ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ: ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

ਮੋਗਾ, 17 ਜੁਲਾਈ  ( ਜਸ਼ਨ )-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਅੱਜ ਹਰ ਵਰਗ ਆਪ ਨਾਲ ਜੁੜ ਰਿਹਾ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਮੁਸਲਿਮ ਬਿਰਾਦਰੀ ਦੇ ਮੁਹੰਮਦ ਅਸਲਮ, ਮੁਹੰਮਦ ਇਰਫਾਨ, ਅਬਦੁਲ ਰਹਿਮਾਨ, ਡਾ. ਮੱਖਣ ਖਾਨ, ਇਮਤਿਆਜ ਅਲੀ ਆਦਿ ਅੋਹਦੇਦਾਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਮੌਕੇ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕਰਦੇ ਹੋਏ ਪ੍ਰਗਟ ਕੀਤੇ। ਇਸ਼ ਮੌਕੇ ਤੇ ਮੁਸਲਿਮ ਬਿਰਾਦਰੀ ਦੇ ਅੋਹਦੇਦਾਰਾਂ ਨੇ ਹਲਕਾ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਜੋ ਸਾਨੂੰ ਮਾਨ ਸਨਮਾਨ ਪਾਰਟੀ ਨੇ ਦਿੱਤਾ ਹੈ ਉਹ ਸਮੇਂ-ਸਮੇਂ ਦੀ ਕਿਸੇ ਸਰਕਾਰਾਂ ਨੇ ਨਹੀਂ ਦਿੱਤਾ ਜਿਸ ਕਾਰਨ ਅੱਜ ਉਹ ਪੰਜਾ ਦੀ ਭਗਵੰਤ  ਮਾਨ ਸਰਕਾਰ ਤੇ ਹਲਕਾ ਮੋਗਾ ਦੀ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਵੱਲੋਂ ਕੀਤੇ ਜਾ ਰਹੇ ਕਾਰਦੜਾਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਵਿਚ ਸਾਮਲ ਹੋਏ ਹਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਭਾਰੀ ਗਿਣਤੀ ਵਿਚ ਅੋਹਦੇਦਾਰ, ਵਲੰਟੀਅਰ, ਮੁਸਲਿਮ ਬਿਰਾਦਰੀ ਦੇ ਅੋਹਦੇਦਾਰ ਹਾਜ਼ਰ ਸਨ।