ਨਸ਼ਾ ਛੱਡਣ ਆਏ ਮਰੀਜ਼ਾਂ ਨੂੰ ਜਾਗਰੂਕ ਕੀਤਾ

ਮੋਗਾ, 23  ਜੂਨ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਸ੍ਰੀ ਜੇ ਇਲਨਚੇਲੀਅਨ ਆਈ ਪੀ ਐਸ ਸੀਨੀਅਰ ਕਪਤਾਨ  ਪੁਲਿਸ ਮੋਗਾ  ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਜੋਰਾ ਸਿੰਘ ਕਾਗੜਾ ਡੀਐੱਸਪੀ ਟ੍ਰੈਫਿਕ ਮੋਗਾ  ਦੀ ਰਹਿਨੁਮਾਈ ਹੇਠ ਸਰਕਾਰੀ ਨਸ਼ਾ ਛੁਡਾਊ ਸੈਂਟਰ ਜਨੇਰ ਅਤੇ ਰੈਡ ਕਰਾਸ  ਸੈਂਟਰ ਜਨੇਰ ਵਿਚ ਦਾਖਲ ਨਸ਼ਾ ਛੱਡਣ ਆਏ ਮਰੀਜਾ  ਨੂੰ  ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ,   ਟ੍ਰੈਫਿਕ ਨਿਯਮਾ ਦੀ ਪਾਲਨਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਾਈਬਰ ਕਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ  ਸਬੰਧੀ  ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ  ਫੰਡ ਮੁਆਵਜ਼ਾ ਲੈਣ  ਸਬੰਧੀ ਜਾਗਰੂਕ ਕੀਤਾ ਗਿਆ । ਏਐਸਆਈ ਕੇਵਲ   ਸਿੰਘ  ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਮਿਸ ਅਮਨਦੀਪ ਕੌਰ ਇੰਚਾਰਜ ਓਟ ਸੈਂਟਰ ਢੁਡੀਕੇ ਨੇ ਸੰਬੋਧਨ ਕੀਤਾ ।  Asi ਕੇਵਲ   ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ, ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਦੋ ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਦੀ ਵਰਤੋਂ ਕਰਨ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਅਤੇ ਲੇਨ ਡਰਾਈਵਿੰਗ ਸੰਬੰਧੀ ਵੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।  ਵਹੀਕਲਾਂ ਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ ਗਈ  ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ  ਠੱਗੀਆਂ ਤੋਂ ਬਚਣ  ਸੰਬੰਧੀ ਵਿਸਥਾਰਪੂਰਵਕ  ਜਾਗਰੂਕ ਕੀਤਾ ਗਿਆ  ਅਤੇ ਸਾਈਬਰ ਕ੍ਰਾਈਮ ਹੈਲਪ ਲਾਈਨ ਨੰਬਰ 1930 ਦੀ ਜਾਣਕਾਰੀ ਦਿੱਤੀ ਗਈ  । ਇਸ ਤੋਂ ਇਲਾਵਾ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਿਲੇਸੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ । ਮਿਸ ਅਮਨਦੀਪ ਕੌਰ ਇੰਚਾਰਜ ਓਟ ਸੈਂਟਰ ਢੁਡੀਕੇ ਨੇ ਸਾਰਿਆ ਨੂੰ ਨਸ਼ਿਆ ਤੋ ਦੂਰ ਰਹਿਣ ਅਤੇ ਨਸ਼ਿਆ ਦੀ ਦਲਦਲ ਵਿੱਚ ਫਸ ਚੁੱਕੇ ਲੋਕਾ ਨੂੰ ਆਪਣਾ ਇਲਾਜ ਓਟ ਸੈਟਰਾ ਤੋ ਕਰਵਾਉਣ ਲਈ ਕਿਹਾ ।ਇਸ ਮੌਕੇ ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ  ਮੋਗਾ, ਮਨੇਜਰ  ਹਰਪ੍ਰੀਤ ਸਿੰਘ  ਰੈਡ ਕਰਾਸ  , ਡਾਕਟਰ ਸਾਕਸ਼ੀ ਬਾਸਲ ਹਾਜ਼ਰ ਸਨ ।