ਜਵੈਲਰਜ਼ ਪਰਮਿੰਦਰ ਸਿੰਘ ਵਿੱਕੀ ਨਮਿੱਤ ਹੋਈ ਅੰਤਿਮ ਅਰਦਾਸ ‘ਚ ਪ੍ਰਤਾਪ ਸਿੰਘ ਬਾਜਵਾ ਸਮੇਤ ਰਾਜਸੀ ਆਗੂਆਂ ਅਤੇ ਆਮ ਲੋਕਾਂ ਨੇ ਕੀਤੀ ਸ਼ਿਰਕਤ,ਪਰਿਵਾਰ ਨਾਲ ਪ੍ਰਗਟਾਈ ਸੰਵੇਦਨਾ
ਮੋਗਾ, 18 ਜੂਨ (ਜਸ਼ਨ): ਪਿਛਲੇ ਦਿਨੀਂ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਪਰਮਿੰਦਰ ਸਿੰਘ ਪਿੰਕੀ ਨਮਿੱਤ ਰਖਾਏ ਗਏ, ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ, ਦੱਤ ਰੋਡ ਦੇ ਸ਼੍ਰੀ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ, ਸੰਪਨ ਹੋਏ। ਇਸ ਉਪਰੰਤ ਹੋਈ ਅੰਤਿਮ ਅਰਦਾਸ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾੜ, ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਖਣਮੁਖ ਭਾਰਤੀ ਪੱਤੋ, ਸਾਬਕਾ ਵਿਧਾਇਕ ਡਾ: ਹਰਜੋਤ ਕਮਲ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਵਿਧਾਇਕ ਵਿਜੇ ਸਾਥੀ, ਸਾਬਕਾ ਮੰਤਰੀ ਦਰਸ਼ਨ ਸਿੰਘ ਖੋਟੇ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਚੇਅਰਮੈਨ ਦੀਪਕ ਸਮਾਲਸਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਐਡਵੋਕੇਟ ਰਵੀ ਗਰੇਵਾਲ, ਪ੍ਰਧਾਨ ਬਲਵੀਰ ਸਿੰਘ ਰਾਮੂੰਵਾਲੀਆ, ਸੁਖਚੈਨ ਸਿੰਘ ਰਾਮੂੰਵਾਲੀਆ, ਮਾਲਵਿਕਾ ਸੂਦ, ਮੇਅਰ ਨੀਤਿਕਾ ਭੱਲਾ, ਪਰੇਮ ਸਿੰਘ ਚੱਕੀਵਾਲੇ ਪ੍ਰਧਾਨ ਸ਼ਹਿਰੀ, ਸੀਨੀਅਰ ਆਗੂ ਭੁਪਿੰਦਰ ਸਿੰਘ ਸਾਹੋਕੇ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਬਰਾੜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਕੌਂਸਲਰ ਮਨਜੀਤ ਸਿੰਘ ਧੰਮੂ, ਗੁਰਮੀਤ ਸਿੰਘ ਗੋਗਾ, ਸਵਰਨ ਸਿੰਘ ਆਦੀਵਾਲ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਡਾ: ਰਜਿੰਦਰ ਕੌਰ, ਸਾਬਕਾ ਐੱਮ ਨਰਿੰਦਰ ਪਾਲ ਸਿੰਘ ਸਿੱਧੂ,ਐੱਮ ਸੀ ਮਨਜੀਤ ਸਿੰਘ ਮਾਨ, ਅੇੱਮ ਸੀ ਸਾਹਿਲ ਅਰੋੜਾ, ਐੱਮ ਸੀ ਮਨਜੀਤ ਸਿੰਘ ਧੰਮੂ, ਹੈਪੀ ਸਿੰਘ, ਹੇਮੰਤ ਸੂਦ, ਡਾ: ਪਰੇਮ ਸਿੰਘ, ਅਨਿਲ ਬਾਂਸਲ, ਅਮਰਜੀਤ ਸਿੰਘ ਸੋਹਣਾ ਖੇਲ੍ਹਾ, ਦੀਪਕ ਭੱਲਾ, ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ ਤੋਂ ਇਲਾਵਾ ਮੋਗਾ ਦੇ ਸਮੂਹ ਕੌਂਸਲਰ , ਆਮ ਲੋਕ ਅਤੇ ਵਪਾਰੀ ਵਰਗ ਨੇ ਭੋਗ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਪਰਿਵਾਰ ਨਾਲ ਵਾਪਰੀ ਅਣਹੋਣੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ।