ਜੇ.ਪੀ.ਨੱਢਾ ਦੀ ਹੁਸ਼ਿਆਰਪੁਰ ਅਤੇ ਅਮਿਤ ਸ਼ਾਹ ਦੀ ਗੁਰਦਾਸਪੁਰ ਦੀਆਂ ਰੈਲੀਆਂ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੀਲ ਪੱਥਰ ਹੋਵੇਗੀ ਸਾਬਤ-ਡਾ.ਸੀਮਾਂਤ ਗਰਗ
*22 ਜੂਨ ਨੂੰ ਮੋਗਾ ਵਿਖੇ ਲੋਕਸਭਾ ਹਲਕਾ ਫਰੀਦਕੋਟ ਦੀ ਹੋਵੇਗੀ ਵਿਸ਼ਾਲ ਰੈਲੀ
ਮੋਗਾ, 19 ਜੂਨ (ਜਸ਼ਨ):-ਬੀਤੇ ਦਿਨੀ ਹਸ਼ਿਆਰਪੁਰ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਦੀ ਰੈਲੀ ਅਤੇ ਗੁਰਦਾਸਪੁਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੈਲੀਆਂ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੀਲ ਪੱਥਰ ਸਾਬਤ ਹੋਵੇਗੀ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਗੁਰਚਰਨ ਸਿੰਘ ਧੂੜਕੋਟ ਨੂੰ ਭਾਜਪਾ ਦਾ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸੰਦੀਪ ਸਿੰਘ ਨੂੰ ਯੂਥ ਦਾ ਕਾਰਜ਼ਕਾਰਨੀ ਮੈਂਬਰ ਨਿਯੁਕਤ ਕਰਨ ਦੇ ਮੌਕੇ ਤੇ ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਤ ਕਰਦੇ ਹੋਏ ਪ੍ਰਗਟ ਕੀਤੇ | ਇਸ਼ ਮੌਕੇ ਤੇ ਸਾਬਕਾ ਐਮ.ਪੀ.ਕੇਵਲ ਸਿੰਘ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਐਸ.ਸੀ. ਮੋਰਚੇ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ, ਭਾਜਪਾ ਦੇ ਵਿਸਾਤਰਕ ਮਹਿੰਦਰ ਖੋਖਰ, ਆਈ.ਟੀ. ਸੈਲ ਦੇ ਮੁਕੇਸ਼ ਸ਼ਰਮਾ, ਯੂਥ ਜ਼ਿਲ੍ਹਾ ਪ੍ਰਧਾਨ ਰਾਜਨ ਸੂਦ, ਵਪਾਰ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਅੱਗਰਵਾਲ, ਹੇਮੰਤ ਸੂਦ, ਜਤਿੰਦਰ ਚੱਢਾ ਆਦਿ ਹਾਜ਼ਰ ਸਨ | ਡਾ. ਸੀਮਾਂਤ ਗਰਗ ਨੇ ਕਿਹਾ ਕਿ 22 ਜੂਨ ਨੂੰ ਮੋਗਾ ਦੇ ਮੈਜਿਸਟਕ ਰਿਜੋਰਟ ਵਿਖੇ ਸਵੇਰੇ 10 ਵਜੇ ਭਾਜਪਾ ਫਰੀਦਕੋਟ ਲੋਕਸਭਾ ਹਲਕੇ ਦੀ ਇਕ ਵਿਸ਼ਾਲ ਰੈਲੀ ਹੋਵੇਗੀ | ਜਿਸਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂ ਸੰਬੋਧਨ ਕਰਨਗੇ | ਉਹਨਾਂ ਕਿਹਾ ਕਿ ਅੱਜ ਜਿਸ ਪ੍ਰਕਾਰ ਪੰਜਾਬ ਦੀ ਦੂਜੀ ਪਾਰਟੀਆ ਦੇ ਆਗੂ ਤੇ ਲੋਕ ਸ਼ਹਿਰਾਂ ਤੇ ਪਿੰਡਾਂ ਵਿਚ ਭਾਜਪਾ ਦੇ ਨਾਲ ਜੁੜ ਕੇ ਪਾਰਟੀ ਨੂੰ ਮਜਬੂਤ ਕਰਨ ਰਹੇ ਹਨ ਉਸ ਨਾਲ ਸਾਫ ਨਜਰ ਆ ਰਿਹਾ ਹੈ ਕਿ ਹੁਣ ਲੋਕ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹਨ ਅਤੇ ਉਹ ਭਾਜਪਾ ਦੀ ਸਰਕਾਰ ਪੰਜਾਬ ਵਿਚ ਲਿਆਉਣਾ ਚਾਹੁੰਦੇ ਹਨ | ਉਹਨਾਂ ਕਿਹਾ ਕਿ 70 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਗਏ ਹਨ, ਲੇਕਿਨ ਕਿਸੇ ਵੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕੁੱਝ ਨਹੀਂ ਕੀਤਾ ਜਿਸ ਕਾਰਨ ਅੱਜ ਪੰਜਾਬ ਦੇ ਲੋਕ ਮੁੱਢਲੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਉਹ ਹੁਣ ਇਹਨਾਂ ਪਾਰਟੀਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ | ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਰੇਆਮ ਦਿਨਦਿਹਾੜੇ ਡਕੈਤੀ, ਚੋਰੀਆ, ਕਤਲ ਆਦਿ ਹੋ ਰਹੇ ਹਨ ਅਤੇ ਸਰਕਾਰ ਤੇ ਪੁਲਸ ਇਸਨੂੰ ਰੋਕਣ ਵਿਚ ਨਾਕਾਮ ਸਾਬਤ ਹੋਈ ਹੈ | ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਵੀ ਪੂਰ ਨਹੀਂ ਕੀਤੇ | ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਲੋਕਸਭਾ ਚੋਣਾਂ ਵਿਚ ਭਾਜਪਾ ਦੇ ਨਾਲ ਜੁੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨ, ਤਾਂ ਜੋ ਪ੍ਰਧਾਨ ਮੰਤਰੀ ਹੋਰ ਉਤਸਾਹ ਨਾਲ ਦੇਸ਼ ਦੇ ਲੋਕਾਂ ਲਈ ਸਹੂਲਤਾਂ ਮੁੱਹਈਆ ਕਰਵਾ ਸਕਣ |