ਸ਼ਹੀਦਾਂ ਦੀਆਂ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਸ਼ਹੀਦ ਸੁਖਦੇਵ ਦੇ ਘਰ ਲੁਧਿਆਣੇ ਤੱਕ ਮੋਟਰਸਾਇਕਲ ਮਾਰਚ ਕਰਨ ਸੰਬੰਧੀ ਕੀਤੀ ਗਈ ਮੀਟਿੰਗ
ਮੋਗਾ,17 ਜੁਲਾਈ ( ਜਸ਼ਨ ) ਅੱਜ ਪਿੰਡ ਡਾਲਾ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ,ਰੁਲ ਰਹੀਆਂ ਸ਼ਹੀਦਾਂ ਦੀਆਂ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਸ਼ਹੀਦ ਸੁਖਦੇਵ ਦੇ ਘਰ ਲੁਧਿਆਣੇ ਤੱਕ ਮੋਟਰਸਾਇਕਲ ਮਾਰਚ ਕਰਨ ਸੰਬੰਧੀ ਮੀਟਿੰਗ ਕੀਤੀ ਗਈ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ, ਜਿਲ੍ਹਾ ਆਗੂ ਸਤਨਾਮ ਸਿੰਘ ਨੇ ਦੱਸਿਆ, ਕਿ, ਮੀਟਿੰਗ ਨੂੰ ਸੰਬੋਧਨ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪਰਧਾਨ ਕਰਮਜੀਤ ਮਾਣੂੰਕੇ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ,ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਤੂੜੀ ਬਾਜਾਰ ਫਿਰੋਜਪੁਰ ਸਥਿਤ ਇਤਿਹਾਸਿਕ ਗੁਪਤ ਟਿਕਾਣਾ ਹੈ। ਇਸ ਟਿਕਾਣੇ ਨੂੰ ਡਾਕਟਰ ਗਯਾ ਪ੍ਸਾਦ ਨੇ ਕਿਰਾਏ ਉੱਤੇ ਲੈਕੇ ਦਵਾਖਾਨਾ ਖੵੋਲਿਆ ਸੀ। ਉਹ ਦਿਨ ਸਮੇਂ ਸਰਕਾਰ ਨੂੰ ਚਕਮਾ ਦੇਣ ਲਈ ਡਾਕਟਰੀ ਕਰਦੇ ਸਨ।ਦਰਅਸਲ ਉਹ ਵਰਤ ਦੇ ਇਸ ਨੂੰ ਬਿ੍ਟਿਸ਼ ਹਕੂਮਤ ਖਿਲਾਫ਼ ਗਤੀਵਿਧੀਆਂ ਲਈ ਸਨ। ਸਭ ਤੇ ਅਹਿਮ ਗੱਲ ਕਿ ਭਗਤ ਸਿੰਘ ਨੇ ਸਾਂਡਰਸ ਨੂੰ ਮਾਰਨ ਲਈ ਪਿਸਤੌਲ ਚਲਾਉਣੀ ਵੀ ਇਸ ਟਿਕਾਣੇ ਉੱਤੇ ਹੀ ਸਿੱਖੀ ਸੀ ਅਤੇ ਰੂਪੋਸ਼ ਹੋਣ ਲਈ ਕੇਸ ਵੀ ਇੱਥੇ ਹੀ ਕੱਟਵਾਏ ਸਨ। ਉਨ੍ਹਾਂ ਕਿਹਾ ਕਿ ਇਸ ਟਿਕਾਣੇ ਦੇ ਖੋਜੀ ਰਾਕੇਸ਼ ਕੁਮਾਰ ਨੇ ਸਬੂਤਾਂ ਸਮੇਤ ਲਿਖਤਾਂ ਜਾਰੀ ਕੀਤੀਆਂ ਹਨ। ਇਸ ਲਈ ਉਨ੍ਹਾਂ ਕਿਹਾ, ਕਿ ਸਾਡੀ ਮੰਗ ਹੈ ਕਿ ਇਸ ਯਾਦਗਾਰ ਨੂੰ ਲਾਇਬਰੇਰੀ 'ਚ ਵਿਕਸਿਤ ਕੀਤਾ ਜਾਵੇ। ਜਿਲ੍ਹਾ ਆਗੂ ਸਤਨਾਮ ਡਾਲਾ, ਰਾਜੂ ਡਾਲਾ ਨੇ ਕਿਹਾ ਕਿ ਚਿੱਟੇ ਦੇ ਜਿੰਮੇਵਾਰ ਪੁਲਿਸ-ਸਿਆਸੀ ਨਸ਼ਾ ਸਮੱਗਲਰ ਗਠਜੋੜ ਦੇ ਖਿਲਾਫ ਮੋਗੇ ਤੋਂ 31 ਜੁਲਾਈ ਨੂੰ ਸ਼ਹੀਦ ਸੁਖਦੇਵ ਦੇ ਘਰ ਲੁਧਿਆਣੇ ਵੱਲ ਸੈਂਕੜੇ ਮੋਟਰਸਾਇਕਲਾਂ ਦਾ ਮਾਰਚ ਕੀਤਾ ਜਾਵੇਗਾ ਅਤੇ ਉਨ੍ਹਾਂ ਕਿਹਾ,ਕਿ ਨੌਜਵਾਨਾਂ ਨੂੰ ਸਾਮਰਾਜੀ, ਖਪਤਵਾਦੀ ਸੱਭਿਆਚਾਰ ਦੀ ਥਾਂ ਸ਼ਾਨਾਮੱਤੀ ਇਨਕਲਾਬੀ ਵਿਰਾਸਤ ਨਾਲ ਜੋੜਣ ਲਈ ਪਿੰਡਾਂ ਵਿੱਚ ਮੀਟਿੰਗਾਂ, ਨੁੱਕੜ ਨਾਟਕ, ਰੈਲੀਆਂ ਕੀਤੀਆਂ ਜਾਣਗੀਆਂ, ਇਨਕਲਾਬੀ ਸਾਹਿਤ ਦੇ ਪਰਚਾਰ ਲਈ ਲਾਇਬਰੇਰੀਆਂ ਦੀ ਮੰਗ ਕੀਤੀ. ਇਸ ਮੌਕ ਜਿਲ੍ਹਾ ਆਗੂ ਸਤਨਾਮ ਸਿੰਘ,ਰਾਜੂ ਡਾਲਾ,ਹਰਵਿੰਦਰ ਸਿੰਘ ਹਿੰਦੋ ਹਾਜ਼ਰ ਸਨ।