4 ਸਾਲ ਦੇ ਗੈਪ ਤੋਂ ਬਾਅਦ ਸਿਰਫ਼ 8 ਦਿਨਾਂ 'ਚ ਕੈਨੇਡਾ ਦਾ ਸਟੱਡੀ ਵੀਜਾ,ਹੋ ਗਿਆ ਕਮਾਲ

ਮੋਗਾ, 23  ਜੂਨ  (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : 4 ਸਾਲ ਦੇ ਗੈਪ ਤੋਂ ਬਾਅਦ ਸਿਰਫ਼ 8 ਦਿਨਾਂ 'ਚ ਕੈਨੇਡਾ ਦਾ ਸਟੱਡੀ ਵੀਜਾ ਮਿਲਣਾਂ ਕਮਾਲ ਹੀ ਆਖਿਆ ਜਾ ਸਕਦਾ। ਦਰਅਸਲ  ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਉਹ ਨਾਮਵਰ ਸੰਸਥਾ ਹੈ ਜੋ ਪਿੱਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ ਆਪਣੀਆ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਸੈਂਕੜੇ ਹੀ ਲੋਕਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕਰ ਚੁੱਕੀ ਹੈ। ਬੀਤੇ ਦਿਨੀਂ ਸੰਸਥਾ ਨੇ ਤਰਨਤਾਰਨ ਦੇ ਪੱਟੀ ਸ਼ਹਿਰ ਵਿੱਚ ਆਪਣੀ ਬਰਾਂਚ ਦਾ ਉਦਘਾਟਨ ਕੀਤਾ ਹੈ ਤਾਂ ਜੋ ਪੱਟੀ ਸ਼ਹਿਰ ਅਤੇ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ । ਇਹ ਬਰਾਂਚ ਆਈ ਟੀ ਆਈ ਚੌਂਕ, ਖੇਮਕਰਨ ਰੋਡ, ਨੇੜੇ ਬਾਬਾ ਬਿਧੀ ਚੰਦ ਗੇਟ, ਪੱਟੀ ਵਿਖੇ ਸਥਿੱਤ ਹੈ। ਸੰਸਥਾ ਵੱਲੋਂ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਅੱਜ ਅਸੀਂ ਸ਼ਗਨਦੀਪ ਖ਼ਾਨ ਦਾ ਕੈਨੇਡਾ ਸਟੂਡੈਂਟ ਵੀਜਾ ਪ੍ਰਾਪਤ ਕੀਤਾ ਹੈ| ਸ਼ਗਨਦੀਪ ਖ਼ਾਨ ਪੁੱਤਰ ਮੱਖਣ ਖ਼ਾਨ ਹਾਕਮ ਸਿੰਘ ਵਾਲਾ, ਮੋਗਾ ਦਾ ਵਾਸੀ ਹੈ। ਸ਼ਗਨਦੀਪ ਨੇ ਬਾਰ੍ਹਵੀਂ 2019 ਵਿੱਚ ਪਾਸ ਕੀਤੀ ਅਤੇ ਆਈਲੈਟਸ ਵਿੱਚੋਂ 6.5 ਸਕੋਰ ਸਨ। ਸ਼ਗਨ ਦਾ ਚਾਰ ਸਾਲ ਦਾ ਸਟੱਡੀ ਗੈਪ ਸੀ। ਸ਼ਗਨ ਦੀਪ ਦੀ ਆਫਰ ਲੈਟਰ ਸਿਰਫ਼ 7 ਦਿਨਾਂ ਵਿੱਚ ਪ੍ਰਾਪਤ ਕਰਕੇ 3 ਦਿਨ ਵਿੱਚ ਫਾਈਲ ਐਂਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੀ। ਸ਼ਗਨ ਦਾ ਵੀਜਾ ਸਿਰਫ਼ 8 ਦਿਨਾਂ ਵਿੱਚ ਪ੍ਰਾਪਤ ਕੀਤਾ ਗਿਆ। ਸ਼ਗਨ ਦਾ ਇਹ ਵੀਜਾ ਸਤੰਬਰ ਇਨਟੇਕ ਲਈ ਪ੍ਰਾਪਤ ਕੀਤਾ ਗਿਆ। ਸੰਸਥਾ ਨੇ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ, ਵਿਜ਼ਿਟਰ ਵੀਜਾ ਜਾਂ ਓਪਨ ਵਰਕ ਪਰਮਿਟ  ਰਿਫਿਊਜ ਹੋ ਗਿਆ ਹੈ ਉਹ ਇੱਕ ਵਾਰ ਜਰੂਰ ਸਾਡੇ ਦਫ਼ਤਰ ਆਉਣ ਅਤੇ ਆਪਣੀ ਪ੍ਰੋਫਾਈਲ ਡਿਸਕਸ ਕਰਨ ਅਤੇ ਸਫ਼ਲਤਾਪੂਰਵਕ ਆਪਣਾ ਵੀਜਾ ਪ੍ਰਾਪਤ ਕਰਨ। ਇਸ ਸਮੇ ਰਾਜਬੀਰ  ਸਿੰਘ ਝੰਡਿਆਣਾ, ਤੇ ਮੈਨੇਜਰ ਜਤਿੰਦਰ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ,ਰੂਬਲ, ਰੋਸ਼ਨੀ, ਪ੍ਰਭਜੋਤ ਕੌਰ ਆਦਿ ਸਟਾਫ ਮੈਂਬਰ ਸ਼ਾਮਿਲ ਸਨ|