ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ “ਫਾਦਰ ਡੇਅ”
ਕੋਟਈਸੇਖਾਂ, 19 ਜੂਨ (ਜਸ਼ਨ): ਰੁਝੇਂਵਿਆਂ ਭਰੇ ਜੀਵਨ ਵਿੱਚ, ਪਿਤਾ ਲਈ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਪਰ ਇਸ ਸਭ ਦੇ ਬਾਵਜੂਦ ਪਿਤਾ ਲਈ ਉਸ ਦੇ ਬੱਚੇ ਕੀ ਮਾਈਨੇ ਰੱਖਦੇ ਹਨ ਇਸ ਦਾ ਪਤਾ ਉਸ ਵੱਲੋਂ ਦਿਨ ਰਾਤ ਕੀਤੀ ਜਾਂਦੀ ਹੱਢਭੰਨਵੀਂ ਮਿਹਨਤ ਤੋਂ ਲਗਾਇਆ ਜਾ ਸਕਦੈ। ਸ੍ਰੀ ਹੇਮਕੁੰਟ ਸੀਨੀਅਰ.ਸੈਕੰਡਰੀ.ਸਕੂਲ ਕੋਟ-ਈਸੇ-ਖਾਂ ਦੇ ਵਿਦਿਆਰਥੀਆਂ ਵੱਲੋਂ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ‘ਫਾਦਰ ਡੇਅ’ ਵਾਲੇ ਦਿਨ ਆਪਣੇ ਪਿਤਾ ਦੇ ਨਾਲ ਬਿਤਾਏ ਪਲਾਂ ਦੀਆਂ ਯਾਦਗਾਰ ਤਸਵੀਰਾਂ ਖਿੱਚਾ ਕੇ ਸਕੂਲ ਮੈਨੇਜਮੈਂਟ ਨੂੰ ਭੇਜੀਆਂ ਗਈਆਂ।
ਕਹਿੰਦੇ ਹਨ ਕਿ ਪਿਤਾ ਬੋਹੜ ਦੀ ਛਾਂ ਵਰਗਾ ਹੁੰਦਾ ਹੈ ਜਿਸਦੀ ਨਿੱਘੀ ਛਾਂ ਹੇਠ ਜਿੰਦਗੀ ਸੁਖਾਲੀ ਨਿਕਲ ਜਾਂਦੀ ਹੈ । ਇਸ ਰਿਸ਼ਤੇ ਨੁੰ ਦਰਸਾਉਦਿਆਂ ਹੋਇਆਂ ਬੱਚਿਆਂ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਪੌਦੇ ਲਗਾਏ ਜਿਹੜੇ ਸਾਰੀ ਉਮਰ ਉਹਨਾਂ ਦੇ ਪਿਆਰ ਦੀ ਨਿਸ਼ਾਨੀ ਨੂੰ ਦਰਸਾਉਣਗੇ ।ਬੱਚਿਆਂ ਨੇ ਆਪਣੇ ਪਿਤਾ ਦੇ ਨਾਲ ਮਨਪਸੰਦ ਖੇਡਾਂ ਖੇਡੀਆਂ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਿਤਾ ਦਾ ਸੁਭਾਅ ਭਾਵੇਂ ਗਰਮ ਹੁੰਦਾ ਹੈ ਪਰ ਅੰਦਰੋ ਉਹ ਮੋਮ ਵਾਂਗ ਹੁੰਦੇ ਹਨ ਜਿਸ ਵਿੱਚ ਸਾਰਿਆਂ ਲਈ ਪਿਆਰ ਭਰਿਆ ਹੁੰਦਾ ਹੈ ਅਤੇ ਕਿਹਾ ਕਿ ਬਾਪੂ ਇੱਕ ਉਹ ਰੱਬ ਦਾ ਤੋਹਫਾ ਹੈ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬੱਚਿਆਂ ਦੀਆਂ ਜ਼ਰੂਰਤਾ ਪੂਰੀਆਂ ਕਰਦਾ ਹੈ ।ਇਸ ਸਮੇਂ ਪਿ੍ਰੰਸੀਪਲ ਰਮਨਜੀਤ ਕੌਰ ਨੇ ਪਿਤਾ ਦੀ ਮਹੱਤਤਾ ਨੁੰ ਦਰਸਾੳਂੁਦੇ ਹੋਏ ਕਿਹਾ ਕਿ
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਉ ਬਾਜ ਨਾ ਕੁਟੀਦੀਆਂ ਚੂਰੀਆਂ ਨੇ
ਮਾਂ ਬਾਜ ਨਾ ਹੁੰਦੇ ਲਾਡ ਪੂਰੇ
ਪਿਉ ਬਾਜ ਨਾ ਪੈਦੀਆਂ ਪੂਰੀਆਂ ਨੇ
ਇਸ ਮੌਕੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਸਭ ਨੂੰ “ਫਾਦਰ ਡੇ” ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਕ ਪਿਤਾ ਸਾਰਾ ਦਿਨ ਮਿਹਨਤ ਅਤੇ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਪਰ ਆਪਣੇ ਚਿਹਰੇ ਤੇ ਹਮੇਸ਼ਾ ਮੁਸਕਾਰਹਟ ਰੱਖਦਾ ਹੈ ।