ਭਾਜਪਾ ਦੀ ਮੋਗਾ ਰੈਲੀ 22 ਨੂੰ,ਪ੍ਰਧਾਨ ਅਸ਼ਵਨੀ ਸ਼ਰਮਾ,ਮੀਤ ਪ੍ਰਧਾਨ ਰਾਜਕੁਮਾਰ ਵੇਰਕਾ, ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਪ੍ਰਭਾਰੀ ਗੁਰਪ੍ਰੀਤ ਕਾਂਗੜ, ਸੂਬਾ ਆਗੂ ਦਿਆਲ ਸਿੰਘ ਅਤੇ ਜ਼ਿਲ੍ਹਾ ਪ੍ਰਭਾਰੀ ਬਲਵੀਰ ਸਿੰਘ ਸਿੱਧੂ ਪੁੱਜਣਗੇ- ਡਾ.ਸੀਮਾਂਤ ਗਰਗ

ਮੋਗਾ, 20 ਜੂਨ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੌ ਸਾਲਾਂ ਦੇ ਗਰੀਬਾਂ ਅਤੇ ਦੇਸ਼ ਦੇ ਲੋਕਾਂ ਲਈ ਕੀਤੇ ਗਏ ਕਾਰਜ਼ਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੂਨ ਮਹੀਨੇ ਵਿਚ ਵੱਖ-ਵੱਖ ਲੋਕਸਭਾ ਹਲਕੇ ਵਿਚ ਕੀਤੀ ਜਾ ਰਹੀ ਰੈਲੀਆਂ ਜਿਥੇ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰੇਗੀ। ਉਥੇ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਕੇਂਦਰ ਸਰਕਾਰ ਦੀ ਯੋਜਨਾਵਾਂ ਬਾਰੇ ਜਾਣਕਾਰੀ ਮਿਲੇਗੀ, ਜੋ ਗੀਬਾਂ ਅਤੇ ਆਮ ਲੋਗੋਂ ਨੂੰ ਜਮੀਨੀ ਪੱਧਰ ਤੇ ਮਿਲ ਰਹੀ ਹੈ। ਇਹ ਜਾਣਕਾਰੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ 22 ਜੂਨ ਨੂੰ ਰੈਲੀ ਦੀਆਂ ਤਿਆਰੀਆਂ ਦੇ ਅੰਤਿਮ ਚਰਨ ਵਿਚ ਭਾਜਪਾ ਦੀ ਕਾਰਜ਼ਕਾਰਨੀ ਦੇ ਨਾਲ ਮੀਟਿੰਗ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ। ਇਸ਼ ਮੌਕੇ ਤੇ ਭਾਜਪਾ ਦੇ ਲੋਕਸਭਾ ਹਲਕਾ ਫਰੀਦਕੋਟ ਦੇ ਸਹ ਪ੍ਰਭਾਰੀ ਵਿਜੇ ਸ਼ਰਮਾ, ਸਾਬਕਾ ਐਮ.ਪੀ. ਕੇਵਲ ਸਿੰਘ, ਭਾਜਪਾ ਵਪਾਰ ਪ੍ਰਕੋਸ਼ਟ ਦੇ ਸੂਬਾ ਸੱਕਤਰ ਦੇਵਪਿ੍ਰਅ ਤਿਆਗੀ, ਭਾਜਪਾ ਦੇ ਸੂਬਾ ਮੈਂਬਰ ਰਾਕੇਸ਼ ਭੱਲਾ, ਭਾਜਪਾ ਜਿਲ੍ਹਾ ਮਹਾ ਮੰਤਰੀ ਵਿੱਕੀ ਸਿਤਾਰਾ ਹਾਜ਼ਰ ਸਨ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਲੋਕਸਭਾ ਹਲਕਾ ਫਰੀਦਕੋਟ ਦੇ ਸਹਿ ਪ੍ਰਭਾਰੀ ਵਿਜੇ ਸ਼ਰਮਾ ਨੇ ਕਿਹਾ ਕਿ 22 ਜੂਨ ਦੀ ਭਾਜਪਾ ਦੀ ਮੋਗਾ ਦੀ ਰੈਲੀ ਵਿਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਮੀਤ ਪ੍ਰਧਾਨ ਰਾਜਕੁਮਾਰ ਵੇਰਕਾ, ਰਾਸ਼ਟਰੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਜੋਨਲ ਪ੍ਰਭਾਰੀ ਗੁਰਪ੍ਰੀਤ ਸਿੰਘ ਕਾਂਗੜ, ਸੂਬਾ ਆਗੂ ਦਿਆਲ ਸਿੰਘ, ਜ਼ਿਲ੍ਹਾ ਪ੍ਰਭਾਰੀ ਬਲਵੀਰ ਸਿੰਘ ਸਿੱਧੂ ਪੁੱਜਣਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 9 ਸਾਲਾਂ ਵਿਚ ਜੋ ਦੇਸ਼ ਦੇ ਗਰੀਬ ਲੋਕਾਂ ਤੇ ਆਮ ਲੋਕਾਂ ਦੇ ਇਲਾਵਾ ਕਿਸਾਨਾਂ, ਵਪਾਰੀਆ, ਇੰਡਸਟਰੀ ਦੇ ਲਈ ਯੋਜਨਾ ਬਣਾ ਕੇ ਕਾਰਜ਼ ਕੀਤਾ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੀ ਨਹੀਂ, ਬਲਕਿ ਇਤਿਹਾਸ ਹੈ। ਜਿਨ੍ਹਾਂ ਨੂੰ ਹਮੇਸ਼ਾ ਸੁਨਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਮੋਗਾ, ਫਰੀਦਕੋਟ ਜ਼ਿਲ੍ਹੇ ਦੀ ਮੈਡੀਕਲ ਐਸੋਸੀਏਸ਼ਨ, ਇੰਡਸਟਰਲਿ,ਸਟ, ਵਪਾਰੀਆ, ਦੁਕਾਨਦਾਰਾਂ ਨੂੰ ਵੀ ਇਸ ਰੈਲੀ ਵਿਚ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ, ਤਾਂ ਜੋ ਉਹ ਭਾਜਪਾ ਦੇ ਉੱਚ ਪੱਧਰੀ ਆ ਰਹੇ ਆਗੂਆ ਦੇ ਵਿਚਾਰ ਸੁਣ ਸਕਣ।