ਸੁਨੀਲ ਜਾਖੜ ਦੇ ਭਾਜਪਾ ਸੂਬਾ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ-ਡਾ.ਸੀਮਾਂਤ ਗਰਗ

ਮੋਗਾ, 4 ਜੁਲਾਈ (jashan  )-ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਵੱਲੋਂ ਪੰਜਾਬ ਪ੍ਰਦੇਸ਼ ਦੇ ਸੂਬਾ ਪ੍ਰਧਾਨ ਭਾਜਪਾ ਦਾ ਸੁਨੀਲ ਜਾਖੜ ਨੂੰ ਬਣਾਇਆ ਗਿਆ ਹੈ। ਮੋਗਾ ਜ਼ਿਲ੍ਹੇ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੁਨੀਲ ਜਾਖੜ ਦਾ 50 ਸਾਲਾਂ ਤੋਂ ਵੱਧ ਰਾਜਨੀਤਿ ਦਾ ਤਜੁਰਬਾ ਹੈ ਅਤੇ ਉਹਨਾਂ ਸੂਬੇ ਪੱਧਰ ਤੇ ਰਾਜਨੀਤੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਭਾਜਪਾ ਵਿਚ ਸੁਨੀਲ ਜਾਖੜ ਦੇ ਸੂਬਾ ਪ੍ਰਧਾਨ ਬਣਨ ਨਾਲ ਜਿਥੇ ਪਾਰਟੀ ਮਜਬੂਤ ਹੋਵੇਗੀ, ਉਥੇ 2024 ਦੀ ਲੋਕਸਭਾ ਚੋਣਾਂ ਵਿਚ ਵੀ ਭਾਜਪਾ ਵੱਡੀ ਪਾਰਟੀ ਦੇ ਰੂਪ ਵਿਚ ਉਭਰੇਗੀ ਅਤੇ 2027 ਦੇ ਵਿਧਾਨਸਭਾ ਚੋਣਾਂ ਵਿਚ ਵੀ ਭਾਜਪਾ ਪੰਜਾਬ ਵਿਚ ਸਰਕਾਰ ਬਣਾਵੇਗੀ। ਉਹਨਾਂ ਕਿਹਾ ਕਿ ਸੁਨੀਲ ਜਾਖੜ ਦੇ ਸੂਬਾ ਪ੍ਰਧਾਨ ਬਣਨ ਨਾਲ ਭਾਜਪਾ ਪਿੰਡਾਂ ਤੇ ਸ਼ਹਿਰਾਂ ਵਿਚ ਮਜਬੂਤ ਹੋਵੇਗੀ। ਕਿਉਂਕਿ ਸੁਨੀਲ ਜਾਖੜ ਇਕ ਕਿਸਾਨ ਦੇ ਬੇਟੇ ਹਨ ਅਤੇ ਕਿਸਾਨੀ ਦੇ ਨਾਲ ਵੀ ਉਹਨਾਂ ਦਾ ਗਹਿਰਾ ਸਬੰਧ ਹੈ ਅਤੇ ਕਿਾਨਾਂ ਨੂੰ ਭਾਜਪਾ ਦੇ ਨਾਲ ਜੋੜਨ ਵਿਚ ਸੁਨੀਲ ਜਾਖੜ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਹਨਾਂ ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਲਈ ਵਧਾਈ ਦਿੰਦੇ ਹੋਏ ਉਹਨਾਂ ਨੂੰ ਮੋਗਾ ਆਉਣ ਦਾ ਸੱਦਾ ਪੱਤਰ ਦਿੱਤਾ।