ਮਹਿੰਦਰ ਪਾਲ ਲੂੰਬਾ ਦੀ ਬਦਲੀ ਰੱਦ ਕਰਵਾਉਣ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ

*ਮੋਗਾ ਵਾਸੀਆਂ ਨੇ ਇੱਕ ਆਵਾਜ ਵਿੱਚ ਕਿਹਾ 'ਅਸੀਂ ਤਹਾਨੂੰ ਨਹੀਂ ਜਾਣ ਦੇਵਾਂਗੇ'

ਮੋਗਾ 23 ਜੂਨ (ਜਸ਼ਨ)  : ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਿੱਚ ਸੇਵਾ ਕਰ ਰਹੇ ਅਤੇ ਦਫਤਰ ਸਿਵਲ ਸਰਜਨ ਮੋਗਾ ਵਿੱਚ ਹੈਲਥ ਸੁਪਰਵਾਈਜਰ ਦੇ ਅਹੁਦੇ ਤੇ ਤਾਇਨਾਤ ਮਹਿੰਦਰ ਪਾਲ ਲੂੰਬਾ ਦੀ ਹਰਿਆਣਾ ਸਰਹੱਦ ਤੇ ਸਥਿਤ ਇੱਕ ਛੋਟੇ ਜਿਹੇ ਪਿੰਡ ਵਿੱਚ ਕੀਤੀ ਗਈ ਨਜਾਇਜ ਬਦਲੀ ਦਾ ਮੁੱਦਾ ਅੱਜ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਵੱਖ ਵੱਖ ਮੁਲਾਜ਼ਮ ਅਤੇ ਜਨਤਕ ਜਮਹੂਰੀ ਜਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਕਾਮਰੇਡ ਨਛੱਤਰ ਸਿੰਘ ਭਵਨ ਬੱਸ ਸਟੈਂਡ ਮੋਗਾ ਵਿਖੇ ਇੱਕ ਵਿਸ਼ਾਲ ਮੀਟਿੰਗ ਕਰਕੇ ਬਦਲੀ ਰੱਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਸਿਵਲ ਹਸਪਤਾਲ ਮੋਗਾ ਵਿੱਚ ਫੈਲੇ ਭ੍ਰਿਸ਼ਟਾਚਾਰ ਬਾਰੇ ਵੱਡੇ ਖੁਲਾਸੇ ਕੀਤੇ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਮੋਗਾ ਦੇ ਕਨਵੀਨਰ ਡਾ ਇੰਦਰਵੀਰ ਗਿੱਲ, ਆਰਗੇਨਾਈਜ਼ੇਰ ਕੁਲਬੀਰ ਸਿੰਘ ਢਿੱਲੋਂ, ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਕੋਆਰਡੀਨੇਟਰ ਦਰਸ਼ਨ ਵਿਰਦੀ, ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ, ਡੈਮੋਕ੍ਰੇਟਿਕ ਟੀਚਰ ਫਰੰਟ ਆਗੂ ਦਿਗਵਿਜੇ ਪਾਲ ਸ਼ਰਮਾ, ਟ੍ਰੇਡ ਯੂਨੀਅਨ ਆਗੂ ਵਰਿੰਦਰ ਕੌੜਾ, ਗੋਕਲ ਚੰਦ ਬੁੱਘੀਪੁਰਾ, ਬੀ ਐਡ ਟੀਚਰ ਫਰੰਟ ਦੇ ਆਗੂ ਪ੍ਰਗਟ ਕਿਸ਼ਨਪੁਰਾ, ਆਲ ਇੰਡੀਆ ਮਜ੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਸੁਖਮੰਦਰ ਸਿੰਘ ਗੱਜਣਵਾਲਾ, ਪੁਰਾਣੀ ਪੈਨਸ਼ਨ ਬਹਾਲੀ ਦੇ ਆਗੂ ਗੁਰਜੰਟ ਸਿੰਘ ਕੋਕਰੀ, ਟ੍ਰੇਡ ਯੂਨੀਅਨ ਕੌਂਸਲ ਦੇ ਆਗੂ ਜਗਸੀਰ ਖੋਸਾ, ਕਿਰਤੀ ਕਿਸਾਨ ਯੂਨੀਅਨ ਆਗੂ ਕਰਮਜੀਤ ਮਾਣੂਕੇ, ਐਪਸੋ ਮੋਗਾ ਅਤੇ ਪ੍ਰਾਈਵੇਟ ਟੀਚਰ ਯੂਨੀਅਨ ਪੰਜਾਬ ਦੇ ਆਗੂ ਪ੍ਰਿੰ: ਪੂਰਨ ਸਿੰਘ, ਪੰਜਾਬ ਰੋਡਵੇਜ਼ ਆਗੂ ਸੁਰਿੰਦਰ ਸਿੰਘ ਬਰਾੜ, ਰੰਗ ਮੰਚ ਆਗੂ ਤੀਰਥ ਚੜਿੱਕ, ਸਵਰਨਕਾਰ ਸਭਾ ਦੇ ਆਗੂ ਸੁਖਚੈਨ ਰਾਮੂਵਾਲੀਆ, ਮੈਡੀਕਲ ਪ੍ਰੈਕਟੀਸ਼ਨਰ ਆਗੂ ਗੁਰਮੇਲ ਸਿੰਘ ਮਾਛੀਕੇ, ਦਰਜਾ ਚਾਰ ਆਗੂ ਚਮਨ ਲਾਲ ਸੰਗੇਲੀਆ, ਰਾਜਪੂਤ ਭਲਾਈ ਸੰਸਥਾ ਦੇ ਆਗੂ ਕੁਲਦੀਪ ਸਿੰਘ, ਜਮਹੂਰੀਅਤ ਅਧਿਕਾਰ ਸਭਾ ਦੇ ਆਗੂ ਸਰਬਜੀਤ ਦੌਧਰ, ਆਲ ਇੰਡੀਆ ਗਰਲਜ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਰਮਜੀਤ ਕੌਰ ਬੱਧਨੀ, ਪੇਂਡੂ ਮਜਦੂਰ ਯੂਨੀਅਨ ਆਗੂ ਮੰਗਾ ਵੈਰੋਕੇ, ਪਸਸਫ ਆਗੂ ਰਾਜਿੰਦਰ ਸਿੰਘ ਰਿਆੜ, ਸਾਹਿਤ ਸਭਾ ਮੋਗਾ ਵੱਲੋਂ ਗੁਰਮੇਲ ਬੌਡੇ, ਰੂਰਲ ਐੱਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਫਿਲਮ ਕਲਾਕਾਰ ਐਸੋਸੀਏਸ਼ਨ ਵੱਲੋਂ ਮਨਿੰਦਰ ਮੋਗਾ, ਕੁਲਦੀਪ ਸਿੰਘ ਭੋਲਾ, ਗੁਰਨਾਮ ਸਿੰਘ ਲਵਲੀ, ਪੈਨਸ਼ਨਰ ਆਗੂ ਸੁਰਿੰਦਰ ਰਾਮ ਕੁੱਸਾ, ਇਲੈਕਟ੍ਰੋ ਹੋਮਿਓਪੈਥਿਕ ਮੈਡੀਕਲ ਡਾਕਟਰਜ ਐਸੋਸੀਏਸ਼ਨ ਮੋਗਾ ਵੱਲੋਂ ਜਗਜੀਤ ਸਿੰਘ ਗਿੱਲ, ਆਲ ਇੰਡੀਆ ਯੂਥ ਫੈਡਰੇਸ਼ਨ ਸੁਖਜਿੰਦਰ ਮਹੇਸਰੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂਵਾਲਾ, ਜਗਤਾਰ ਸਿੰਘ ਜਾਨੀਆਂ, ਗੁਰੂ ਨਾਨਕ ਮਿਸ਼ਨ ਦੌਧਰ ਵੱਲੋਂ ਕੁਲਦੀਪ ਸਿੰਘ ਖਾਲਸਾ, ਹਰਭਜਨ ਸਿੰਘ ਬਹੋਨਾ ਆਦਿ ਨੇ ਇੱਕ ਸੁਰ ਵਿੱਚ ਮਹਿੰਦਰ ਪਾਲ ਲੂੰਬਾ ਦੀ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਬਦਲੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਬਦਲੀ ਹੋਛੀ ਰਾਜਨੀਤੀ ਦਾ ਨਤੀਜਾ ਹੈ ਕਿਉਂਕਿ 14 ਜੂਨ ਦੇ ਖੂਨਦਾਨ ਕੈਂਪ ਵਿੱਚ ਲੋਕਲ ਐਮ ਐਲ ਏ ਨੂੰ ਨਾ ਬੁਲਾਉਣ ਕਰਕੇ ਅਤੇ ਸਿਵਲ ਹਸਪਤਾਲ ਮੋਗਾ ਵਿੱਚ ਹੋ ਰਹੀ ਕੁਰੱਪਸ਼ਨ ਨੂੰ ਲੁਕਾਉਣ ਵਾਸਤੇ ਇਨ੍ਹਾਂ ਨੂੰ ਰਸਤੇ ਦਾ ਰੋੜਾ ਸਮਝਦਿਆਂ ਪਾਸੇ ਕੀਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ  ਨੂੰ ਇਸ ਵਿੱਚ ਦਖਲ ਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਹਿੰਦਰ ਪਾਲ ਲੂੰਬਾ ਉਹ ਇਨਸਾਨ ਹੈ, ਜਿਸ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਢ ਬੰਨ੍ਹਿਆ ਅਤੇ ਅਨੇਕਾਂ ਸਜਾਵਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਨੌਕਰੀ ਨਾਲ ਵੀ ਇਨਸਾਫ ਕੀਤਾ ਹੈ। ਉਨ੍ਹਾਂ ਦੀ ਮਿਹਨਤ ਸਦਕਾ ਹੀ ਮੋਗਾ ਸ਼ਹਿਰ ਪਿਛਲੇ ਸਾਲ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਰਿਹਾ ਹੈ ਤੇ ਇਸ ਸਾਲ ਵੀ ਹਾਲੇ ਤੱਕ ਸ਼ਹਿਰ ਵਿੱਚ ਕੋਈ ਵੀ ਡੇਂਗੂ ਮਰੀਜ ਨਹੀਂ ਹੈ ਫਿਰ ਵੀ ਮੋਗਾ ਸ਼ਹਿਰ ਦੀ ਢਾਈ ਲੱਖ ਅਬਾਦੀ ਨੂੰ ਲਾਵਾਰਿਸ ਛੱਡ ਕੇ ਉਨ੍ਹਾਂ ਨੂੰ ਦੂਰ ਦੁਰਾਡੇ ਭੇਜਣਾ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਬਦਲੀ ਸਾਜਿਸ਼ ਕੀਤੀ  ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਦੇ ਐਸ ਐਮ ਓ ਵੱਲੋਂ ਖੁੱਲ ਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਪਿਛਲੇ ਇੱਕ ਸਾਲ ਦੇ ਆਮਦਨ ਖਰਚੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਵੱਡੇ ਘਪਲੇ ਲੋਕਾਂ ਦੇ ਸਾਹਮਣੇ ਆਉਣਗੇ। ਸ. ਢਿੱਲੋਂ ਨੇ ਕਿਹਾ ਕਿ ਮਹਿੰਦਰ ਪਾਲ ਲੂੰਬਾ ਤੋੰ ਇਲਾਵਾ ਮੁਕਤਸਰ ਦੇ ਦੋ ਮੁਲਾਜ਼ਮਾਂ ਅਤੇ ਮਾਨਸਾ ਜਿਲ੍ਹੇ ਦੇ ਦੋ ਮੁਲਾਜ਼ਮਾਂ ਦੀ ਵੀ ਨਜਾਇਜ ਬਦਲੀ ਕੀਤੀ ਗਈ ਹੈ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ 6 ਜੁਲਾਈ ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀਆਂ ਇਨਸਾਫ ਪਸੰਦ ਜੱਥੇਬੰਦੀਆਂ ਦੀ ਸ਼ਨੀਵਾਰ ਨੂੰ ਦੁਪਹਿਰ 1 ਵਜੇ ਮੀਟਿੰਗ ਕਰਕੇ ਜਿਲ੍ਹਾ ਐਕਸ਼ਨ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਬਦਲੀ ਰੱਦ ਕਰਵਾਉਣ ਲਈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਪੈਨਸ਼ਨਰ ਆਗੂ ਚਮਕੌਰ ਸਿੰਘ ਸਰਾਂ, ਕੁਲਪਰੀਤ ਸਿੰਘ ਲੁਧਿਆਣਾ, ਪ੍ਰਿੰਸ ਧੁੰਨਾ ਪੱਟੀ, ਟੀਚਰ ਆਗੂ ਕਿਰਨ ਕੌਰ, ਵਿਜੇ ਸ਼ਰਮਾ, ਟ੍ਰੇਡ ਯੂਨੀਅਨ ਕੌਂਸਲ ਮੈਂਬਰ ਜਗਸੀਰ ਸਿੰਘ ਖੋਸਾ, ਗੁਰਚਰਨ ਸਿੰਘ ਰਾਜੂ, ਪੈਰਾਮੈਡੀਕਲ ਆਗੂ ਰਾਜ ਕੁਮਾਰ ਕਾਲੜਾ, ਜੋਗਿੰਦਰ ਸਿੰਘ ਮਾਹਲਾ, ਗੁਰਜੰਟ ਸਿੰਘ, ਰਾਜਪਾਲ ਕੌਰ, ਯੂਨੀਵਰਸਲ ਮਨੁੱਖੀ ਅਧਿਕਾਰ ਸਭਾ ਤੋਂ ਸੁਰਿੰਦਰ ਸਿੰਘ ਬਾਵਾ, ਪ੍ਰਕਾਸ਼ ਰਾਮ, ਦਵਿੰਦਰਜੀਤ ਗਿੱਲ, ਕੰਵਲਜੀਤ ਸਿੰਘ ਮਹੇਸ਼ਰੀ, ਮਨਿਸਟਰੀਅਲ ਸਟਾਫ ਯੂਨੀਅਨ ਆਗੂ ਗੁਰਬਚਨ ਸਿੰਘ, ਲੇਖਕ ਅਮਰ ਸੂਫੀ, ਕ੍ਰਿਸ਼ਨ ਪ੍ਰਤਾਪ, ਗੁਰਮਿੰਦਰ ਸਿੰਘ ਬਬਲੂ, ਰਾਕੇਸ਼ ਸਿਤਾਰਾ ਅਤੇ ਭਵਨਦੀਪ ਪੁਰਬਾ ਆਦਿ ਹਾਜ਼ਰ ਸਨ।