ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਿਲ ਰਿਹਾ ਹੈ,ਆਯੂਸ਼ਮਾਨ ਯੋਜਨਾ ਦਾ ਲਾਭ, ਲੇਕਿਨ ਪੰਜਾਬ 'ਚ ਸੂਬਾ ਸਰਕਾਰ ਨਹੀਂ ਵਿਖਾ ਰਹੀ ਵੱਧ ਦਿਲਚਸਪੀ -ਡਾ.ਸੀਮਾਂਤ ਗਰਗ

ਮੋਗਾ, 22 ਜੁਲਾਈ (ਜਸ਼ਨ):-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਗਰੀਬ ਲੋਕਾਂ ਨੂੰ  ਪ੍ਰਾਈਵੇਟ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤਕ ਦਾ ਇਲਾਜ ਕਰਵਾਉਣ ਲਈ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਸੀ, ਜਿਸਦਾ ਪੂਰੇ ਦੇਸ਼ ਵਿਚ ਗਰੀਬ ਅਤੇ ਲੋੜਵੰਦ ਲੋਕ ਲਾਭ ਉਠਾ ਰਹੇ ਹਨ | ਲੇਕਿਨ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ  ਸਮੇਂ ਤੇ ਪੈਮੇਂਟ ਨਾ ਆਉਣ ਨਾਲ ਇਸ ਯੋਜਨਾ ਦਾ ਲਾਭ ਪ੍ਰਾਈਵੇਟ ਹਸਪਤਾਲ ਚੰਗੀ ਤਰ੍ਹਾਂ ਨਹੀਂ ਦੇ ਪਾ ਰਹੇ | ਜਿਸ ਕਾਰਨ ਪੰਜਾਬ ਦੇ ਗਰੀਬ ਲੋਕ ਆਯੂਸ਼ਮਾਨ  ਦਾ ਲਾਭ ਲੈਣ ਤੋਂ ਵਾਂਝੇ ਹਨ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਗਰੀਬਾਂ ਅਤੇ ਲੋੜਵੰਦਾਂ ਦੇ ਆਯੂਸ਼ਮਾਨ ਕਾਰਡ ਬਣਾ ਕੇ ਉਹਨਾਂ ਨੂੰ  ਵੰਡਣ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਮੌਕੇ ਤੇ ਭਾਜਪਾ ਦੇ ਵਿਸਾਤਰਕ ਮਹਿੰਦਰ ਖੋਖਰ, ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਗੁਰਚਰਨ ਸਿੰਘ, ਸੰਜੀਵ ਮੰਗਲਾ, ਮੀਤ ਪ੍ਰਧਾਨ ਸਤਿੰਦਰਪ੍ਰੀਤ ਸਿੰਘ, ਭਾਜਪਾ ਦੇ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਸੁਖਬੀਰ ਸਿੰਘ ਆਦਿ ਹਾਜ਼ਰ ਸਨ | ਡਾ.ਸੀਮਾਂਤ ਗਰਗ ਨੇ ਕਿਹਾ ਕਿ ਆੂਸ਼ਮਾਨ ਯੋਜਨਾ ਦਾ ਇਲਾਜ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ  ਆਯੂਸ਼ਮਾਨ ਯੋਜਨਾ ਦੀ ਪੈਮੇਂਟ ਸਮੇਂ ਤੇ ਨਾ ਆਉਣ ਕਾਰਨ ਪ੍ਰਾਈਵੇਟ ਹਸਪਤਾਲਾਂ ਨੂੰ  ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਾਰਨ ਕਦੇ-ਕਦੇ ਪ੍ਰਾਈਵੇਟ ਹਸਪਤਾਲ ਇਸ ਯੋਜਨਾ ਦੇ ਤਹਿਤ ਇਲਾਜ ਬੰਦ ਕਰ ਦਿੰਦੇ ਹਨ | ਉਹਨਾਂ ਸੂਬਾ ਸਰਕਾਰ ਤੋਂ ਅਪੀਲ ਕਰਦਿਆ ਕਿਹਾ ਕਿ ਆਯੂਸ਼ਮਾਨ ੋਜਨਾ ਦੇ ਬਾਰੇ ਸੂਬਾ ਸਰਕਾਰ ਵੱਧ ਧਿਆਨ ਦੇਵੇ ਅਤੇ ਆਪਣੇ ਹਿੱਸੇ ਦੀ ਅਦਾਇਗੀ ਜਲਦੀ ਕੀਤੀ ਜਾਵੇ, ਤਾਂ ਜੋ ਆਯੂਸ਼ਮਾਨ ਯੋਜਨਾ ਦੇ ਲਾਭ ਪਾਤਰੀ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਚੁੱਕ ਸਕਣ | ਉਹਨਾਂ ਕਿਹਾ ਕਿ 5 ਲੱਖ ਰੁਪਏ ਤਕ ਗੰਭੀਰ ਤੋਂ ਗੰਭੀਰ ਬਿਮਾਰੀਆ ਦੇ ਇਲਾਜ ਵੀ ਇਸ ਯੋਡਨਾ ਦੇ ਤਹਿਤ ਲਾਭ ਪਾਤਰੀ ਕਰਵਾ ਰਹੇ ਹਨ | ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਯੂਸ਼ਮਾਨ ਯੋਜਨਾ ਇਕ ਨਵਾਂ ਇਤਿਹਾਸ ਕਾਇਮ ਕਰ ਰਹੀ ਹੈ ਅਤੇ ਲੋੜਵੰਦ ਗਰੀਬ ਲੋਕ ਹੁਣ ਗੰਭੀਰ ਤੋਂ ਗੰਭੀਰ ਬਿਮਾਰੀਆ ਦਾ ਇਲਾਜ ਕਰਵਾ ਕੇ ਸਿਹਤਮੰਦ ਹੋ ਰਹੇ ਹਨ | ਉਹਨਾਂ ਕਿਹਾ ਕਿ ਭਾਜਪਾ ਦੇ ਜ਼ਿਲ੍ਹਾ ਦਫਤਰ  ਵਿਚ ਵੀ ਜਲਦੀ ਤੋਂ ਜਲਦੀ ਆਯੂਸ਼ਮਾਨ ਯੋਜਨਾ ਦੇ ਕਾਰਡ ਗਰੀਬਾਂ ਅਤੇ ਲੋੜਵੰਦਾਂ ਦੇ ਬਣਾਏ ਜਾਣਗੇ, ਤਾਂ ਜੋ ਇਸ ਯੋਜਨਾ ਵਿਚ ਵੀ ਵੱਧ ਤੋਂ ਵੱਧ ਲੋਕ ਲਾਭ ਚੁੱਕ ਸਕਣ | ਉਹਨਾਂ ਕਿਹਾ ਕਿ ਸੂਬਾ ਸਰਕਾਰ ਆਯੂਸ਼ਮਾਨ ਯੋਜਨਾ ਤੇ ਵੱਧ ਤੋਂ ਵੱਧ ਧਿਆਨ ਦੇਣ, ਤਾਂ ਜੋ ਇਸ ਯੋਜਨਾ ਦਾ ਹੋਰ ਵਿਸਤਾਰ ਹੋ ਸਕੇ |