ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਲੋਕਾਂ ਲਈ ਕੀਤੇ ਜਾ ਰਹੇ ਕਾਗਜ਼ਾਂ ਤੋਂ ਪ੍ਰਭਾਵਤ ਹੋ ਕੇ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ-ਡਾ.ਸੀਮਾਂਤ ਗਰਗ
*ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ ਦੀ ਪ੍ਰੇਰਨਾ ਨਾਲ ਐਸ.ਸੀ. ਮੋਰਚੇ ਦੇ ਲੋਕ ਭਾਜਪਾ ਵਿਚ ਹੋਏ ਸ਼ਾਮਲ
ਮੋਗਾ, 9 ਜੁਲਾਈ (ਜਸ਼ਨ ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2014 ਤੋਂ ਲੈ ਕੇ ਅੱਜ ਤੱਕ ਜੋ ਗਰੀਬਾਂ ਦੇ ਜੀਵਨ ਪੱਧਰ ਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਯੋਜਨਾਵਾਂ ਅਤੇ ਕਾਰਜ਼ ਕੀਤੇ ਜਾ ਰਹੇ ਹਨ, ਉਸ ਨਾਲ ਗਰੀਬ ਲੋਕ ਭਾਜਪਾ ਦੇ ਨਾਲ ਪੂਰੇ ਦੇਸ ਵਿਚ ਜੁੜ ਰਹੇ ਹਨ। ਉਸ ਕੜੀ ਦੇ ਤਹਿਤ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਤੋਂ ਐਸ.ਸੀ. ਮੋਰਚੇ ਦੇ ਲੋਕ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ ਦੀ ਪ੍ਰੇਰਨਾ ਤੋਂ ਕਾਫੀ ਗਿਣਤੀ ਵਿਚ ਭਾਜਪਾ ਦੇ ਮੋਗਾ ਜ਼ਿਲ੍ਹਾ ਦਫਤਰ ਵਿਖੇ ਸ਼ਾਮਲ ਹੋਏ। ਜਿਨ੍ਹਾਂ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸਿਰੋਪਾ ਪਾ ਕੇ ਭਾਜਪਾ ਵਿਚ ਸਾਮਲ ਕੀਤਾ। ਇਸ ਮੌਕੇ ਤੇ ਭਾਜਪਾ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਮਹਾ ਮੰਤਰੀ ਰਾਹੁਲ ਗਰਗ, ਐਸ.ਸੀ. ਮੋਰਚੇ ਦੇ ਮਹਾ ਮੰਤਰੀ ਦਰਸ਼ਨ ਸਿੰਘ ਕਲਿਆਣ, ਜ਼ਿਲ੍ਹਾ ਮੀਤ ਪ੍ਰਧਾਨ ਤਰਨਜੀਤ ਸਿੰਘ ਕਲਿਆਣ, ਮੰਡਲ ਪਧਾਨ ਸਮਾਲਸਰ ਛਿੰਦਾ ਸਿੰਘ, ਗੁਰਪ੍ਰੀਤ ਸਿੰਘ ਸੇਖਾ ਤੇ ਭਾਜਪਾ ਵਿਲਚ ਸ਼ਾਮਲ ਹੋਣ ਵਾਲੇ ਪਿੰਡ ਬਿਲਾਸਪੁਰ ਦੇ ਸੇਵਕ ਸਿੰਘ, ਬਿੰਦਰ ਸਿੰਘ, ਅਨਮੋਲਦੀਪ ਸਿੰਘ, ਸੁਖਬੀਰ ਸਿੰਘ, ਆਕਾਸ਼ਦੀਪ ਸਿੰਙ, ਜੁਗਰਾਜ ਸਿੰਘ, ਪਾਲ ਸਿੰਘ, ਰੇਸ਼ਮ ਸਿੰਘ, ਲਵਪ੍ਰੀਤ ਸਿੰਘ ਹਾਜ਼ਰ ਸਨ। ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਪਾਰਟੀ ਵਿਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਿਛਲੇ 9 ਸਾਲ ਵਿਚ ਗਰੀਬਾਂ ਲਈ ਕੀਤੇ ਗਏ ਕਾਰਜ਼ਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਇਹਨਾਂ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਦੁਆਉਣ ਲਈ ਭਾਜਪਾ ਵੱਲੋਂ ਜਨ ਸੰਪਰਕ ਮੁਹਿੰਮ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਜਨ ਸੰਪਰਕ ਪ੍ਰੋਗ੍ਰਾਮ ਦੇ ਪ੍ਰਭਾਰੀ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਯੋਜਨਾਵਾਂ ਬਾਰੇ ਜਾਗਰੂਕ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਦੇਸ਼ ਦੀ ਆਜ਼ਾਦੀ ਦੇ ਬਾਅਦ ਗਰੀਬ ਲੋਕਾਂ ਨੂੰ ਯੋਜਨਾਵਾਂ ਬਣਾ ਕੇ ਉਹਨਾਂ ਨੂੰ ਜਮੀਨੀ ਪੱਧਰ ਤੇ ਲਾਭ ਪਹੁੰਚਾਇਆ ਜਾ ਰਿਹਾ ਹੈ, ਜਦ ਕਿ ਪਹਿਲੀ ਸਰਕਾਰਾਂ ਗਰੀਬ ਲੋਕਾਂ ਦੀ ਵੋਟ ਦਾ ਇਸਤੇਮਲਾ ਕਰਕੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਸਨ। ਉਹਨਾਂ ਲੋਕਾਂ ਨੂੰ ਕਿਹਾ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਅਤੇ ਪੰਜਾਬ ਦੀ ਤਰੱਕੀ ਲਈ ਭਾਜਪਾ ਨੂੰ ਪੰਜਾਬ ਵਿਚ ਲੋਕਸਭਾ ਚੋਣਾਂ ਅਤੇ ਆਉਣ ਵਾਲੇ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਵੀ ਬਹੁਮਤ ਦੁਆਉਣਾ ਹੋਵੇਗਾ, ਤਦ ਅਸੀਂ ਪੰਜਾਬ ਦਾ ਭਲਾ ਕਰ