ਸਰਾਫਾ ਕਾਰੋਬਾਰੀ ਵਿੱਕੀ ਦੇ ਭੋਗ ਤੇ ਸਵਰਨਕਾਰ ਸੰਘ ਨੇ ਸਾਰੀਆਂ ਸਹਿਯੋਗੀ ਜੱਥੇਬੰਦੀਆਂ ਦਾ ਕੀਤਾ ਧੰਨਵਾਦ

ਮੋਗਾ, 19  ਜੂਨ (ਜਸ਼ਨ):  ਸਰਾਫਾ ਕਾਰੋਬਾਰੀ ਪਰਮਿੰਦਰ ਸਿੰਘ ਵਿੱਕੀ ਦੀ ਦਿਨ ਦਿਹਾੜੇ ਦੀ ਹੱਤਿਆ ਦੇ ਸੰਬੰਧ ਵਿੱਚ ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ ਸਹਿਯੋਗੀ ਜੱਥੇਬੰਦੀਆਂ ਦੇ ਸਮਰਥਨ ਨਾਲ ਬਜ਼ਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ! ਜਿਸ ਨਾਲ ਪੁਲਸ ਪ੍ਰਸ਼ਾਸਨ ਨੇ ਦੋਸ਼ੀਆਂ ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ! ਸਵਰਨਕਾਰ ਸੰਘ ਦੇ ਪੰਜਾਬ ਪ੍ਰਧਾਨ ਕਰਤਾਰ ਸਿੰਘ ਜੌੜਾ, ਜਰਨਲ ਸਕੱਤਰ ਮੁਖਤਿਆਰ ਸਿੰਘ ਸੋਨੀ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ,ਸੱਕਤਰ ਯਸ਼ਪਾਲ ਪਾਲੀ ਅਤੇ ਖਜਾਨਚੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਿੰਦਰ ਸਿੰਘ ਵਿੱਕੀ ਦੀ ਬੇਰਹਮੀ ਨਾਲ ਕੀਤੀ ਹੱਤਿਆ ਤੋਂ ਬਾਅਦ ਪੰਜਾਬ ਭਰ ਵਲੋਂ ਸਾਰੀਆਂ ਸਵਰਨਕਾਰ ਸੰਘ ਦੀਆਂ ਇਕਾਈਆਂ ਅਤੇ ਸ਼ਹਿਰ ਦੀਆਂ ਸਾਰੀਆਂ ਵਾਪਰਕ, ਰਾਜਨੀਤਕ, ਧਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਸਦਕਾ ਹੀ ਸੰਘਰਸ਼ ਨੂੰ ਬੂਰ ਪਿਆ! ਅਤੇ ਇਨਸਾਫ਼ ਮਿਲਣ ਦੀ ਆਸ ਬਣੀ! ਉਨਾਂ ਨੇ ਸਾਰੀਆਂ ਸਹਿਯੋਗੀ ਜੱਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ! 
ਪੰਜਾਬ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੀ ਹੋਰ ਘਟਨਾਵਾਂ ਨਾ ਹੋਣ ਇਸ ਲਈ ਦੋਸ਼ੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ! ਹਰ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਮੁੱਢਲਾ ਫਰਜ਼ ਬਣਦਾ ਹੈ! ਉਨਾਂ ਨੇ ਕਿਹਾ ਕਿ ਸੋਨੇ ਦੇ ਕਾਰੋਬਾਰੀਆਂ ਨੂੰ ਹਥਿਆਰਾਂ ਦੇ ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਵੀ ਸਰਕਾਰ ਨੂੰ ਹੋਰ ਸੌਖਾਲਾ ਕਰਨਾ ਚਾਹੀਦਾ ਹੈ ,ਤਾਂ ਜ਼ੋ ਕਾਰੋਬਾਰੀ ਆਪਣੀ ਸਵੈ ਰੱਖਿਆ ਕਰ ਸਕਣ! ਉਨਾਂ ਨੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ਤੇ ਮੋਗਾ ਪੁਲਿਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਦੋਸ਼ੀਆਂ ਤੇ ਤੁਰੰਤ ਕਾਰਵਾਈ ਹੋਈ! ਉਨਾਂ ਨੇ ਕਿਹਾ ਕਿ ਅਸੀਂ ਜੀ.ਐਸ.ਟੀ. ਅਤੇ ਹੋਰ ਟੈਕਸਾਂ ਦੇ ਰੂਪ ਵਿੱਚ ਹਮੇਸ਼ਾ ਸਰਕਾਰਾਂ ਦਾ ਖਜ਼ਾਨਾ ਭਰਨ ਵਿੱਚ ਸਹਿਯੋਗ ਕਰਦੇ ਰਹੇ ਹਾਂ!ਇਸ ਲਈ ਸਾਡੀ ਸੁਰੱਖਿਆ ਕਰਵਾਉਣਾ ਵੀ ਸਰਕਾਰਾਂ ਦਾ ਫਰਜ਼ ਬਣਦਾ ਹੈ!  ਇਸ ਮੌਕੇ ਪੰਜਾਬ ਪ੍ਰਧਾਨ ਕਰਤਾਰ ਸਿੰਘ ਜੌੜਾ, ਜ.ਸੱਕਤਰ ਮੁਖਤਿਆਰ ਸਿੰਘ ਸੋਨੀ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਪ੍ਰਧਾਨ ਮਨਮੋਹਨ ਸਿੰਘ ਕੱਕੂ, ਸਵਰਨਕਾਰ ਸੰਘ ਮੋਗਾ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ,ਸੱਕਤਰ ਯਸ਼ਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ, ਮੀਤ ਪ੍ਰਧਾਨ ਗੁਰਮੇਲ ਸਿੰਘ ਧੁੰਨਾ, ਸੋਨੂੰ ਕੜਵਲ, ਸਰਪ੍ਰਸਤ ਰਾਕੇਸ਼ ਭੱਲਾ, ਬਾਬਾ ਕੁਲਦੀਪ ਸਿੰਘ ਸੇਖਾ,ਵਿਜੈ ਕੰਡਾ,ਹਨੀ ਮੰਗਾ,ਵਰਣ ਭੱਲਾ, ਅਮਰਜੀਤ ਸਿੰਘ ਕੱਲਕੱਤਾ,ਬਲਜੀਤ ਸਿੰਘ ਰਾਮੂੰਵਾਲੀਆ, ਪ੍ਰਧਾਨ ਸਲਵਿੰਦਰ ਸਿੰਘ ਕੋਟ ਈਸੇ ਖਾਂ, ਸੁਰਜੀਤ ਸਿੰਘ ਸਦਿਉੜਾ,ਪਿ੍ੰਸ ਸਦਿਉੜਾ, ਮਨਜਿੰਦਰ ਸਿੰਘ , ਜਸਵੰਤ ਸਿੰਘ, ਚਮਕੌਰ ਸਿੰਘ, ਗੁਰਮੀਤ ਸਿੰਘ,ਗੁਰਮੀਤ ਸਿੰਘ ਮੌਸਣ, ਪ੍ਰਧਾਨ ਇੰਦਰਜੀਤ ਸਿੰਘ ਖੁਰਮੀ,ਰਿੰਕੂ ਜੌੜਾ, ਸੁਰੇਸ਼ ਭੱਲਾ,ਬੱਬੂ ਜੌੜਾ,ਕਪਿਲ ਕੰਡਾ, ਸ਼ਿਵਮ, ਸ਼ਮਸ਼ੇਰ ਸਿੰਘ ਧੁੰਨਾ,ਨਵੀਨ ਕੁਮਾਰ,ਨਵਜੋਤ ਸਿੰਘ ਜੋਤੀ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ!