ਸਵੱਛ ਭਾਰਤ ਅਭਿਆਨ ਦੇ ਤਹਿਤ ਇਨਕਮ ਟੈਕਸ ਵਿਭਾਗ ਦੀ ਕਮਿਸ਼ਨਰ ਦੀ ਅਗਵਾਈ ਹੇਠ ਲਾਏ ਪੌਦੇ
ਮੋਗਾ, 30 ਜੂਨ ( ਜਸ਼ਨ, ਸਟਰਿੰਗਰ ਦੂਰਦਰਸ਼ਨ ) -ਸਵੱਛ ਭਾਰਤ ਅਭਿਆਨ ਦੇ ਤਹਿਤ ਇਨਕਮ ਟੈਕਸ ਵਿਭਾਗ ਦੀ ਆਯੁਕਤ ਅਧਿਕਾਰੀ ਆਭਾ ਰਾਨੀ ਦੀ ਅਗਵਾ ਈਹੇਠ ਅੱਜ ਸ਼੍ਰੀ ਚੈਤਨਿਆ ਟੈਕਨੋ ਸਕੂਲ ਮੋਗਾ ਵਿਖੇ ਪੌਦੇ ਲਗਾਏ ਗਏ | ਇਸ ਮਕੇ ਤੇ ਸਕੂਲ ਦੇ ਚੇਅਰਮੈਨ ਅਸ਼ੋਕ ਗੁਪਤਾ, ਗੌਰਵ ਗੁਪਤਾ, ਅਨੁਜ ਗੁਪਤਾ ਤੇ ਪਿ੍ੰਸੀਪਲ ਨਿਰਮਲ ਧਾਰੀ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਆਭਾ ਰਾਣੀ ਦਾ ਸਕੂਲ ਪੁੱਜਣ ਤੇ ਫੁਲਾਂ ਦੇ ਬੁਕੇ ਦੇ ਕੇ ਸੁਆਗਤ ਕੀਤਾ | ਇਸ ਮੌਕੇ ਤੇ ਕਮਿਸ਼ਨਰ ਆਭਾ ਰਾਣੀ ਨੇ ਸਾਰਿਆ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਨੂੰ ਪ੍ਰੇਰਿਤ ਕੀਤਾ,ਤਾਂ ਜੋ ਸਾਡਾ ਆਸਪਾਸ ਦਾ ਵਾਤਾਵਰਨ ਹਰਾ ਭਰਿਆ ਬਣਾ ਰਹਿ ਸਕੇ | ਇਸ ਮੌਕੇ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਸੁਖਜੀਤ ਸਿੰਘ, ਗਗਨ, ਹਰਦੀਪ ਸਿੰਘ ਨਰੀਖਕ, ਜਸਕਰਨ ਕੌਰ, ਕ੍ਰਿਸ਼ਨ ਕੁਮਾਰ ਆਦਿ ਸਕੂਲ ਸਟਾਫ ਹਾਜ਼ਰ ਸਨ |