3 ਸਾਲ ਦੇ ਸਟੱਡੀ ਗੈਪ ਤੋਂ ਬਾਅਦ 15 ਦਿਨ ਵਿੱਚ ਕੈਨੇਡਾ ਸਟੱਡੀ ਪਰਮਿਟ ਲੈ ਕੇ ਬਾਗੋ ਬਾਗ ਹੋਈ ਵੰਦਨਾ
ਮੋਗਾ, 30 ਜੂਨ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਉਹ ਨਾਮਵਰ ਸੰਸਥਾ ਹੈ ਜੋ ਪਿੱਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ ਆਪਣੀਆ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਸੈਂਕੜੇ ਹੀ ਲੋਕਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ। ਬੀਤੇ ਦਿਨੀਂ ਸੰਸਥਾ ਨੇ ਤਰਨਤਾਰਨ ਦੇ ਪੱਟੀ ਸ਼ਹਿਰ ਵਿੱਚ ਆਪਣੀ ਬਰਾਂਚ ਦਾ ਉਦਘਾਟਨ ਕੀਤਾ ਹੈ ਤਾਂ ਜੋ ਪੱਟੀ ਸ਼ਹਿਰ ਅਤੇ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ । ਇਹ ਬਰਾਂਚ ਆਈ ਟੀ ਆਈ ਚੌਂਕ, ਖੇਮਕਰਨ ਰੋਡ, ਨੇੜੇ ਬਾਬਾ ਬਿਧੀ ਚੰਦ ਗੇਟ, ਪੱਟੀ ਵਿਖੇ ਸਥਿੱਤ ਹੈ। ਸੰਸਥਾ ਵੱਲੋਂ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਅੱਜ ਅਸੀਂ ਵੰਦਨਾ ਦਾ ਕੈਨੇਡਾ ਦਾ ਸਟੂਡੈਂਟ ਵੀਜਾ ਪ੍ਰਾਪਤ ਕੀਤਾ ਹੈ। ਵੰਦਨਾ ਸਪੁੱਤਰੀ ਰਾਜ ਕੁਮਾਰ ਕੋਠੇ ਅੱਠ ਚੱਕ,ਜਗਰਾਓਂ, ਲੁਧਿਆਣਾ ਦੀ ਵਾਸੀ ਹੈ। ਵੰਦਨਾ ਨੇ ਬਾਰ੍ਹਵੀਂ ਸੰਨ 2020 ਵਿੱਚ ਪਾਸ ਕੀਤੀ ਅਤੇ ਆਈਲੈਟਸ ਵਿੱਚੋਂ 6.5 ਬੈਂਡ ਸਕੋਰ ਸਨ। ਵੰਦਨਾ ਦਾ ਕੁੱਲ 3 ਸਾਲ ਦਾ ਸਟੱਡੀ ਗੈਪ ਸੀ। ਵੰਦਨਾ ਦੀ ਫਾਈਲ 5 ਦਿਨ ਵਿੱਚ ਤਿਆਰ ਕਰਕੇ ਸਿਰਫ਼ 15 ਦਿਨਾਂ ਵਿੱਚ ਵੀਜਾ ਪ੍ਰਾਪਤ ਕੀਤਾ। ਵੰਦਨਾ ਦਾ ਇਹ ਵੀਜਾ ਸ਼ੈਰੀਡਨ ਕਾਲਜ ਵਿੱਚ ਬਿਜਨੇਸ ਪ੍ਰੋਗਰਾਮ ਲਈ ਪ੍ਰਾਪਤ ਕੀਤਾ ਗਿਆ ਹੈ। ਸੰਸਥਾ ਨੇ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ, ਵਿਜ਼ਿਟਰ ਵੀਜਾ ਜਾਂ ਓਪਨ ਵਰਕ ਪਰਮਿਟ ਰਿਫਿਊਜ ਹੋ ਗਿਆ ਹੈ ਉਹ ਇੱਕ ਵਾਰ ਜਰੂਰ ਸਾਡੇ ਦਫ਼ਤਰ ਆਉਣ ਅਤੇ ਆਪਣੀ ਪ੍ਰੋਫਾਈਲ ਡਿਸਕਸ ਕਰਨ ਅਤੇ ਸਫ਼ਲਤਾਪੂਰਵਕ ਆਪਣਾ ਵੀਜਾ ਪ੍ਰਾਪਤ ਕਰਨ। ਇਸ ਸਮੇ ਮੈਨੇਜਰ ਜਤਿੰਦਰ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਰੋਸ਼ਨੀ ਆਦਿ ਸਟਾਫ ਮੈਂਬਰ ਸ਼ਾਮਿਲ ਸਨ|