ਭਾਜਪਾ ਦੀ ਸੰਪਰਕ ਮੁਹਿੰਮ ਨਾਲ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਕੇ ਭਾਜਪਾ ਦੇ ਨਾਲ ਜੋੜਿਆ ਜਾਵੇਗਾ-ਡਾ.ਸੀਮਾਂਤ ਗਰਗ
ਮੋਗਾ, 2 ਜੁਲਾਈ (ਜਸ਼ਨ)-ਭਾਜਪਾ ਦੀ ਸੰਪਰਕ ਮੁਹਿੰਮ ਨਾਲ ਲੋਕਾਂ ਨੂੰ ਕੇਂਦਰ ਸਰਕਾਰ ਦੀ ਯੋਜਨਾਵਾਂ ਬਾਰੇ ਜਾਗਰੂਕ ਕਰਕੇ ਭਾਜਪਾ ਦੇ ਨਾਲ ਜੋੜਿਆ ਜਾਵੇਗਾ ਤੇ ਪ੍ਰਧਾਨ ਮੰਤਰੀ ਦੀ 9 ਸਾਲ ਦੀ ਉਪਲਬਧੀਆ ਵਿਚ ਗਰੀਬਾਂ ਲਈ ਬਣਾਈ ਗਈ ਯੋਜਨਾਵਾਂ ਦਾ ਲਾਭ ਲਾਭਪਾਤਰੀਆ ਨੂੰ ਜਮੀਨੀ ਪੱਧਰ ਤੇ ਦੁਆਉਣ ਲਈ ਭਾਜਪਾ ਆਗੂ ਕਾਰਵਾਈ ਕਰਨਗੇ। ਇਸਦੇ ਲਈ ਭਾਜਪਾ ਵੱਲੋਂ ਮੰਡਲਾਂ ਦੇ ਪ੍ਰਭਾਰੀਆ ਦੀ ਨਿਯੁਕਤੀਆ ਕੀਤੀਆ ਗਈਆ ਹਨ। ਜਿਨ੍ਹਾਂ ਵਿਚ ਮੋਗਾ ਵੈਸਟ ਮੰਡਲ ਦੇ ਪ੍ਰਧਾਨ ਅਮਿਤ ਗੁਪਤਾ ਦੇ ਨਾਲ ਪ੍ਰਭਾਰੀ ਕੁਲਵੰਤ ਸਿੰਘ ਰਾਜਪੂਤ, ਮੋਗਾ ਸਾਉਥ ਮੰਡਲ-2 ਦੇ ਪ੍ਰਧਾਨ ਭੂਪਿੰਦਰ ਕੁਮਾਰ ਹੈਪੀ ਦੇ ਨਾਲ ਮੁਕੇਸ਼ ਸ਼ਰਮਾ ਨੂੰ ਪ੍ਰਭਾਰੀ, ਮੋਗਾ ਨਾਰਥ ਈਸਟ ਅਮਨਦੀਪ ਗਰੋਵਰ ਦੇ ਨਾਲ ਪ੍ਰਭਾਰੀ ਬਲਦੇਵ ਸਿੰਘ ਗਿੱਲ, ਮੋਗਾ-1 ਦੇ ਪ੍ਰਧਾਨ ਤੇਜਵੀਰ ਸਿੰਘ ਦੇ ਨਾਲ ਗੁਰਚਰਨ ਸਿੰਘ, ਮੋਗਾ-2 ਗੁਰਜੰਟ ਸਿੰਘ ਦੇ ਨਾਲ ਰਾਕੇਸ਼ ਭੱਲਾ, ਬਾਘਾਪੁਰਾਣਾ ਮੰਡਲ ਦੇ ਪ੍ਰਧਾਨ ਚਮਨ ਲਾਲ ਦੇ ਨਾਲ ਨਿਸ਼ਾਨ ਸਿੰਘ ਭੱਟੀ, ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਦੇ ਨਾਲ ਬਲਜੀਤ ਆਦਿਵਾਲ, ਨਿਹਾਲ Çੰਸਘ ਵਾਲਾ ਰੂਰਲ ਦੇ ਪ੍ਰਧਾਨ ਸੋਨੀ ਭੱਟੀ ਦੇ ਨਾਲ ਹਾਹੁਲ ਗਰਗ, ਅਜੀਤਵਾਲ ਦੇ ਪ੍ਰਧਾਨ ਬਲਜੀਤ ਸਿੰਘ ਦੇ ਨਾਲ ਸੋਨੀ ਮੰਗਲਾ, ਧਰਮਕੋਟ ਦੇ ਪ੍ਰਧਾਨ ਪੱਬੀ ਦੇ ਨਾਲ ਵਰੁਣ ਭੱਲਾ, ਕੋਟਈਸੇ ਖਾਂ ਦੇ ਪ੍ਰਧਾਨ ਬਲਤੇਜ ਸਿੰਘ ਦੇ ਨਾਲ ਵਿਜੇ ਮਿਸ਼ਰਾ, ਫਤਿਹਗੜ੍ਹ ਪੰਜਤੂਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਨਾਲ ਸੰਜੀਵ ਗੁਪਤਾ, ਖੋਸਾ ਕੋਟਲਾ ਦੇ ਪ੍ਰਧਾਨ ਅਵਤਾਰ ਸਿੰਘ ਮਨਾਵਾਂ ਦੇ ਨਾਲ ਕਮਲ ਘਾਰੂ, ਭਿੰਡਰ ਕਲਾਂ ਦੇ ਪ੍ਰਧਾਨ ਗੁਰਚਰਨ ਸਿੰਘ ਦੇ ਨਾਲ ਵਿੱਕੀ ਸਿਤਾਰਾ ਨੂੰ ਪ੍ਰਭਾਰੀ ਲਗਾਇਆ ਗਿਆ ਹੈ। ਜ਼ਿਲ੍ਹਾ ਦਫਤਰ ਵਿਖੇ ਮੰਡਲਾਂ ਦੇ ਪ੍ਰਭਾਰੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਸੀਮਾਂਤ ਗਰਗ ਨੇ ਦੱਸਿਆ ਕਿ ਮੰਡਲਾਂ ਦੇ ਪ੍ਰਧਾਨ ਅਤੇ ਨਵਨਿਯੁਕਤ ਪ੍ਰਭਾਰੀ ਜਮੀਨੀ ਪੱਧਰ ਤੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਲੋਕਾਂ ਲਈ ਬਣਾਈ ਯੋਜਨਾਵਾਂ ਅਤੇ ਉਹਨਾਂ ਦੇ ਲਾਭ ਗਰੀਬਾਂ ਨੂੰ ਦੁਆਉਣ ਵਿਚ ਅਹਿਮ ਰੋਲ ਅਦਾ ਕਰਨਗੇ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਪੂਰੇ ਦੇਸ਼ ਵਿਚ ਪਿਛਲੇ ਮਹੀਨੇ ਵੀ ਰੈਲੀਆ ਅਤੇ ਜਾਗਰੂਕਤਾ ਪ੍ਰੋਗ੍ਰਾਮ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਜਾਗਰੂਕ ਕਰਕੇ ਭਾਜਪਾ ਨਾਲ ਜੋੜਿਆ ਗਿਆ ਅਤੇ ਜਨ ਸੰਪਰਕ ਮੁਹਿੰਮ ਵੀ ਭਾਜਪਾ ਨੂੰ ਮਜਬੂਤ ਕਰਨ ਵਿਚ ਅਹਿਮ ਯੋਗਦਾਨ ਤੇ ਰੋਲ ਅਦਾ ਕਰੇਗੀ। ਇਸ ਮੌਕੇ ਤੇ ਭਾਜਪਾ ਦੇ ਮਹਾ ਮੰਤਰੀ ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਵਿਸਤਾਰਕ ਮਹਿੰਦਰ ਖੋਖਰ, ਯੂਥ ਪ੍ਰਧਾਨ ਰਾਜਨ ਸੂਦ, ਭਾਜਪਾ ਐਸ.ਸੀ. ਮੋਰਚਾ ਦੇ ਪ੍ਰਧਾਨ ਸੂਰਜ ਭਾਨ ਧਾਲੀਵਾਲ, ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮੰਡਲ ਪ੍ਰਧਾਨ ਅਮਿਤ ਗੁਪਤਾ,ਸੁਰਿੰਦਰ ਸਿੰਘ, ਧਰਮਵੀਰ ਭਾਰਤੀ, ਹੇਮੰਤ ਸੂਦ, ਰਾਜਨ ਚੱਢਾ ਆਦਿ ਹਾਜ਼ਰ ਸਨ।