26 ਜੂਨ ਨੂੰ ਮੋਗਾ ‘ਚ ਕੱਢੀ ਜਾ ਰਹੀ ਭਗਵਾਨ ਜਗਨਨਾਥ ਯਾਤਰਾ ਸਬੰਧੀ ਤਿਆਰੀਆਂ ਜ਼ੋਰਾਂ ’ਤੇ : ਪ੍ਰਧਾਨ ਨਵੀਨ ਸਿੰਗਲਾ
ਮੋਗਾ, 21 ਜੂਨ (ਜਸ਼ਨ): ਮੋਗਾ ‘ਚ 26 ਜੂਨ ਨੂੰ ਕੱਢੀ ਜਾ ਰਹੀ ਭਗਵਾਨ ਜਗਨਨਾਥ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ 26 ਜੂਨ ਨੂੰ ਭਗਵਾਨ ਜਗਨਨਾਥ ਯਾਤਰਾ ਭਾਰਤ ਮਾਤਾ ਮੰਦਰ ਤੋਂ ਆਰੰਭ ਹੋ ਕੇ ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇਰੋਡ, ਮੇਨ ਬਜ਼ਾਰ ਤੋਂ ਹੁੰਦੀ ਹੋਈ ਦੇਵ ਹੋਟਲ ਤੋਂ ਆਰੀਆ ਸਕੂਲ ਰੋਡ ਅਤੇ ਜਵਾਹਰ ਨਗਰ ਦੇ ਵਾਸੀਆਂ ਨੂੰ ਦਰਸ਼ਨ ਦਿੰਦੀ ਹੋਈ ਗੀਤਾ ਭਵਨ ਮੰਦਿਰ ਵਿਖੇ ਸੰਪਨ ਹੋਵੇਗੀ।
ਉਹਨਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸਮੂਹ ਮੋਗਾ ਵਾਸੀ ਸ਼ਮੂਲੀਅਤ ਕਰਨਗੇ ਅਤੇ ਯਾਤਰਾ ਦੌਰਾਨ ਅਟੁੱਟ ਲੰਗਰ ਦੇ ਭੰਡਾਰੇ ਵਰਤਾਏ ਜਾਣਗੇ | ਉਹਨਾਂ ਦੱਸਿਆ ਕਿ ਇਸ ਸਾਂਤਰਾ ਦੌਰਾਨ ਕੱਢੀਆਂ ਜਾਣ ਵਾਲੀਆਂ ਝਾਕੀਆਂ ਲਈ ਮਥਰਾ ਅਤੇ ਬਰਿੰਦਾਵਨ ਤੋਂ ਵਿਸ਼ੇਸ਼ ਟੀਮਾਂ ਜਦਕਿ ਲੁਧਿਆਣਾ ਤੋਂ ਮਹਾਰਾਜਾ ਬੈਂਡ ਸ਼ਮੂਲੀਅਤ ਕਰੇਗਾ। ਉਹਨਾਂ ਦੱਸਿਆ ਕਿ ਸਮੁੱਚੇ ਮੋਗਾ ਸ਼ਹਿਰ ਨੂੰ ਲਾਈਟਾਂ, ਗੁਬਾਰਿਆਂ ਅਤੇ ਸਵਾਗਤੀ ਗੇਟਾਂ ਨਾਲ ਸਜਾਇਆ ਜਾਵੇਗਾ।
ਇਸ ਮੌਕੇ ਉਹਨਾਂ ਨਾਲ ਦੌਰਾਨ ਪੈਟਰਨ ਦੇਵ ਪ੍ਰਿਆ ਤਿਆਗੀ, ਪ੍ਰਧਾਨ ਨਵੀਨ ਸਿੰਗਲਾ,ਚੇਅਰਮੈਨ ਰਾਕੇਸ਼ ਸ਼ਰਮਾ, ਵਾਈਸ ਚੇਅਰਮੈਨ ਸੰਦੀਪ ਸਿੰਗਲਾ, ਵਾਈਸ ਪ੍ਰਧਾਨ ਹਰਸ਼ ਗੋਇਲ, ਰਾਜਪਾਲ ਠਾਕੁਰ ਵਾਈਸ ਪ੍ਰਧਾਨ, ਯਸ਼ਪਾਲ ਸੈਣੀ ਸੈਕਟਰੀ , ਪੈਟਰਨ ਵਿੱਕੀ ਮਹਿੰਦੀਰੱਤਾ ਅਤੇ ਸਮੂਹ ਮੈਂਬਰ ਹਾਜ਼ਰ ਸਨ| ਉਹਨਾਂ ਦੱਸਿਆ ਕਿ ਸੰਗਤਾਂ ਦੀ ਸੇਵਾ ਲਈ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਫਲਾਂ ਅਤੇ ਹੋਰ ਖਾਣ ਵਾਲੇ ਪਦਾਰਥਾਂ ਨਾਲ ਸੇਵਾਵਾਂ ਨਿਭਾਉਣਗੀਆਂ ।