ਕਿਸਾਨ ਮਨਦੀਪ ਸਿੰਘ ਅਤੇ ਉਸਦੇ ਪਿਤਾ ਨਛੱਤਰ ਸਿੰਘ ਨਾਲ ਹੋ ਰਹੇ ਧੱਕੇ ਖਿਲਾਫ ਸਦਰ ਮੋਗਾ 'ਚ ਕਿਰਤੀ ਕਿਸਾਨ ਯੂਨੀਅਨ ਵਫਦ, ਐੱਸ ਐੱਚ ਓ ਨੂੰ ਮਿਲਿਆ
ਮੋਗਾ , ਜੂਨ 21 (ਜਸ਼ਨ): ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਵਿੱਚ ਪੀੜ੍ਹਤ ਕਿਸਾਨ ਨਛੱਤਰ ਸਿੰਘ ਦਾ ਹਾਲ ਪੁਛੱਣ ਪਹੁੰਚੇ ਜੋ ਜੇਰੇ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਹੈ, ਜੋ ਕਿ ਉਸ ਦੇ ਵੱਡੇ ਪੁੱਤਰ ਚਰਨ ਸਿੰਘ ਵੱਲੋ ਬਜੁਰਗ ਦੀ ਕੁੱਟਮਾਰ ਕੀਤੀ । ਪ੍ਰੰਤੂ ਪੁਲਿਸ ਵੱਲੋ ਉਸ ਦੋਸ਼ੀ ਉੱਪਰ ਕੋਈ ਵੀ ਕਾਰਵਾਈ ਨਹੀ ਕੀਤੀ ਗਈ, ਇਸ ਤੋ ਪਹਿਲਾ ਵੀ ਚਰਨ ਸਿੰਘ ਵੱਲੋ ਬਜੁਰਗ ਨੂੰ ਤੰਗ ਪਰੇਸ਼ਾਨ ਕੀਤਾ ਜਾਦਾ ਸੀ । ਇਸ ਦੇ ਨਾਲ-ਨਾਲ ਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪੁਰਾਣਾ ਘੱਲ ਕਲਾਂ ਰੋਡ ਦੀ ਨਿੱਜੀ ਜਮੀਨ ਵਿੱਚ ਵੱਡੇ ਭਰਾ ਵੱਲੋ ਮਨਦੀਪ ਸਿੰਘ ਦੀ ਮੂੰਗੀ ਦੀ ਪੱਕੀ ਫਸਲ ਚਰਨ ਸਿੰਘ ਵੱਲੋ ਆਵਦੇ ਸਾਥੀਆ ਨੂੰ ਨਾਲ ਲੈ ਕੇ ਧੱਕੇ ਨਾਲ ਵਾਹ ਦਿੱਤੀ । ਜਿਸ ਦੇ ਸਬੰਧ ਵਿੱਚ ਥਾਣਾ ਸਦਰ ਘੱਲ ਕਲਾਂ ਵਿੱਚ ਦਰਖਾਸਤ ਦਿੱਤੀ ਸੀ । ਇਸ ਵਿਅਕਤੀ ਵੱਲੋ ਕੁੱਝ ਦਿਨ ਪਹਿਲਾ ਮਨਦੀਪ ਸਿੰਘ ਦੇ ਘਰੋ ਉਸ ਦਾ ਮੋਟਰਸਾਇਕ ਚੋਰੀ ਕਰਕੇ ਲੈ ਗਿਆ , ਜਿਸ ਦੀ ਵੀ ਦਰਖਾਸਤ ਦੇ ਦਿੱਤੀ ਗਈ ਸੀ, ਪਰੰਤੂ ਉਸ ਦੋਸ਼ੀ ਉੱਪਰ ਕੋਈ ਕਾਰਵਾਈ ਨਹੀ ਕੀਤੀ ਗਈ । ਜਿਸ ਦੇ ਸਬੰਧ ਵਿੱਚ ਐੱਸ ਐੱਸ ਪੀ ਮੋਗਾ ਨੂੰ ਵੀ ਦਰਖਾਸਤ ਦਿੱਤੀ ਹੋਈ ਸੀ । ਪਰੰਤੂ ਇਸ ਮਸਲੇ ਉੱਪਰ ਵੀ ਹਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ ।ਅੱਜ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਮੋਕੇ ਤੇ ਪਹੁੰਚ ਕੇ ਬਜੁਰਗ ਦੇ ਬਿਆਨ ਦਰਜ ਕਰਵਾ ਕੇ ਅਗਲੀ ਕਾਰਵਾਈ ਲਈ ਐੱਸ ਐੱਚ ਓ ਜਗਤਾਰ ਸਿੰਘ ਸਦਰ ਮੋਗਾ ਜਲਦੀ ਤੋ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ , ਜੇਕਰ ਇਸ ਮਾਮਲੇ ਉੱਪਰ ਕੋਈ ਕਾਰਵਾਈ ਨਹੀ ਕੀਤੀ ਗਈ ਤਾ ਅਗਲੇ ਸੰਘਰਸ਼ ਦੀ ਰਣਨੀਤੀ ਜਲਦ ਮੀਟਿੰਗ ਬੁੱਲਾ ਕੇ ਬਣਾਈ ਜਾਵੇਗੀ। ਇਸ ਮੋਕੇ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ , ਜਿਲਾ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇ ਵਾਲਾ, ਤੀਰਥਵਿੰਦਰ ਸਿੰਘ ਘੱਲ ਕਲਾਂ ਯੂਥ ਆਗੂ , ਮੁਖਤਿਆਰ ਸਿੰਘ ਪ੍ਰਧਾਨ ਬਲਾਕ ਮੋਗਾ2 , ਨਿਰਮਲਜੀਤ ਸਿੰਘ ਘਾਲੀ ਜਿਲ੍ਹਾ ਸਕੱਤਰ, ਕੁਲਦੀਪ ਸਿੰਘ ਖੁਖਰਾਣਾ ਬਲਾਕ ਆਗੂ , ਨਾਹਰ ਸਿੰਘ ਮੰਗੇਵਾਲਾ ,ਸੁਖਵਿੰਦਰ ਸਿੰਘ ਆਦਿ ਹਾਜਰ ਸਨ ।