ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ “ਇੰਟਰਨੈਸ਼ਨਲ ਯੋਗ ਦਿਵਸ”
ਕੋਟ-ਈਸੇ-ਖਾਂ, 21 ਜੂਨ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ, 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਡਿੰਗ ਅਫਸਰ ਰਾਜਬੀਰ ਸੇਰੋਂ, 13 ਪੰਜਾਬ ਬਟਾਲੀਅਨ ਫਿਰੋਜ਼ਪੁਰ ਕੈਂਟ ਕਮਾਡਿੰਗ ਅਫਸਰ ਮਨੋਹਰ ਲਾਲ ਸ਼ਰਮਾ ਦੀ ਯੋਗ ਅਗਵਾਈ ਹੇਠ “ਇੰਟਰਨੈਸ਼ਨਲ ਯੋਗਾ ਦਿਵਸ” ਮਨਾਇਆ ਗਿਆ । ਵਿਦਿਆਰਥੀਆਂ ਵਲੋਂ ਇੰਟਰਨੈਸ਼ਨਲ ਯੋਗ ਦਿਵਸ” ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਪੂਰਵਕ ਯੋਗ ਕਿਰਿਆਵਾਂ ਕੀਤੀਆਂ ਗਈਆਂ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਇਸ ਪ੍ਰਾਚੀਨ ਕਲਾ ਨੂੰ ਦੁਨੀਆਂ ਭਰ ਵਿੱਚ ਪਹੁੰਚਾਉਣ ਲਈ ਸਾਲ ਦਾ ਸਭ ਤੋਂ ਵੱਡਾ ਦਿਨ ਹੋਣ ਕਰਕੇ 21 ਜੂਨ ਨੂੰ ਦੁਨੀਆਂ ਭਰ ਵਿੱਚ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਅਤੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਮਨੁੱਖ ਦਾ ਮਨ ਅਤੇ ਸਰੀਰ ਫਿੱਟ ਰਹਿੰਦਾ ਹੈ।ਯੋਗ ਭਾਰਤੀ ਸੰਸਕ੍ਰਿਤੀ ਦੀ ਸਰੀਰਕ ਕਸਰਤ ਦੀ ਪੁਰਾਤਨ ਵਿਧੀ ਹੈ, ਜੋ ਕਿ ਅੱਜ ਦੇ ਭੱਜ-ਦੋੜ੍ਹ ਸਮੇਂ ਵਿੱਚ ਬਹੁਤ ਉਪਯੋਗੀ ਸਾਬਿਤ ਹੋ ਸਕਦੀ ਹੈ। ਯੋਗਾ ਕਰਨ ਨਾਲ ਸਰੀਰਕ ਤਣਾਅ ਘੱਟਦਾ ਹੈ ਅਤੇ ਸਰੀਰ ਵਿੱਚ ਫੁਤਰੀ ਅਤੇ ਤਾਜਗੀ ਮਹਿਸੂਸ ਹੁੰਦੀ ਹੈ ,ਮਨ ਇਕਾਗਰ ਰਹਿੰਦਾ ਹੈ ਅਤੇ ਹਰ ਕੰਮ ਵਿੱਚ ਦਿਲਚਪਸੀ ਪੈਦਾ ਕਰਦਾ ਹੈ। ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਯੋਗਾ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਅਨਮੁੱਲੇ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਯੋਗਾ ਕਰਨੀ ਚਾਹੀਦੀ ਹੈ। ਯੋਗਾ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਸ ਮੌਕੇ ਵਾਇਸ ਪਿ੍ਰੰਸੀਪਲ ਸਰ ਜਤਿੰਦਰ ਸ਼ਰਮਾ ਨੇ ਕਿਹਾ ਕਿ ਯੋਗ, ਸਾਧਨਾ, ਮਨ,ਸਰੀਰ ਅਤੇ ਆਤਮਾ ਦੀ ਏਕਤਾ ਨੂੰ ਸਮਰੱਥ ਬਣਾਉਦਾ ਹੈ।