ਭਗਵਾਨ ਜਗਨਨਾਥ ਰੱਥ ਯਾਤਰਾ’ ਦੌਰਾਨ 6 ਲੋਕਾਂ ਦੀ ਮੌਤ 'ਤੇ ਇਸਕਾਨ ਸਮਿਤੀ ਮੋਗਾ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਸਰਪ੍ਰਸਤ ਦੇਵ ਪ੍ਰਿਆ ਤਿਆਗੀ ਨੇ ਕੀਤਾ ਦੁੱਖ ਦਾ ਇਜ਼ਹਾਰ

ਮੋਗਾ, 28 ਜੂਨ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਭਗਵਾਨ ਜਗਨਨਾਥ ਦੀ ‘ਉਲਟਾ ਰੱਥ ਯਾਤਰਾ’ ਤਿਉਹਾਰ ਦੌਰਾਨ ਤ੍ਰਿਪੁਰਾ ਦੇ ਉਨਕੋਟੀ ਜ਼ਿਲ੍ਹੇ ਵਿੱਚ ਰੱਥ ਦੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਰੱਥ ਨੂੰ ਅੱਗ ਲੱਗਣ ਕਾਰਨ 6 ਵਿਅਕਤੀਆਂ  ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਇਹ ਘਟਨਾ ਭਗਵਾਨ ਜਗਨਨਾਥ ਦੀ ‘ਉਲਟਾ ਰੱਥ ਯਾਤਰਾ’ ਤਿਉਹਾਰ ਦੌਰਾਨ ਸ਼ਾਮ ਕਰੀਬ 4.30 ਵਜੇ ਕੁਮਾਰਘਾਟ ਇਲਾਕੇ ‘ਚ ਵਾਪਰੀ।

ਇਸਕਾਨ ਸਮਿਤੀ  ਮੋਗਾ ਦੇ ਪ੍ਰਧਾਨ ਨਵੀਂ ਸਿੰਗਲਾ ਅਤੇ ਸਰਪ੍ਰਸਤ ਦੇਵ ਪ੍ਰਿਆ ਤਿਆਗੀ ਨੇ ਆਖਿਆ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ । ਉਹਨਾਂ ਦੁਖੀ ਪਰਿਵਾਰਾਂ  ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ । 

ਜ਼ਿਕਰਯੋਗ ਹੈਕਿ ਮੇਲੇ ਦੌਰਾਨ ਵੱਡੀ ਗਿਣਤੀ ‘ਚ ਲੋਕ ਬੜੇ ਉਤਸ਼ਾਹ ਨਾਲ ‘ਰੱਥ’ ਖਿੱਚ ਰਹੇ ਸਨ। ਇਹ ਰੱਥ ਲੋਹੇ ਦਾ ਬਣਿਆ ਹੋਇਆ ਸੀ। ਜਲੂਸ ਦੌਰਾਨ ‘ਰੱਥ’ ਅਚਾਨਕ ਹਾਈ ਵੋਲਟੇਜ  ਓਵਰਹੈੱਡ ਕੇਬਲ ਦੇ ਸੰਪਰਕ ਵਿੱਚ ਆ ਗਿਆ ਅਤੇ ਅੱਗ ਲੱਗ ਗਈ ਜਿਸ ਕਾਰਨ  ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਾਰਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।