ਰਿਫਿਊਜਲ ਤੋਂ ਬਾਅਦ ਸਿਰਫ਼ 25 ਦਿਨਾਂ ਵਿੱਚ ਮਾਈਕਰੋ ਗਲੋਬਲ ਮੋਗਾ ਨੇ ਲਗਵਾਇਆ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ
ਮੋਗਾ, 18 ਜੁਲਾਈ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਮੰਨੀ ਪ੍ਰਮੰਨੀ ਅਤੇ ਸਥਾਪਿਤ ਸੰਸਥਾ ਹੈ ਜੋ ਕਿ ਮੋਗਾ ਦੇ ਅਕਾਲਸਰ ਚੌਂਕ ਵਿੱਚ ਸਥਿੱਤ ਹੈ। ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੰਮੀਗ੍ਰੇਸ਼ਨ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਸੈਂਕੜੇ ਹੀ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਹਨ। ਇਸਦੇ ਨਾਲ ਹੀ ਮਾਈਕਰੋ ਗਲੋਬਲ ਨੂੰ ਰਿਫਿਊਜਲ ਕੇਸਾਂ ਦੇ ਮਾਹਿਰ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਕਿ ਅੱਜ ਤੱਕ ਜਿੰਨੇ ਵੀ ਵੀਜ਼ੇ ਮਾਈਕਰੋ ਗਲੋਬਲ ਨੇ ਲਗਵਾਏ ਹਨ ਚਾਹੇ ਉਹ ਸਟੱਡੀ ਵੀਜ਼ਾ ਭਾਵੇਂ ਵਿਜ਼ਿਟਰ ਵੀਜ਼ਾ ਹੈ ਉਹਨਾਂ ਵਿੱਚੋਂ ਵਧੇਰੇ ਕੇਸ ਅਜਿਹੇ ਸਨ ਜੋ ਕਿ 4-5 ਵਾਰ ਰਿਫਿਊਜ਼ ਹੋ ਚੁੱਕੇ ਸਨ। ਇਸਦੇ ਨਾਲ਼ ਜੇਕਰ ਸਟੱਡੀ ਵੀਜ਼ਾ ਬਾਰੇ ਗੱਲ ਕਰੀਏ ਤਾਂ ਇਹਨਾਂ ਕੋਲ ਜਿਆਦਾਤਰ ਉਹ ਕੇਸ ਆਉਂਦੇ ਹਨ ਜੋ ਹੋਰ ਏਜੰਟਾਂ ਤੋਂ ਰਿਫਿਊਜ ਹੋਣ ਦੇ ਨਾਲ ਨਾਲ 5-6 ਸਾਲ ਦੇ ਸਟੱਡੀ ਗੈਪ ਵਾਲੇ ਹੁੰਦੇ ਹਨ ਅਤੇ ਉਹਨਾਂ ਨੂੰ ਹੋਰਨਾਂ ਵੱਖ ਵੱਖ ਸ਼ਹਿਰਾਂ ਦੇ ਏਜੰਟਾਂ ਤੋਂ ਕੋਰੀ ਨਾਂਹ ਕਰ ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਵੀਜ਼ਾ ਨਹੀਂ ਆ ਸਕਦਾ । ਮਾਈਕਰੋ ਗਲੋਬਲ ਆਪਣੇ ਉੱਤਮ ਤਜ਼ਰਬੇ ਕਰਕੇ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦਾ ਹੈ ਅਤੇ ਨਾ ਉਮੀਦ ਹੋ ਚੁੱਕੇ ਵਿਦਿਆਰਥੀਆਂ ਤੇ ਮਾਪਿਆਂ ਲਈ ਵਰਦਾਨ ਸਾਬਿਤ ਹੈ। ਇਸੇ ਤਰ੍ਹਾਂ ਹੀ ਜਾਣਕਾਰੀ ਦਿੰਦੇ ਝੰਡੇਆਣਾ ਨੇ ਦੱਸਿਆ ਕਿ ਅੱਜ ਉਹਨਾਂ ਨੇ ਗੁਰਪ੍ਰੀਤ ਸਿੰਘ ਸਪੁੱਤਰ ਸੁਰਜੀਤ ਸਿੰਘ, ਜੋ ਕਿ ਪੰਜ ਗਰਾਈਆਂ ਦਾ ਵਾਸੀ ਹੈ, ਦਾ ਕੈਨੇਡਾ ਸਪਾਊਜਲ ਓਪਨ ਵਰਕ ਪਰਮਿਟ ਪ੍ਰਾਪਤ ਕੀਤਾ ਹੈ। ਗੁਰਪ੍ਰੀਤ ਦੀ ਪਤਨੀ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਸੀ ਅਤੇ ਹੁਣ ਉਥੇ ਵਰਕ ਪਰਮਿਟ ਹੋਲਡਰ ਹੈ। ਗੁਰਪ੍ਰੀਤ ਦੀ ਪਹਿਲਾਂ ਕਿਸੇ ਹੋਰ ਏਜੰਟ ਤੋਂ ਇਕ ਰਿਫਿਊਜਲ ਸੀ।ਲਗਭਗ ਸੱਤ ਦਿਨਾਂ ਵਿੱਚ ਸਾਰੇ ਡਾਕੂਮੈਂਟ ਤਿਆਰ ਕਰਕੇ ਮਾਈਕਰੋ ਗਲੋਬਲ ਦੀ ਟੀਮ ਨੇ 25 ਦਿਨਾਂ ਵਿੱਚ ਗੁਰਪ੍ਰੀਤ ਦਾ ਵੀਜ਼ਾ ਪ੍ਰਾਪਤ ਕੀਤਾ। ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ , ਗੁਰਸਿਮਰਨ ਸਿੰਘ ਝੰਡੇਆਣਾ ਅਤੇ ਮੈਨੇਜਰ ਜਤਿੰਦਰ ਕੌਰ, ਹਰਪ੍ਰੀਤ ਕੌਰ, ਲਵ ਮਿੱਤਲ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।