ਨਹਿਰੀ ਵਿਭਾਗ ਦੇ ਅਧਿਕਾਰੀਆ ਦੀ ਮਿਲੀਭੁਗਤ ਨਾਲ ਢਾਹੇ, ਮਾਤਾ ਜੁਗਿੰਦਰ ਕੌਰ ਲੰਗੇਆਣਾ ਦੇ ਨਹਿਰੀ ਖਾਲ ਦਾ ਮਾਮਲਾ ਗਰਮਾਇਆ
ਬਾਘਾਪੁਰਾਣਾ, 7 ਜੁਲਾਈ (ਜਸ਼ਨ): ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦਾ ਡੈਪੂਟੇਸ਼ਨ ਅੱਜ ਨਹਿਰੀ ਵਿਭਾਗ ਦੇ ਜਿਲ੍ਹੇਦਾਰ ਨੂੰ ਜਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ ਅਤੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ ਦੀ ਅਗਵਾਈ ਹੇਠ ਮਿਲਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਬਲਾਕ ਅਤੇ ਜਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਦੱਸਿਆ ਕਿ ਤਕਰੀਬਨ ਪਿਛਲੇ ਚਾਰ ਸਾਲ ਤੋਂ ਪੀੜ੍ਹਤ ਕਿਸਾਨ ਔਰਤ ਮਾਤਾ ਜੁਗਿੰਦਰ ਕੌਰ ਅਤੇ ਕਿਸਾਨ ਕਰਨੈਲ ਸਿੰਘ ਲੰਗੇਆਣਾ ਦੇ ਖੇਤ ਨੂੰ ਜਾਂਦਾ ਨਹਿਰੀ ਖਾਲ ਪਿੰਡ ਦੇ ਹੀ ਧਨਾਢ ਵਿਆਕਤੀ ਵਲੋਂ ਕਾਂਗਰਸੀ ਸਰਪੰਚ ਦੀ ਸੈਅ ਉਪਰ ਢਾਹਿਆ ਗਿਆ ਸੀ।ਪ੍ਰੰਤੂ ਪਿਛਲੇ ਮਹੀਨੇ ਪੰਜਾਬ ਸਰਕਾਰ ਦੇ ਵਲੋਂ ਕੀਤੇ ਗਏ ਐਲਾਨ ਮੁਤਾਬਕ ਕਿਰਤੀ ਕਿਸਾਨ ਯੂਨੀਅਨ ਦੀ ਔਰਤ ਵਿੰਗ ਦੀ ਅਗਵਾਈ ਹੇਠ ਇਹ ਨਹਿਰੀ ਖਾਲ ਪਵਾਇਆ ਗਿਆ ਸੀ,ਪਰ ਉਹਨਾਂ ਧਨਾਢ ਵਿਆਕਤੀਆਂ ਵਲੋਂ ਇਹ ਖਾਲ ਸਰਪੰਚ ਅਤੇ ਨਹਿਰੀ ਵਿਭਾਗ ਦੀ ਮਿਲੀਭੁਗਤ ਕਾਰਨ ਫੇਰ ਢਾਹ ਦਿੱਤਾ ਗਿਆ। ਜਿਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਬਾਘਾਪੁਰਾਣਾ,ਅਤੇ ਨਹਿਰੀ ਵਿਭਾਗ ਦੇ ਐਸਡੀਓ ਅਤੇ ਐਕਸੀਅਨ ਨੂੰ ਪੀੜ੍ਹਤ ਪਰਿਵਾਰ ਵਲੋਂ ਦਿੱਤੀ ਗਈ ਸੀ, ਪਰ ਅਜੇ ਤਕ ਨਾ ਤਾਂ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਨਹਿਰੀ ਵਿਭਾਗ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀਤੀ ਹੈ, ਕਿਉਂਕਿ ਕਿਉਂਕਿ ਦੋਨੋਂ ਵਿਭਾਗਾਂ ਨੇ ਨਹਿਰੀ ਖਾਲ ਢਾਹੁਣ ਵਾਲੇ ਪਰਿਵਾਰ ਤੋਂ ਮੋਟੀ ਰਕਮ ਖਾਧੀ ਹੈ। ਜਿਸ ਵਿੱਚ ਨਹਿਰੀ ਵਿਭਾਗ ਦੇ ਜਿਲ੍ਹੇਦਾਰ, ਪਟਵਾਰੀ ਆਦਿ ਅਧਿਕਾਰੀਆ ਨੇ ਮੋਟੇ ਪੈਸੇ ਖਾਧੇ ਹਨ, ਪਟਵਾਰੀ ਅਤੇ ਜਿਲ੍ਹੇਦਾਰ ਨੇ ਪੀੜ੍ਹਤ ਪਰਿਵਾਰ ਤੋਂ ਵੀ ਖਾਲ ਪਵਾਉਣ ਲਈ ਰਿਸ਼ਵਤ ਲਈ ਹੈ। ਖਾਲ ਢਾਹੁਣ ਵਾਲੇ ਵਿਆਕਤੀਆਂ ਦੇ ਕੋਰਟ ਵਿੱਚ ਹਲਫੀਆ ਬਿਆਨ ਵੀ ਹੋਏ ਹਨ ਕਿ ਨਹਿਰੀ ਖਾਲ ਨਾਲ ਕੋਈ ਛੇੜਛਾੜ ਨਹੀ ਕੀਤੀ ਜਾਵੇਗੀ,ਪ੍ਰੰਤੂ ਹੁਣ ਦੁਬਾਰਾ ਫੇਰ ਧਨਾਢ ਵਿਆਕਤੀਆਂ ਵਲੋੰ ਖਾਲ ਵਿੱਚ ਝਰੀ ਦੇ ਕੇ ਆਪਣੀ ਮੋਟਰ ਦਾ ਪਾਣੀ ਲੰਘਾਇਆ ਜਾ ਰਿਹਾ ਹੈ, ਜੋ ਨਹਿਰੀ ਕਨੂੰਨ ਮੁਤਾਬਿਕ ਇਹ ਇਕ ਅਪਰਾਧ ਹੈ,ਜਿਸ ਸਬੰਧੀ ਅੱਜ ਐਸਡੀਓ ਨੂੰ ਲਿਖਤੀ ਸ਼ਿਕਾਇਤ ਵਿੱਚ ਅਰਜੀ ਦਿੱਤੀ ਗਈ ਹੈ।ਕੋਰਟ ਵਲੋਂ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਇਹ ਢਾਹਿਆ ਨਹਿਰੀ ਖਾਲ ਪਵਾਇਆ ਜਾਵੇ, ਪ੍ਰੰਤੂ ਨਹਿਰੀ ਅਧਿਕਾਰੀਆ ਵਲੋਂ ਮੋਟੀ ਰਕਮ ਖਾਧੀ ਹੋਣ ਕਰਕੇ ਪੀੜ੍ਹਤ ਕਿਸਾਨਾਂ ਦੀ ਕੋਈ ਵੀ ਅਧਿਕਾਰੀ ਸਾਰ ਨਹੀ ਲੈ ਰਿਹਾ। ਅੱਜ ਕਿਰਤੀ ਕਿਸਾਨ ਯੂਨੀਅਨ ਨੇ ਜਿਲ੍ਹੇਦਾਰ ਨਾਲ ਮੀਟਿੰਗ ਵੀ ਕੀਤੀ ਜਿਸਦਾ ਕੋਈ ਵੀ ਸਿੱਟਾ ਨਹੀ ਨਿਕਲਿਆ, ਜਿਸ ਤੇ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਨੇ ਆਉਂਦੇ ਦਿਨਾਂ ਵਿੱਚ ਜਿਲ੍ਹੇਦਾਰ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਜਿਲ੍ਹੇਦਾਰ ਦਫ਼ਤਰ ਦਾ ਘਿਰਾਓ ਕਰਨ ਉਪਰੰਤ ਪੱਕਾ ਧਰਨਾ ਲਗਾਇਆ ਜਾਵੇਗਾ।ਇਸ ਦੌਰਾਨ ਜਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਬਲਾਕ ਤੇ ਜਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ,ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ, ਬਲਵਿੰਦਰ ਸਿੰਘ, ਜਗਜੀਤ ਸਿੰਘ ਛੋਟਾਘਰ, ਗੁਰਸੇਵਕ ਸਿੰਘ, ਜਗਸੀਰ ਸਿੰਘ ਭਲੂਰ, ਕੁਲਵੰਤ ਸਿੰਘ, ਅਮਰੀਕ ਸਿੰਘ, ਅੰਗਰੇਜ ਸਿੰਘ,ਗੁਰਪ੍ਰੀਤ ਸਿੰਘ ਕੋਟਲਾ,ਰਤਨ ਸਿੰਘ, ਗੁਰਚਰਨ ਸਿੰਘ ਲੰਡੇ,ਸਰਬਪਰੀਤ ਸਿੰਘ, ਜਗਰੂਪ ਸਿੰਘ, ਸੁਖਚੈਨ ਸਿੰਘ, ਜੁਗਿੰਦਰ ਕੌਰ, ਕਰਨੈਲ ਸਿੰਘ ਲੰਗੇਆਣਾ,ਆਦਿ ਕਿਸਾਨ ਹਾਜ਼ਰ ਹੋਏ।