ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੇ, ਸੱਚਖੰਡ ਵਾਸੀ, ਸੰਤ ਬਾਬਾ ਨਛੱਤਰ ਸਿੰਘ ਜੀ ਚੰਦਾ ਵਾਲਿਆਂ, ਦੀ ਯਾਦ ‘ਚ ਕਰਵਾਏ ਸਮਾਗਮ ’ਚ ਕੀਤੀ ਸ਼ਿਰਕਤ
ਬਾਘਾ ਪੁਰਾਣਾ , 19 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਇਸ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਚੱਲ ਰਹੀ ਲੰਮੇ ਸਮੇਂ ਤੋਂ ਅਖੰਡ ਪਾਠ ਦੀ ਲੜੀ ਦੇ ਭੋਗ ਉਪਰੰਤ ਲੰਬੀ ਬਾਣੀ ਦਾ ਕੀਰਤਨ ਭਾਈ ਕਮਲਜੀਤ ਸਿੰਘ ਆਲਮਵਾਲਾ, ਭਾਈ ਗੁਰਚਰਨ ਸਿੰਘ ਰਸੀਲਾ ਅਤੇ ਭਾਈ ਇਕਬਾਲ ਸਿੰਘ ਲੰਗੇਆਣਾ ਦੇ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਅਤੇ ਮਹਾਂਪੁਰਖਾਂ ਵੱਲੋਂ ਕੀਤੇ ਪਰਉਪਕਾਰੀ ਕਾਰਜਾਂ ਬਾਰੇ ਵੀ ਦੱਸਿਆ ਇਸ ਮੌਕੇ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਹਜ਼ਾਰਾਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਦੇ ਅੰਗੀਠਾ ਸਥਾਨ ਤੇ ਵੀ ਨਤਮਸਤਕ ਹੋਈਆਂ।
*ਬਾਬਾ ਜੀ ਨੇ ਗੁਰਮਤਿ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਧਰਮ ਪ੍ਰਚਾਰ ਦੇ ਨਾਲ ਸਮਾਜ ਸੇਵਾ ਵਿੱਚ ਵੱਡੀ ਭੂਮਿਕਾ ਨਿਭਾਈ: ਸਿੰਘ ਸਾਹਿਬ
ਅੱਜ ਦੇ ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਵਿਸੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਬੋਲਦਿਆਂ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਗੁਰਮਤਿ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਸਮਾਜ ਸੇਵੀ ਕਾਰਜ ਕੀਤੇ ਜੋ ਕਿਸੇ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਜੀ ਧਰਮ ਪ੍ਰਚਾਰ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਸਹਾਇਤਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸਥਾਨ ਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਬਾਬਾ ਗੁਰਦੀਪ ਸਿੰਘ ਵੀ ਧਰਮ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਇੱਥੇ ਬਣੇ ਅਜਾਇਬ ਘਰ ਨੂੰ ਦੇਖ ਕੇ ਕਿਹਾ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਹ ਇਤਿਹਾਸਿਕ ਯਾਦਗਾਰ ਤੋਂ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਅਸਥਾਨ ਮਾਲਵੇ ਖੇਤਰ ’ਚ ਧਰਮ ਪ੍ਰਚਾਰ ਕੇਂਦਰ ਵਜੋਂ ਵਿਕਸਤ ਹੋ ਚੁੱਕਾ ਹੈ
ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਵੀ ਸੰਤ ਬਾਬਾ ਨਛੱਤਰ ਜੀ ਵੱਲੋਂ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਜੀ ਇੱਕ ਲੋਹ ਪੁਰਸ਼ ਸਨ ਏਨੀ ਨਿਮਰਤਾ ਸੇਵਾ ਅਤੇ ਪਿਆਰ ਉਨ੍ਹਾਂ ਵਿੱਚ ਸੀ ਅਸੀਂ ਕਿਸੇ ਹੋਰ ’ਚ ਨਹੀਂ ਦੇਖਿਆ। ਅੱਜ ਵੀ ਉਨ੍ਹਾਂ ਦੇ ਕਾਰਜ ਬਾਬਾ ਗੁਰਦੀਪ ਸਿੰਘ ਜੀ ਬੜੇ ਪਿਆਰ ਨਾਲ ਚਲਾ ਰਹੇ ਹਨ ਉਨ੍ਹਾਂ ਅੱਜ ਵੀ ਓਨਾ ਪਿਆਰ ਕਰਦੇ ਹਨ । ਇਸ ਮੌਕੇ ਬਾਬਾ ਸੁਖਦੇਵ ਸਿੰਘ ਡਮੇਲੀ ਵਾਲੀਆਂ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਅਤੇ ਪ੍ਰਸਿੱਧ ਕਥਾਵਾਚਕ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਵੀ ਸਾਧੂਆਂ ਦੇ ਜੀਵਨ ਤੇ ਕਥਾ ਕਰਕੇ ਅਨੋਖਾ ਹੀ ਰੰਗ ਬੰਨਿ੍ਹਆ।
ਇਸ ਸਮਾਗਮ ਦੌਰਾਨ ਸਟੇਜ ਦੀ ਸੇਵਾ ਭਾਈ ਗੁਰਦੀਪ ਸਿੰਘ ਸੈਕਟਰੀ ਸਤਿਕਾਰਯੋਗ ਬਾਬਾ ਗੁਰਦਿਆਲ ਸਿੰਘ ਜੀ ਦਾਡੇ ਵਾਲੇ ਨੇ ਬਹੁਤ ਹੀ ਸਤਿਕਾਰ ਸਾਹਿਤ ਨਿਭਾਈ। ਇਸ ਸਮਾਗਮ ਦੇ ਅਖੀਰ ਵਿੱਚ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਕੀਤੇ ਸਮਾਜ ਭਲਾਈ ਦੇ ਕਾਰਜ ਇੱਕ ਮਿਸਾਲ ਸਨ। ਉਹ ਦਰਵੇਸ਼ ਮਹਾਂਪੁਰਖ ਸਨ। ਉਨ੍ਹਾਂ ਵੱਲੋਂ ਵਿੱਢੇ ਕਾਰਜ ਸੰਗਤਾਂ ਦੇ ਸਹਿਯੋਗ ਅੱਜ ਵੀ ਜਾਰੀ ਹਨ ਤੇ ਮਹਾਰਾਜ ਦੀ ਮਿਹਰ ਨਾਲ ਜਾਰੀ ਰਹਿਣਗੇ ਉਨ੍ਹਾਂ ਸਮਾਗਮ ਦੇ ਅਖੀਰ ਵਿੱਚ ਉੱਚੀਆਂ ਸ਼ਖਸੀਅਤਾਂ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਵੱਲੋਂ ਉਨ੍ਹਾਂ ਦੇ ਭਗਤ ਵੀਰਇੰਦਰ ਸਿੰਘ ਸੰਧਵਾਂ, ਡੀ.ਐੱਸ.ਪੀ. ਹਰਿੰਦਰ ਸਿੰਘ ਡੋਡ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਦੀਪਕ ਅਰੋੜਾ ਚੇਅਰਮੈਨ ਮੋਗਾ, ਹਰਮਨ ਸਿੰਘ ਚੇਅਰਮੈਨ ਪਲੈਨਿੰਗ ਬੋਰਡ ਜ਼ਿਲ੍ਹਾ ਮੋਗਾ ਜੋ ਅੰਮ੍ਰਿਤਪਾਲ ਸਿੰਘ ਐੱਮ.ਐੱਲ.ਏ. ਦੇ ਹਲਕਾ ਬਾਘਾ ਪੁਰਾਣਾ ਦੀ ਹਾਜ਼ਰੀ ਲਵਾਉਣ ਲਈ ਪਹੁੰਚੇ। ਉੱਥੇ ਗੁਰਪ੍ਰੀਤ ਸਿੰਘ ਮਨਚੰਦਾ ਸ਼ਹਿਰੀ ਪ੍ਰਧਾਨ ਆਮ ਆਦਮੀ ਅਤੇ ਪਲਵਿੰਦਰ ਸਿੰਘ ਯੂਥ ਆਗੂ ਸੰਤ ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਾਘਾ ਪੁਰਾਣਾ ਸੁਖਜੀਤ ਸਿੰਘ ਮਾਹਲਾ, ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਹਰਬੰਸ ਸਿੰਘ ਸਰਪੰਚ ਚੰਦ ਪੁਰਾਣਾ, ਚਮਕੌਰ ਸਿੰਘ ਨੰਬਰਦਾਰ ਬੰਟੀ ਢਿੱਲੋਂ ਸਾਬਕਾ ਸੰਮਤੀ ਮੈਂਬਰ, ਸੁੱਖਾ ਸਿੰਘ ਮੋਗਾ, ਦਰਸ਼ਨ ਸਿੰਘ ਡਰੋਲੀ ਭਾਈ, ਸੂਬੇਦਾਰ ਚਰਨ ਸਿੰਘ, ਜੀਤਾ ਸਿੰਘ ਨੰਬਰਦਾਰ ਜਨੇਰ, ਚਮਕੌਰ ਸਿੰਘ ਚੰਦ ਪੁਰਾਣਾ ਜਗਦੀਸ਼ ਸਿੰਘ ਚੋਟੀਆਂ ਸਰਪੰਚ, ਗਾਮਾ ਸਿੰਘ ਮੋਗਾ, ਪਟਵਾਰੀ ਸੁਖਦੇਵ ਸਿੰਘ ਮੇਜਰ ਸਿੰਘ ਗਿੱਲ, ਅਮਰਜੀਤ ਸਿੰਘ, ਬਿਨੈ ਸਿੰਘ, ਕੁਲਵੀਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।