ਮੋਹਾਲੀ ‘ਚ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ, 82ਵੇਂ ਦਿਨ ‘ਚ ਹੋਇਆ ਦਾਖਿਲ
*ਜਿਲਾ ਫਾਜਿਲਕਾ ਤੋਂ ਪਹੁੰਚੇ ਤੀਜੇ ਜੱਥੇ ਦਾ ਕੋਟਿ-ਕੋਟਿਨ ਧੰਨਵਾਦ: ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ
ਫਾਜ਼ਿਲਕਾ ,11ਜੁਲਾਈ (ਪ੍ਰਦੀਪ ਸਿੰਘ-ਬਿੱਟੂ) ਚੋਰ ਫੜੋ ਪੱਕਾ ਮੋਰਚਾ ਮੋਹਾਲੀ (ਪੰਜਾਬ) ਪਿਛਲੇ 82 ਦਿਨਾਂ ਤੋਂ ਮੋਹਾਲੀ ਵਿਖੇ ਲੱਗਿਆ ਹੋਇਆ ਹੈ। ਇਹ ਮੋਰਚਾ ਪ੍ਰੋਫੈਸਰ ਹਰਨੇਕ ਸਿੰਘ ਤੇ ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ , ਪਿ੍ਰੰਸੀਪਲ ਸਰਬਜੀਤ ਸਿੰਘ ,ਪ੍ਰਭਦਿਆਲ ਸਿੰਘ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਅਗਵਾਈ ਹੇਠ ਪੂਰੇ ਪੰਜਾਬ ਚੋਂ ਇਕ ਲਹਿਰ ਬਣ ਕੇ ਕਿ ਉਭਰ ਰਿਹਾ ਹੈ ਜਿਸ ਨਾਲ ਵੱਡੇ ਵੱਡੇ ਧਨਾਡ ਲੋਕਾਂ ਐਸ ਸੀ ਜਿਆਲੀ ,ਅੰਗਹੀਣ(ਗੂੰਗੇ ਬੋਲੇ) ਤੇ ਬੀ ਸੀ ਜਿਆਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸ਼ਿਲ ਕੀਤੀਆਂ ਅਤੇ ਗਰੀਬ ਐਸ ਪਰਿਵਾਰਾਂ ਦੇ ਹੱਕਾਂ ਤੇ ਡਾਕਾ ਮਾਰਿਆ। ਇਸ ਮੌਕੇ ਪ੍ਰੋਫੈਸਰ ਹਰਨੇਕ ਸਿੰਘ ਪ੍ਰਧਾਨ ਪੰਜਾਬ ਨੇ ਇਹ ਵੀ ਕਿਹਾ ਕਿ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਚੋਂ ਵੀ ਇਹੋ ਜਿਹੇ ਕੇਸ ਸਾਹਮਣੇ ਆ ਰਹੇ ਹਨ ਤੇ ਕਈ ਸੂਬੇਆਂ ਦੀਆਂ ਜਥੇਬੰਦੀਆ ਵੀ ਰਾਬਤਾ ਕਾਇਮ ਕਰ ਮੋਰਚੇ ਨੂੰ ਚੜਦੀ ਕਲਾ ਚੋ ਲਈ ਅਰਦਾਸ ਕਰ ਰਹੇ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿਆਟਾ ਦਾਲ ਸਕੀਮ,ਨਰੇਗਾ ਦੇ ਸੈੱਡ,ਪੈਨਸ਼ਨਾਂ ,ਬਿਜਲੀ ਮੀਟਰ,ਮਕਾਨ,ਸਗਨ ਸਕੀਮ,ਸਕੂਲ ਪੜਾਈ,ਉਚੇਰੀ ਸਿੱਖਿਆ,ਸਿਹਤ ਸਹੂਲਤਾਂ ,ਇਸ ਤੋਂ ਇਲਾਵਾ ਪਿੰਡਾਂ ਦੇ ਸਰਪੰਚ,ਨੰਬਰਦਾਰ,ਪੰਚਾਇਤ ਮੈਬਰਾਂ,ਐਸ ਸੀ ਸਰਪੰਚ ਨੂੰ ਬਰਖਾਸਤ ਕਰਵਾ ਕੇ ਪ੍ਰਬੰਧਕ ਲਗਾਉਣਾ, ਪੰਜ-ਪੰਜ ਮਰਲੇ ਦੇ ਪਲਾਟ ,ਸਰਕਾਰੀ ਨੌਕਰੀਆਂ ਤੋਂ ਵਾਲਾਂ ਰੱਖਣਾ,ਬੇਰੁਜ਼ਗਾਰ ਭੱਤਾ ਨਾ ਦੇਣਾ ਤੋ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਝਾਂ ਰੱਖਣਾ ਰੱਖ ਕੇ ਪਿਛਲੀਆਂ ਸਰਕਾਰ ਨੇ ਹਮੇਸ਼ਾ ਹੀ ਸਾਡੇ ਐਸ ਸਮਾਜ ਨੂੰ ਧੱਕਾ ਕੀਤਾ ਹੈ ਤੇ ਸਿਰਫ ਵੋਟਾਂ ਵੇਲੇ ਹੀ ਲੇਲੜੀਆਂ ਕੱਢਦੇ ਐ ਤੇ ਗਰੀਬ ਪਰਿਵਾਰ ਯਾਦ ਆਉਦੇ ਹਨ। ਪੰਜਾਬ ਦੀ ਮੌਜਦਾ ਸਰਕਾਰ ਵੀ ਜੇਕਰ ਆਪਣੇ ਵਾਅਦੇ ਤੋਂ ਭੱਜੀ ਐ ਤਾਂ ਆਉਣ ਵਾਲੇ ਦਿਨਾਂ ਚੋਂ ਇਹ ਮੋਰਚੇ ਤੋਂ ਸੰਘਰਸ਼ ਤਿੱਖਾ ਤੇ ਤੇ ਕੀਤਾ ਜਾਵੇ । ਪਰ ਹੁਣ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਨੇ ਇਹ ਸਭ ਕੁਝ ਨਹੀ ਚੱਲਣ ਦੇਣਾ ਤੇ ਜਿਆਲੀ ਸਰਟੀਫਿਕੇਟ ਚੋਰਾਂ ਤੇ ਪਰਚੇ ਦਰਜ ਕਰਵਾ ਕੇ ਹੀ ਦਮ ਲਵੇਗਾ। ਇਸ ਮੌਕੇ ਜਿਲਾ ਫਾਜਿਲਕਾ ਤੋਂ ਮੋਹਾਲੀ ਵਿਖੇ ਪਾਹੁੰਚੇ ਤੀਜੇ ਜੱਥੇ ਦਾ ਧੰਨਵਾਦ ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ। ਜਿਲਾ ਫਾਜਿਲਕਾ ਤੋ ਪਾਹੁੰਚੇ ਚੇਅਰਮੈਨ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ,ਪ੍ਰਧਾਨ ਅਮਰਸੀਰ ਸਿੰਘ ਚਿਮਨੇ ਵਾਲਾ , ਡਾਕਟਰ ਖੁਸ਼ਹਾਲ ਸਿੰਘ ਜਰਨਲ ਸਕੱਤਰ ਨਰੇਗਾ ਵਰਕਰਜ਼ ਪੰਜਾਬ,ਸਰਪੰਚ ਗੁਰਦੀਪ ਸਿੰਘ ਰੋਹੀ ਵਾਲਾ,ਸਰਪੰਚ ਕਪੂਰ ਸਿੰਘ ਰੱਤਾ ਥੇੜ, ਤਰਸੇਮ ਸਿੰਘ ਭੱਟੀ ਰਾਮਗੜੵ ਚੁੰਘਾਂ,ਮਾਸਟਰ ਬਲਜੀਤ ਸਿੰਘ ਮੁਕਤਸਰ ,ਮਾਸਟਰ ਰੋਸ਼ਨ ਸਿੰਘ,ਅਜੈਵੀਰ ਸਿੰਘ,ਅਨਮੋਲ ਸਿੰਘ,ਸੋਹਣ ਸਿੰਘ ਭੱਟੀ ,ਜੋਗਿੰਦਰ ਸਿੰਘ ਤੋਂ ਇਲਾਵਾ ਹੋਰ ਸਾਥੀ ਵੀ ਤੀਜਾ ਜੱਥਾ ਲੈ ਕੇ ਮੁਹਾਲੀ ਵਿਖੇ ਪਹੁੰਚੇ।