ਡਾ.ਸੀਮਾਂਤ ਗਰਗ ਨੇ ਹੜ੍ਹ ਪੀੜ੍ਹਤਾਂ ਨੂੰ ਮੈਡੀਕਲ ਸਹਾਇਤਾ ਦੇ ਨਾਲ-ਨਾਲ ਰਾਸ਼ਨ ਸਾਮਗਰੀ ਤੇ ਦਵਾਈਆਂ ਵੰਡੀਆ
ਮੋਗਾ, 17 ਜੁਲਾਈ ( ਜਸ਼ਨ )-ਕੁੱਝ ਦਿਨ ਪਹਿਲਾ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਸਥਿਤ ਸਤਲੁਜ ਦਰਿਆ ਵਿਖੇ ਪਾਣੀ ਆ ਜਾਣ ਨਾਲ ਕਾਫੀ ਪਿੰਡਾਂ ਨੂੰ ਪਾਣੀ ਨੇ ਆਪਣੀ ਚਪੇਟ ਵਿਚ ਲਿਆ ਅਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਤੇ ਜਾਣਾ ਪਿਆ ਅਤੇ ਇਸ ਵਿਚ ਪਸ਼ੂਆ ਦਾ ਵੀ ਕਾਫੀ ਨੁਕਸਾਨ ਹੋਇਆ, ਜਿਸ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਕਾਰਜ਼ਕਾਰਨੀ ਦੇ ਮਹਾ ਮੰਤਰੀ ਤੇ ਸਾਬਕਾ ਐਸ.ਪੀ ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਗੁਲ ਗਰਗ, ਭਾਜਪਾ ਯੂਥ ਪ੍ਰਧਾਨ ਰਾਜਨ ਸੂਦ, ਮੰਡਲ ਪ੍ਰਧਾਨ ਅਮਿਤ ਗੁਪਤਾ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਧਰਮਕੋਟ ਤੋਂ ਸੰਜੀਵ ਗੁਪਤਾ ਦੇ ਇਲਾਵਾ ਕਾਫੀ ਗਿਣਤੀ ਵਿਚ ਭਾਜਪਾ ਦੇ ਅੋਹਦੇਦਾਰ ਹਾਜ਼ਰ ਸਨ। ਡਾ. ਸੀਮਾਂਤ ਗਰਗ ਨੇ ਹੜ੍ਹ ਪੀੜ੍ਹਤਾਂ ਵਿਚ ਜਿਥੇ ਬੀਮਾਰ ਲੋਕਾਂ ਨੂੰ ਮੈਡੀਕਲ ਸਹਾਇਤਾ ਦੇ ਨਾਲ-ਨਾਲ ਉਹਨਾਂ ਦੇ ਇਲਾਜ ਲਈ ਦਵਾਈਆਂ ਮੁੱਹਈਆ ਕਰਵਾਈ। ਉਥੇ ਰਾਸ਼ਨ ਵੀ ਵੰਡਿਆ, ਤਾਂ ਜੋ ਲੋਕਾਂ ਦੀ ਕੁੱਝ ਮੁਸ਼ਕਲਾਂ ਦਾ ਹਲ ਹੋ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਆਪਣੇ-ਆਪਣੇ ਤੌਰ ਤੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਕਰ ਰਹੀ ਹੈ ਇਹ ਬਹੁਤ ਹੀ ਚੰਗਾ ਕਦਮ ਹੈ। ਲੇਕਿਨ ਭਾਜਪਾ ਵੀ ਆਪਣੇ ਤੌਰ ਤੇ ਲੋਕਾਂ ਦੀ ਸਹਾਇਤਾ ਲਈ ਹਰ ਸਮੇਂ ਤਤਪਰ ਹੈ ਅਤੇ ਜਿਥੇ ਵੀ ਮੈਡੀਕਲ ਤੇ ਦਵਾਈਆ ਦੀ ਲੋੜ ਹੋਵੇਗੀ ਤਾਂ ਉਹਨਾਂ ਮੈਡੀਕਲ ਸਹਾਇਤਾ ਮੁੱਹਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਦੇ ਅੋਹਦੇਦਾਰ ਜਲਦ ਹੋਰ ਵੀ ਹੜ੍ਹ ਪੀੜ੍ਹਤ ਲੋਕਾਂ ਦੀ ਸਹਾਇਤਾ ਕਰਨ ਲਈ ਜਾਣਗੇ, ਤਾਂ ਜੋ ਹੜ੍ਹ ਪੀੜ੍ਹਤਾਂ ਦੀਆਂ ਮੁਸ਼ਕਲਾਂ ਦਾ ਹਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ ਹੜ੍ਹ ਪੀੜ੍ਹਤਾਂ ਲਈ 218.40 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮੁੱਹਈਆ ਕਰਵਾਈ ਹੈ, ਤਾਂ ਜੋ ਹੜ੍ਹ ਪੀੜ੍ਹਤਾਂ ਨੂੰ ਉਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਜੋ ਵੀ ਸਹਾਇਤਾ ਕੇਂਦਰ ਸਰਕਾਰ ਤੋਂ ਮੰਗੇਗੀ ਕੇਂਦਰ ਹਮੇਸ਼ਾ ਉਹਨਾਂ ਹਰ ਸੰਭਵ ਸਹਾਇਤਾ ਮੁੱਹਈਆ ਕਰਵਾਏਗਾ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਆਪਣੀ ਟੀਮ ਦੇ ਨਾਲ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਜਾ ਰਹੇ ਹਨ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਮੁੱਹਈਆ ਕਰਵਾ ਰਹੇ ਹਨ।