ਅਮਰਨਾਥ ਯਾਤਰਾ ‘ਤੇ ਜਾਣ ਵਾਲੀਆਂ ਸੰਗਤਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਡਾ. ਹਰਜੋਤ ਕਮਲ ਨੇ ਬੱਸਾਂ ਨੂੰ ਕੀਤਾ ਰਵਾਨਾ

ਮੋਗਾ, 7 ਜੁਲਾਈ (ਜਸ਼ਨ): - ਸ਼੍ਰੀ ਗੁਰੂ ਕਿਰਪਾ ਸੇਵਾ ਮੰਡਲ ਵਲੋਂ ਮੋਗਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ. ਸਾਲਾਸਰ ਧਾਮ ਮੰਦਿਰ ਕੋਟਕਪੂਰਾ ਬਾਈਪਾਸ ਮੋਗਾ ਤੋਂ ਅਮਰਨਾਥ ਵਿਖੇ ਭੋਲੇਨਾਥ ਦੇ ਦਰਸ਼ਨਾਂ ਲਈ 13ਵੀਂ ਬੱਸ ਯਾਤਰਾ ਨੂੰ ਮੋਗਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੈਕਟਰੀ ਡਾ. ਹਰਜੋਤ ਕਮਲ ਨੇ ਮੰਗਲ ਕਾਮਨਾ ਕਰਕੇ ਰਵਾਨਾ ਕੀਤਾ। ਇਸ ਮੌਕੇ ਡਾ. ਹਰਜੋਤ ਕਮਲ ਨੇ ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕਰਨ ਸਮੇਂ ਕਿਹਾ ਕਿ ਮਹਾਦੇਵ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਾਰਿਆਂ ਦੇ ਪਰਿਵਾਰ ਤੇ ਬੱਚਿਆਂ ਨੂੰ ਸੁਖੀ, ਤੰਦਰੁਸਤ ਤੇ ਚੜ੍ਹਦੀ ਕਲਾਂ ਵਿੱਚ ਰੱਖਣ ਅਤੇ ਮੇਰਾ ਮੋਗਾ ਹਮੇਸ਼ਾ ਹੱਸਦਾ ਵੱਸਦਾ ਰਹੇ ਅਤੇ ਤਰੱਕੀਆਂ ਕਰੇ। ਇਸ ਮੌਕੇ ਤੇ ਸੇਵਾ ਮੰਡਲ ਦੇ ਆਹੁਦੇਦਾਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13ਵੀਂ ਬੱਸ ਯਾਤਰਾ ਸ਼ਰਧਾਲੂਆਂ ਦਾ ਜੱਥਾ ਲੈ ਕੇ ਦਰਸ਼ਨਾ ਲਈ ਜਾ ਰਹੀ ਹੈ ਅਤੇ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਹੈ। ਇਸ ਮੌਕੇ ਤੇ ਦੇਵ ਪ੍ਰਿਯਾ ਤਿਆਗੀ ਤੋਂ ਇਲਾਵਾ ਸ਼੍ਰੀ. ਗੁਰੂ ਕਿਰਪਾ ਸੇਵਾ ਮੰਡਲ ਦੇ ਪ੍ਰਧਾਨ ਰਾਜ ਕੁਮਾਰ ਜੋਨੀ, ਪ੍ਰੈਸ ਸਕੱਤਰ ਅੰਕੁਰ ਵਰਮਾ, ਸਤਿੰਦਰ ਕੁਮਾਰ ਮਾਸਟਰ, ਸਾਂਈ ਮੰਦਰ ਦੇ ਪ੍ਰਧਾਨ ਚੰਦਰ ਸਹਿਗਲ, ਸਾਲਾਸਰ ਮੰਦਰ ਦੇ ਪ੍ਰਧਾਨ ਸੁਸ਼ੀਲ ਮਿੱਡਾ, ਵਿੱਕੀ ਸਿਤਾਰਾ, ਪ੍ਰਿੰਸ ਅਰੋੜਾ ਅਤੇ ਵਿਨੋਦ ਕੁਮਾਰ ਆਦਿ ਹਾਜ਼ਰ ਸਨ।