ਸਰਕਾਰੀ ਤੰਤਰ ਦੀ ਸ਼ਹਿ ’ਤੇ ਵਿਭਾਗ ਵੱਲੋਂ ਸਮਾਜਸੇਵੀ ਮਹਿਦਰਪਾਲ ਲੂੰਬਾ ਦੀ ਬਦਲੀ ਅਤਿ ਨਿੰਦਣਯੋਗ: ਮੱਖਣ ਬਰਾੜ, ਅਮਰਜੀਤ ਲੰਢੇਕੇ , ਬੂਟਾ ਦੌਲਤਪੁਰਾ

ਮੋਗਾ, 26 ਜੂਨ(ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ ਅਤੇ ਬੂਟਾ ਸਿੰਘ ਦੌਲਤਪੁਰਾ ਆਦਿ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਗਰੀਬਾ ਦੇ ਮਸੀਹਾ ਦੇ ਤੋਰ ਤੇ ਜਾਣੇ ਜਾਂਦੇ ਮਹਿਦਰਪਾਲ ਲੂੰਬਾ ਨੇ ਹਮੇਸ਼ਾ ਪਾਰਟੀਬਾਜ਼ੀ ਤੋ ਉਪਰ ਉੱਠ ਕੇ ਸਮਾਜ ਸੇਵਾ ਦੇ ਕਾਰਜ ਕੀਤੇ। ਉਹ ਭਾਂਵੇ ਸਰਕਾਰੀ ਲੋਕ ਭਲਾਈ ਸਕੀਮਾਂ ਹੋਣ ਜਾ ਸ: ਓਬਰਾਇ ਸਾਬ੍ਹ ਦੇ ‘ਸਰਬੱਤ ਦਾ ਭਲਾ ਟਰੱਸਟ’ ਦੀਆਂ ਸਰਗਰਮੀਆਂ ਹੋਣ ਜਾਂ ਫਿਰ ਐੱਨ ਜੀੋ ਓ ਰਾਹੀ ਹੋਣ,ਉਹਨਾਂ ਹਰੇਕ ਨੂੂੰ ਲੋੜਵੰਦਾ ਤੱਕ ਪਹੁੰਚਾਇਆ, ਇੱਥੋ ਤੱਕ ਕਿ ਕੋਵਿਡ ਚੋ ਵੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦਿਨ ਰਾਤ ਸੇਵਾਵਾਂ ਅਤੇ ਖੁਦ ਖੂਨਦਾਨ ਕਰਕੇ ਅਤੇ ਪਿੰਡਾ ਸ਼ਹਿਰਾ ਚੋ ਕਲੱਬਾ ਬਣਾ ਕੇ ਤੇ ਨੌਜਵਾਨਾਂ ਨੂੰੁ ਖੂਨਦਾਨ ਲਈ ਪ੍ਰੇੇਰਿਤ ਕਰਕੇ  ਮੋਗਾ ਬਲੱਡ ਬੈਕ ਲਈ ਵੱਡਾ ਯੋਗਦਾਨ ਪਾਇਆ। ਲੋਕਾਂ ਦੀਆਂ ਜਾਨਾਂ ਬਚਾਈਆਂ ਜੋ ਅੱਜ ਤੱਕ ਨਿਰੰਤਰ ਜਾਰੀ ਹੇ ਅਤੇ ਕਈ ਵਾਰ ਇਹਨਾਂ ਸੇਵਾਵਾਂ ਬਦਲੇ ਸਟੇਟ ਐਵਾਰਡ ਨਾਲ ਮਹਿਦਰਪਾਲ ਲੂੰਬਾ ਨੂੰੁ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਅੱਜ ਜੋ  ਲੂੰਬਾ ਨਾਲ ਸਰਕਾਰੀ ਤੰਤਰ ਦੀ ਸ਼ਹਿ ’ਤੇ ਵਿਭਾਗ ਵੱਲੋਂ ਮਹਿਦਰਪਾਲ ਲੂੰਬਾ ਦੀ ਬਦਲੀ ਕਰਕੇ ਕੋਝਾ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਅਤਿ ਨਿੰਦਣਯੋਗ ਹੈ ਅਤੇ ਮੋਗਾ ਵਾਸੀਆਂ ਦੇ ਨਾਲ ਨਾਲ ਇਹ ਸਮੂਹ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਕਰਨ ਦਾ ਸਬੱਬ ਬਣ ਰਹੀ ਹੈ।

 ਬਲਜੀਤ ਸਿੰਘ ਜੱਸ ਮੰਗੇਵਾਲਾ, ਰਵਦੀਪ ਸਿੰਘ ਸੰਘਾ, ਗੁਰਬਿੰਦ ਸਿੰਘ ਸਿੰਘਾਵਾਲਾ, ਹਰਜਿੰਦਰ ਸਿੰਘ ਆਂਟੂ, ਕੁਲਵਿੰਦਰ ਸਿੰਘ ਚੋਟੀਆਂ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਆਖਿਆ ਕਿ ਮਹਿੰਦਰਪਾਲ ਲੂੰਬਾ ਵੱਲੋਂ ਸਰਕਾਰੀ ਹਸਪਤਾਲ ਵਿਚ ਫੈਲੇ ਭਿ੍ਰ੍ਰਸ਼ਟਾਚਾਰ ਦੇ ਇਲਜਾਮ ਲਗਾਏ ਗਏ ਹਨ ਜੋ ਕਿ ਮਹਿਕਮੇ ਲਈ ਚਿੰਤਾ ਵਾਲੀ ਗੱਲ ਹੈੇ । ਉਹਨਾਂ ਆਖਿਆ ਕਿ ਸ਼ਹਿਰ ਵਿਚ ਸ਼ਰੇਆਮ ਲੁਟਾਂ ਖੋਹਾਂ , ਕਬਜ਼ੇ ਅਤੇ ਭਰੇ ਬਜਾਰ ਚੋ ਵਪਾਰੀਆ ਦੇ ਕਤਲ ਹੋਣ ਕਰਕੇ ਸ਼ਹਿਰ ‘ਚ  ਸਹਿਮ ਅਤੇ ਡਰ ਦਾ ਮਾਹੋਲ  ਹੈ। ਉਹਨਾਂ ਕਿਹਾ ਕਿ ਲੋੜ ਤਾਂ ਇਸ ਗੱਲ ਦੀ ਹੈ ਕਿ ਅਜਿਹੇ ਸਮਾਜਸੇਵੀਆਂ ਨੂੰ ਨਾਲ ਲੇ ਕੇ ਲੋਕਾ ਨੂੰ ਹੌਸਲਾ ਤੇ ਸਾਥ ਦੇਣ ਦੀ ਪਰ ਉਲਟਾ ਸਰਕਾਰ ਦੇ ਵਲੋ   ਲੂੰਬਾ ਵਰਗੇ ਸਿਹਤ ਕਾਮਿਆਂ ਨੂੰੁ ਦੂਰ ਬਦਲ ਕੇ ਇਹ ਮਾਹੋਲ ਬਣਾਇਆ ਜਾ ਰਿਹਾ ਕਿ ਮਨਮਰਜੀਆ ਕੀਤੀਆ ਜਾਣ  ਅਤੇ ਕੋਈ ਸਵਾਲ ਜਵਾਬ ਨਾ ਕਰ ਸਕੇ  । ਆਗੂਆ ਨੇ ਕਿਹਾ ਕਿ ਅਸੀ ਅਜਿਹੇ ਮਿਹਨਤੀ ਮੁਲਾਜ਼ਮਾ ਅਤੇ ਸਮਾਜ ਸੇਵੀ ਤੇ ਮੋਗਾ ਦੇ ਲੋਕਾ ਦੇ ਨਾਲ ਖੜ੍ਹੇ ਹਾਂ  ਅਤੇ ਕਿਸੇ ਨਾਲ ਵਧੀਕੀ ਨਹੀ ਹੋਣ ਦਿੱਤੀ ਜਾਵੇਗੀ ।