ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਦੇ ਵੀ.ਸੀ. 26 ਜੂਨ ਨੂੰ ਮੋਗਾ ਵਿਖੇ ਕਰਨਗੇ ਪ੍ਰੈਸ ਕਾਨਫਰੰਸ

*ਜੋ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ, ਉਹ ਦੋਹਰੇ ਡਿਗਰੀ ਕੋਰਸ ਰਾਹੀਂ ਘੱਟ ਖਰਚ ਕਰਕੇ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ

ਮੋਗਾ, 23 ਜੂਨ (ਜਸ਼ਨ) ਪੰਜਾਬ ਟੈਕਨੀਕਲ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ: ਬੂਟਾ ਸਿੰਘ ਸਿੱਧੂ ਐਸ.ਐਫ.ਸੀ. ਗਰੁੱਪ ਆਫ਼ ਕਾਲਜਿਜ਼ ਮੋਗਾ ਵਿਖੇ 26 ਜੂਨ ਦਿਨ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ, ਸਮੇਂ ਦੀ ਲੋੜ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਬਾਰੇ, ਵਿਦੇਸ਼ੀ ਯੂਨੀਵਰਸਿਟੀਆਂ ਨਾਲ ਦੋਹਰੀ ਡਿਗਰੀ ਪ੍ਰੋਗਰਾਮਾਂ ਸਬੰਧੀ ਕੀਤੇ ਗਏ ਸਮਝੌਤਿਆਂ ਬਾਰੇ, ਐਮ.ਐਨ.ਸੀ. ਨਾਲ ਪਲੇਸਮੈਂਟ ਸਮਝੌਤੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਪ੍ਰੈਸ ਕਾਨਫਰੰਸ  ਦੌਰਾਨ ਉਨ੍ਹਾਂ ਨਾਲ ਡਾ: ਕਰਨਵੀਰ ਸਿੰਘ, ਚੇਅਰਮੈਨ ਐਡਮਿਸ਼ਨ ਸੈੱਲ, ਹਰਜਿੰਦਰ ਸਿੰਘ ਸਿੱਧੂ, ਡਾਇਰੈਕਟਰ ਪਬਲਿਕ ਰਿਲੇਸ਼ਨ, ਡਾ: ਹਰਜੋਤ ਸਿੰਘ, ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ, ਡਾ: ਅਮਿਤ ਮਨੋਚਾ, ਡਾਇਰੈਕਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ | ਅਭਿਸ਼ੇਕ ਜਿੰਦਲ ਡਾਇਰੈਕਟਰ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਪੁਟੀਆ ਦੇ ਕਨਵੀਨਰ ਦਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੈੱਸ ਕਾਨਫਰੰਸ ਰਾਹੀਂ ਇਲਾਕੇ ਦੇ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਮਿਲੇਗੀ। ਉਨ੍ਹਾਂ ਨੂੰ ਆਪਣੇ ਕੋਰਸਾਂ ਦੀ ਚੋਣ ਕਰਨ ਵਿੱਚ ਬਹੁਤ ਲਾਭ ਮਿਲੇਗਾ। ਜੋ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ, ਉਹ ਦੋਹਰੇ ਡਿਗਰੀ ਕੋਰਸ ਰਾਹੀਂ ਘੱਟ ਖਰਚ ਕਰਕੇ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ।