ਮਾਨ ਸਰਕਾਰ ਵੱਲੋਂ ਸਕੂਲਾਂ ਦੀ ਮੈਂਟੀਨੇਸ ਲਈ 1 ਕਰੋੜ 57 ਲੱਖ ਰੁਪਏ ਦੀ ਗਰਾਂਟ ਮਨਜੂਰ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

ਮੋਗਾ, 20 ਜੁਲਾਈ (ਜਸ਼ਨ):-  ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਸਕੂਲਾਂ ਨੂੰ ਵਧੀਆ ਤੇ ਬਿਹਤਰ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ | ਇਸਦੇ ਚੱਲਦੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਵਿਧਾਨਸਭਾ ਹਲਕੇ ਦੇ ਸਕੂਲਾਂ ਦੀ ਮੈਂਨੀਟੇਸ ਲਈ ਗਰਾਂਟ ਮੰਨਜੂਰ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਮੋਗਾ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ 32 ਸਕੂਲਾਂ ਦੀ ਮੈਨਟੀਨੇਸ ਲਈ 1 ਕਰੋੜ 57 ਲੱਖ ਰੁਪਏ ਦੇ ਕਰੀਬ ਦੀ ਗਰਾਂਟ ਨੂੰ  ਪੰਜਾਬ ਸਰਕਾਰ ਵੱਲੋਂ ਮਨਜੂਰੀ ਦੇ ਕੇ ਪਾਸ ਕੀਤੀ ਗਈ ਹੈ | ਉਹਨਾਂ ਕਿਹਾ ਕਿ ਇਸ ਗਰਾਂਟ ਨਾਲ ਸਕੂਲਾਂ ਦੇ ਰੱਖ-ਰਖਾਵ, ਮੈਨਟੀਨੇਸ ਹੋਣ ਵਾਲੇ ਕਾਰਜ਼ਾਂ ਦੀ ਸ਼ੁਰੂਆਤ ਹੋ ਜਾਵੇਗੀ | ਉਹਨਾਂ ਕਿਹਾ ਕਿ ਸਕੂਲਾਂ ਨੂੰ  ਵਧੀਆ ਤੇ ਨਵਾਂ ਰੂਪ ਦੇਣ ਲਈ ਸਮੇਂ-ਸਮੇਂ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਯਤਨਸ਼ੀਲ ਹੈ | ਇਸਦੇ ਚੱਲਦਿਆ ਹੁਣ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਨੂੰ  ਨਵਾਂ ਰੂਪ ਦੇ ਕੇ ਉਹਨਾਂ ਨੂੰ  ਵੀ ਮਾਡਲ ਰੂਪ ਦਿੱਤਾ ਗਿਆ ਹੈ | ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਕੂਲਾਂ ਵਿਚ ਬੱਚਿਆ ਦੀ ਪੜ੍ਹਾਈ ਲਈ ਆਧੁਨਿਕ ਢੰਗ ਦੀ ਲੈਬਾਂ, ਟੀਚਰਾਂ, ਗਰਾਉਂਡ ਅਤੇ ਹੋਰ ਮੁੱਢਲੀ ਸਹੂਲਤਾਂ ਮੁੱਹਈਆ ਕਰਵਾਇਆ ਗਈਆ ਹਨ, ਤਾਂ ਜੋ ਬੱਚੇ ਵਧੀਆ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ  ਉੱਜਵਲ ਬਣਾ ਕੇ ਆਪਣਾ, ਸਕੂਲ ਤੇ ਮਾਪਿਆ ਦਾ ਨਾਂਅ ਰੋਸ਼ਨ ਕਰ ਸਕਣ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਸਹੂਲਤਾਂ ਨੂੰ  ਮੁੱਖ ਰੱਖਦਿਆ ਸਮੇਂ-ਸਮੇਂ ਤੇ ਗਰਾਂਟ ਨੂੰ  ਪਾਸ ਕੀਤਾ ਜਾ ਰਿਹਾ ਹੈ | ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਮੋਗਾ ਵਿਧਾਨ ਸਭਾ ਹਲਕੇ ਦੇ ਸਰਕਾਰੀ, ਹਾਈ, ਮਿਡਲ, ਪ੍ਰਾਇਮਰੀ ਸਕੂਲਾਂ ਲਈ ਗਰਾਂਟ ਜਾਰੀ ਕਰਨ ਤੇ ਧੰਨਵਾਦ ਕੀਤਾ |