11 ਸਾਲ ਦੇ ਸਟੱਡੀ ਗੈਪ ਨਾਲ ਕੈਨੇਡਾ ਦਾ ਵੀਜ਼ਾ ਮਿਲਣ ਤੇ ਹਰ ਕੋਈ ਹੈਰਾਨ
ਮੋਗਾ, 21ਜੂਨ (ਜਸ਼ਨ): 11 ਸਾਲ ਦੇ ਸਟੱਡੀ ਗੈਪ ਨਾਲ ਪਰਮਿੰਦਰ ਕੌਰ ਤੇ ਨਿਸ਼ਾਨ ਸਿੰਘ ਵਾਸੀ ਸੋਸਣ (ਮੋਗਾ) ਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਹੈ ਜਿਸ ਕਾਰਨ ਹਰ ਕੋਈ ਹੈਰਾਨ ਹੈ।ਪਰਮਿੰਦਰ ਕੌਰ ਨੂੰ ਸਟੂਡੈਂਟ ਵੀਜ਼ਾ ਮਿਲਿਆ ਅਤੇ ਉਸਦੇ ਪਤੀ ਨਿਸ਼ਾਨ ਸਿੰਘ ਨੂੰ ਸਪਾਊਸ ਵੀਜ਼ਾ ਮਿਲਿਆ ਤੇ ਇੰਜ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਆਇਆ
ਪਿੰਡ ਸੋਸਣ, ਨੇੜੇ ਗੁਰਦੁਆਰਾ ਸਾਹਿਬ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੀ ਪਰਮਿੰਦਰ ਕੌਰ ਅਤੇ ਉਸਦੇ ਪਤੀ ਨਿਸ਼ਾਨ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਵੀਜ਼ਾ ਦੋ ਮਹੀਨਿਆਂ ਵਿੱਚ ਮਨਜ਼ੂਰ ਹੋਇਆ ਹੈ।ਉਹਨਾਂ ਦੱਸਿਆ ਕਿ 'ਕੌਰ ਇੰਮੀਗ੍ਰੇਸ਼ਨ ਮੋਗਾ' ਵਲੋਂ ਉਹਨਾਂ ਦੇ ਸੁਪਨੇ ਦੀ ਪੂਰਤੀ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਪਰਮਿੰਦਰ ਕੌਰ ਤੇ ਨਿਸ਼ਾਨ ਸਿੰਘ ਦੋ ਬੱਚਿਆਂ ਦੇ ਮਾਪੇ ਹਨ, ਜਿਨ੍ਹਾਂ ਦੀ ਉਮਰ 13 ਸਾਲ ਤੇ ਨੌਂ ਸਾਲ ਹੈ। ਪਰਮਿੰਦਰ ਕੌਰ ਦਾ 11 ਸਾਲ ਦਾ ਸਟੱਡੀ ਗੈਪ ਹੈ।
ਪਰਮਿੰਦਰ ਕੌਰ ਦੇ ਭਰਾ ਰਾਜਿੰਦਰ ਸਿੰਘ ਦਾ 21 ਸਾਲ ਦੇ ਗੈਪ ਨਾਲ 43 ਸਾਲ ਦੀ ਉਮਰ ਵਿੱਚ ਸਟੂਡੈਂਟ ਵੀਜ਼ਾ ਅਤੇ ਭਰਜਾਈ ਰਮਨਦੀਪ ਕੌਰ ਦਾ ਸਪਾਊਸ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਹੀ ਲੱਗਿਆ ਸੀ। ਇਸਤੋਂ ਬਾਅਦ ਪਰਮਿੰਦਰ ਕੌਰ ਅਤੇ ਨਿਸ਼ਾਨ ਸਿੰਘ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਲੈਕੇ ਆਏ। ਪਰਮਿੰਦਰ ਕੌਰ ਦਾ ਵੀ ਸਟੱਡੀ ਤੋਂ ਬਾਅਦ 11 ਸਾਲ ਦਾ ਗੈਪ ਸੀ। ਇਸ ਲਈ ਪਰਮਿੰਦਰ ਕੌਰ ਵੀ ਆਪਣੇ ਫਾਈਲ ਲਈ ਚਿੰਤਾ ਵਿੱਚ ਸੀ ਕਿ ਇੰਨੇ ਗੈਪ ਦੇ ਬਾਵਜੂਦ ਵੀਜ਼ਾ ਆਵੇਗਾ ਕਿ ਨਹੀਂ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਪਰਮਿੰਦਰ ਕੌਰ ਅਤੇ ਪਤੀ ਨਿਸ਼ਾਨ ਸਿੰਘ ਦੋਹਾਂ ਦੀ ਇੱਕਠਿਆਂ ਦੀ ਫਾਈਲ ਅਪਲਾਈ ਕੀਤੀ ਪਰ ਦੋਹਾਂ ਦੀ ਫਾਈਲ ਦੋ ਵਾਰ ਰਿਫਊਜ਼ ਹੋ ਗਈ ਸੀ। ਫਿਰ ਤੀਸਰੀ ਵਾਰ ਪਰਮਿੰਦਰ ਕੌਰ ਅਤੇ ਪਤੀ ਨਿਸ਼ਾਨ ਸਿੰਘ ਦੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਅਪਲਾਈ ਹੋਈ ਅਤੇ ਦੋਹਾਂ ਇੱਕਠਿਆਂ ਦਾ ਕੈਨੇਡਾ ਦਾ ਵੀਜ਼ਾ ਆ ਗਿਆ। ਪਰਮਿੰਦਰ ਕੌਰ ਨੂੰ ਸਟੂਡੈਂਟ ਵੀਜ਼ਾ ਮਿਲਿਆ ਹੈ ਜਦਕਿ ਪਤੀ ਨਿਸ਼ਾਨ ਸਿੰਘ ਨੂੰ ਸਪਾਊਸ ਵੀਜ਼ਾ ਮਿਲਿਆ ਹੈ। ਪਰਮਿੰਦਰ ਕੌਰ ਕੈਨੇਡਾ ਦੇ ਸ਼ਹਿਰ Vancouver ਵਿੱਚ ਪੜ੍ਹਨ ਜਾ ਰਹੀ ਹੈ।
ਪਰਮਿੰਦਰ ਕੌਰ ਨੇ 2012 ‘ਚ B. ED ਦੀ ਪੜ੍ਹਾਈ ਕੀਤੀ ਸੀ। ਇਸਤੋਂ ਬਾਅਦ ਪਰਮਿੰਦਰ ਕੌਰ ਨੇ ਕਈ ਸਾਲ ਸਕੂਲ ਅਧਿਆਪਕ ਦੀ ਨੌਕਰੀ ਕੀਤੀ ਸੀ। ਪਰਮਿੰਦਰ ਕੌਰ ਦੇ ਓਵਰਆਲ 6.5 (L-7.5, R-6.5, W-6.0, S-6.5) ਬੈਂਡ ਹਨ ।
ਪਰਮਿੰਦਰ ਕੌਰ ਦੇ ਪਤੀ ਨਿਸ਼ਾਨ ਸਿੰਘ ਨੇ +2 ਪਾਸ ਕੀਤੀ ਸੀ ।
ਹੁਣ ਇਹਨਾਂ ਦੇ ਬੱਚਿਆਂ ਸੁਪਨਪ੍ਰੀਤ ਕੌਰ ਤੇ ਸਹਿਜਪਾਲ ਸਿੰਘ ਬੰਬਰ੍ਹਾ ਸਮੇਤ ਉਹਨਾਂ ਦੀ ਦਾਦੀ ਇਕਬਾਲ ਕੌਰ ਦੀ ਫਾਈਲ ਵੀ ਅਪਲਾਈ ਹੋਣ ਜਾ ਰਹੀ ਹੈ, ਤੇ ਬਹੁਤ ਜਲਦ ਉਹਨਾਂ ਦਾ ਵੀ ਵੀਜ਼ਾ ਆ ਜਾਵੇਗਾ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਪਰਮਿੰਦਰ ਕੌਰ ਤੇ ਪਤੀ ਨਿਸ਼ਾਨ ਸਿੰਘ ਨੂੰ ਵਧਾਈਆਂ ਦਿਤੀਆਂ ਗਈਆਂ ਨੇ ।