉਹਨਾਂ ਨੇ ਵੀ ਇਸ ਨੂੰ ਬੜੀ ਖੁਸ਼ੀ ਨਾਲ ਮਨਾਇਆ। ਪਰਮਜੀਤ ਕੌਰ ਜੋ ਕੇ ਆਪ ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ ਨੇ ਦੱਸਿਆ ਕਿ ਅਜਿਹੀਆਂ ਖੁਸ਼ੀਆਂ ਮਨਾਉਣੀਆਂ ਬੜੀਆਂ ਹੀ ਜ਼ਰੂਰੀ ਹਨ। ਪਰਮਜੀਤ ਕੌਰ ਅਤੇ ਉਨ੍ਹਾਂ ਦੀਆਂ ਸਾਰੀਆਂ ਸਹੇਲੀਆਂ ਨੇ ਐਮ. ਐਲ. ਏ. ਮੈਡਮ ਡਾਕਟਰ ਅਮਨਦੀਪ ਕੌਰ ਦਾ ਸਿਰਕਤ ਕਰਨ ਲਈ ਧੰਨਵਾਦ ਕੀਤਾ। ਸਭ ਨੇ ਤਹਿ ਦਿਲ ਤੋਂ ਖੁਸ਼ੀ ਮਨਾਈ। ਇਸ ਮੌਕੇ ਤੇ ਅੰਜੂ ਜਿੰਦਲ, ਮੰਜੂ ਜਿੰਦਲ, ਅੰਜੁਮ ਪੁਰੀ, ਅੰਜੂ, ਸਰਿਤਾ ਗੁਲਾਟੀ, ਅੰਜਲੀ ਸ਼ਰਮਾ, ਬਿਮਲ ਗਰਗ, ਕੰਚਨ ਬਾਂਸਲ, ਰਸ਼ਮੀ ਗੋਇਲ, ਕਿਰਨ ਰਾਏ, ਕਿਰਨ ਗਰੋਵਰ, ਰਾਣੀ ਅਰੋੜਾ, ਪ੍ਰਭਾ ਜਿੰਦਲ, ਰਮਾ ਹਾਜ਼ਰ ਸਨ ।