ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 9 ਸਾਲਾਂ ਦੀ ਉਪਲਬਧੀਆ ਨੂੰ ਲੈ ਕੇ ਭਾਜਪਾ ਨੇ ਜਨ ਸੰਪਰਕ ਮੁਹਿੰਮ ਦੇ ਤਹਿਤ, ਲੋਕਾਂ ਨੂੰ ਕੀਤਾ ਜਾਗਰੂਕ-ਡਾ. ਸੀਮਾਂਤ ਗਰਗ
*ਨਿਸ਼ਾਨ ਸਿੰਘ ਭੱਟੀ ਜ਼ਿਲ੍ਹਾ ਸੈਕਟਰੀ, ਕੁਲਵਿੰਦਰ ਸਿੰਘ ਯੂਥ ਪ੍ਰਧਾਨ ਧਰਮਕੋਟ ਨੂੰ ਸਿਰੋਪਾ ਪਾ ਕੇ ਕੀਤਾ ਸਨਮਾਨਤ
ਮੋਗਾ, 27 ਜੂਨ (ਜਸ਼ਨ )-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2014 ਤੋਂ ਸੱਤਾ ਸੰਭਾਲਣ ਦੇ ਬਾਅਦ ਦੇਸ਼ ਦੇ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਗਏ ਕਾਰਜ਼ਾਂ ਦਾ ਜਮੀਨੀ ਪੱਧਰ ਤੇ ਲੋਕਾਂ ਨੂੰ ਲਾਭ ਮਿਲਣ ਕਾਰਨ ਅੱਜ ਦੇਸ਼ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਭਾਜਪਾ ਦੇ ਨਾਲ ਲੋਕ ਵੱਡੇ ਪੱਧਰ ਤੇ ਜੁੜੇ ਰਹੇ ਹਨ | ਜਿਸ ਕਾਰਨ ਅੱਜ ਭਾਜਪਾ ਦੇਸ਼ ਹੀ ਨਹੀਂ, ਬਲਕਿ ਸੰਸਾਰ ਦੀ ਸਭ ਤੋਂ ਵੱਧ ਆਗੂਆਂ ਵਾਲੀ ਪਾਰਟੀ ਬਣ ਗਈ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸਾਬਕਾ ਵਿਧਾਇਕ ਧਰਮਕੋਟ ਸਵ. ਬਲਦੇਵ ਸਿੰਘ ਭੱਟੀ ਦੇ ਬੇਟੇ ਨਿਸ਼ਾਨ ਸਿੰਘ ਭੱਟੀ ਨੂੰ ਭਾਜਪਾ ਦਾ ਜ਼ਿਲ੍ਹਾ ਸੈਕਟਰੀ ਅਤੇ ਕੁਲਵਿੰਦਰ ਸਿੰਘ ਨੂੰ ਧਰਮਕੋਟ ਦਾ ਯੂਥ ਪ੍ਰਧਾਨ ਬਣਨ ਦੇ ਬਾਅਦ ਸਿਰੋਪਾ ਪਾ ਕੇ ਸਨਮਾਨਤ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਮੌਕੇ ਤੇ ਮਹਾ ਮੰਤਰੀ ਰਾਹੁਲ ਗਰਗ, ਐਸ.ਸੀ. ਮੋਰਚੇ ਦੇ ਪ੍ਰਧਾਨ ਸੂਰਜ ਭਾਨ, ਭਾਜਪਾ ਜ਼ਿਲ੍ਹਾ ਯੂਥ ਪ੍ਰਧਾਨ ਰਾਜਨ ਸੂਦ, ਮੀਤ ਪ੍ਰਧਾਨ ਕਮਲ ਘਾਰੂ, ਜਸਵੰਤ ਸਿੰਘ ਜੱਸਾ, ਪ੍ਰੇਮ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਲੱਕੀ, ਛਿੰਦਰ ਸਿੰਘ, ਕਰਨ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਚਰਨਜੀਤ ਕੌਰ, ਆਕਾਸ਼ ਆਦਿ ਹਾਜ਼ਰ ਸਨ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਪੂਰੇ ਸੰਸਾਰ ਵਿਚ ਜੋ ਮੰਦੀ ਆਈ ਸੀ ਉਸ ਨਾਲ ਵੱਡੇ-ਵੱਡੇ ਦੇਸ਼ ਵੀ ਹਿਲ ਗਏ ਹਨ, ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਮੰਤਰੀਆ ਦੀ ਸਹੀ ਦਿਸ਼ਾ-ਨਿਰਦੇਸ਼ ਦੇ ਚੱਲਦੇ ਭਾਰਤ ਬਹੁਤ ਹੀ ਤੇਜੀ ਨਾਲ ਉਭਰ ਕੇ ਸਾਹਮਣੇ ਆਇਆ ਹੈ ਅਤੇ ਬਾਰਤ ਅੱਜ ਪੂਰੇ ਸੰਸਾਰ ਵਿਚ ਇਕ ਤਾਕਤ ਦੇ ਰੂਪ ਵਿਚ ਉਭਰਿਆ ਹੈ | ਭਾਰਤ ਵਿਚ ਆਪਣੇ ਦੇਸ਼ ਦੇ 140 ਕਰੋੜ ਲੋਕਾਂ ਨੂੰ 2-2 ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਾਉਣ ਦੇ ਬਾਅਦ ਦੂਜੇ ਦੇਸ਼ਾਂ ਵਿਚ ਵੀ ਕੋਰੋਨਾ ਵੈਕਸਨ ਭੇਜੀ ਗਈ ਹੈ | ਉਨਾਂ ਕਿਹਾ ਕਿ ਕੋਰੋਨਾ ਦੇ ਕਾਰਨ ਅੱਜ ਕਈ ਦੇਸ਼ ਆਰਥਿਕ ਤੌਰ ਤੇ ਉਭਰ ਨਹੀਂ ਪਾਏ | ਲੇਕਿਨ ਭਾਰਤ ਧੀਰੇ-ਧੀਰੇ ਸੰਸਾਰ ਦੀ ਨਵੀਂ ਤਾਕਤ ਦੇ ਰੂਪ ਵਿਚ ਉਭਰ ਰਿਹਾ ਹੈ | ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਦ ਬਾਰਤ ਵਿਚ ਹੀ ਨਹੀਂ, ਬਲਕਿ ਪੂਰੇ ਸੰਸਾਰ ਵਿਚ ਤੇਜੀ ਨਾਲ ਵੱਧ ਰਿਹਾ ਹੈ ਅਤੇ ਵਿਦੇਸ਼ਾ ਵਿਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਵੱਡੇ-ਵੱਡੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮਾਨ ਸਨਮਾਨ ਦੇ ਕੇ ਉਹਨਾਂ ਤੋਂ ਸਹਿਯੋਗ ਮੰਗ ਰਹੇ ਹਨ | ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ਤੇ ਪੰਜਾਬ ਆਰਥਿਕ ਤੌਰ ਤੇ ਮਜਬੂਤ ਹੋਵੇਗਾ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਠੀਕ ਹੋਣ ਦੇ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲ ਸਕੇਗਾ ਅਤੇ ਪੰਜਾਬ ਦੀ ਆਰਥਿਕ ਸਥਿਤੀ ਚੰਗੀ ਹੋਵੇਗੀ | ਇਸ ਲਈ ਭਾਜਪਾ ਦੀ ਡਬਲ ਇੰਜਨ ਸਰਕਾਰ ਪੰਜਾਬ ਵਿਚ ਲਿਆਉਣਾ ਇਸ ਸਮੇਂ ਜਰੂਰੀ ਹੋ ਗਿਆ ਹੈ, ਜਦ ਦਿਨ ਦਿਹਾੜੇ ਪੰਜਾਬ ਵਿਚ ਕਲੋਗਾਰਦ, ਫਿਰੌਤੀਆ, ਡਕੈਤੀਆ, ਲੁੱਟ ਦੀ ਘਟਨਾਵਾਂ ਹੋ ਰਹੀ ਹੈ ਅਤੇ ਮੌਜੂਦਾ ਪੰਜਾਬ ਸਰਕਾਰ ਇਹਨਾਂ ਨੂੰ ਰੋਕਣ ਵਿਚ ਵਿਫਲ ਸਾਬਤ ਹੋਈ ਹੈ | ਉਹਨਾਂ ਅੋਹਦੇਦਾਰਾਂ ਨੂੰ ਪ੍ਰਧਾਨ ਮੰਤਰੀ ਦੀ ਯੋਜਨਾਵਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦਾ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਪਹੁੰਚਾਉਣ ਲਈ ਕਾਰਜ਼ ਕਰਨ ਦੀ ਅਪੀਲ ਕੀਤੀ |