ਮੋਗਾ ਪੁਲਿਸ ਨੇ 500 ਕਿਲੋ ਚੂਰਾ ਪੋਸਤ ਕੀਤਾ ਬਰਾਮਦ ,ਦੋ ਔਰਤਾਂ ਸਮੇਤ 5 ਵਿਅਕਤੀ ਗ੍ਰਿਫਤਾਰ,ਘਰ ਵਿਚ ਹੀ ਬੰਕਰ ਬਣਾ ਕੇ ਲਕੋ ਰੱਖੇ ਸੀ ਡੋਡੇ
ਮੋਗਾ, 1 ਜੁਲਾਈ ( ਜਸ਼ਨ, ਸਟਰਿੰਗਰ ਦੂਰਦਰਸ਼ਨ )ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ ਇਲਨਚੇਲੀਅਨ ਦੀ ਅਗਵਾਈ ਵਿਚ ਮੋਗਾ ਪੁਲਿਸ ਵਾਦੀਆਂ ਪ੍ਰਾਪਤੀਆਂਕਰ ਰਹੀ ਹੈ । ਕਪਤਾਨ ਪੁਲਿਸ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਅਤੇ ਡੀ ਐੱਸ ਪੀ ਨਿਹਾਲ ਸਿੰਘ ਵਾਲਾ ਦੀਆਂ ਹਿਦਾਇਤਾਂ ਤੇ ਜਸਬੀਰ ਸਿੰਘ ਮੁਖ ਅਫਸਰ ਥਾਣਾ ਅਜੀਤਵਾਲ ਨੇ ਨਸ਼ੇ ਦੀ ਖੇਪ ਸਮੇਤ ਪੰਜ ਵਿਅਕਤੀ ਗ੍ਰਿਫਤਾਰ ਕਰ ਲਏ। ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ ਇਲਨਚੇਲੀਅਨ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਮੋਗਾ ਪੁਲਿਸ ਨੇ 500 ਕਿਲੋ ਚੂਰਾ ਪੋਸਤ ਕੀਤਾ ਬਰਾਮਦ ਕਰਦਿਆਂ ,ਦੋ ਔਰਤਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਇਹ 500 ਕਿਲੋ ਚੂਰਾ ਪੋਸਤ ਗੱਡੀਆਂ ਦੀ ਤਲਾਸ਼ੀ ਦੌਰਾਨ ਅਤੇ ਜ਼ਮੀਨਦੋਜ਼ ਬੰਕਰ ਵਿਚੋਂ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਇਹ ਨਸ਼ਾ ਤਸਕਰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮਲਸੀਆਂ ਬਾਜਾਂ ਨਾਲ ਸਬੰਧਤ ਹਨ ਪਰ ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਵਿਖੇ ਰਹਿ ਰਹੇ ਸਨ ਅਤੇ ਇਹਨਾਂ ਨੇ ਘਰ ਵਿਚ ਹੀ ਬੰਕਰ ਬਣਾ ਕੇ ਡੋਡੇ ਲਕੋ ਰੱਖੇ ਸਨ ।ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਚਾਰ 'ਪਿਕ ਅਪ' ਗੱਡੀਆਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਤੇ ਦਿੱਲੀ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ ।ਉਹਨਾਂ ਕਿਹਾ ਕਿ ਪੁਲਿਸ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਏਨੀ ਵੱਡੀ ਮਾਤਰਾ ਦਾ ਨਸ਼ਾ ਕਿਥੋਂ ਲਿਆਂਦਾ ਗਿਆ ਤੇ ਕਿੱਥੇ ਵੰਡਿਆਂ ਜਾਣਾ ਸੀ। ਪੁਲਿਸ ਇਸ ਗੱਲ ਦੀ ਵੀ ਤਫਤੀਸ਼ ਕਰ ਰਾਹੀਹੈ ਕਿ ਕੀ ਗ੍ਰਿਫਤਾਰ ਦੋਨੋ ਔਰਤਾਂ ਮੁਖ ਸਮਗਲਰ ਸਰਬਜੀਤ ਦੀਆਂ ਹੀ ਪਤਨੀਆਂ ਹਨ ।ਜ਼ਿਕਰਯੋਗ ਹੈ ਕਿ ਸਰਬਜੀਤ ਤੇ ਹੀ ਪਹਿਲਾਂ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਨੇ ਜਦ ਕਿ ਬਾਕੀ ਚਰਨ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਪਾਇਆ ਗਿਆ ।