ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ,ਕੱਲ ਨੂੰ ਸਿਰਜਿਆ ਜਾਵੇਗਾ ਇਤਿਹਾਸ

ਮੋਗਾ,18 ਜੂਨ (ਜਸ਼ਨ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ  ਵੱਡਾ ਐਲਾਨ ਕੀਤਾ ਹੈ ਜਿਸ ਨਾਲ ਕੱਲ ਨੂੰ ਇਤਿਹਾਸ ਸਿਰਜਿਆ ਜਾਵੇਗਾ।ਪਵਿੱਤਰ ਗੁਰਬਾਣੀ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਦੇ ਸਾਰਿਆਂ ਚੈਨੇਲਾਂ ਲਈ ਮੁਫ਼ਤ ਪ੍ਰਸਾਰਣ ਅਧਿਕਾਰ ਦੇਣ ਦੇ ਮੁੱਦੇ ਤੇ ਕੱਲ ਨੂੰ ਕੈਬਿਨੇਟ ਗੁਰਦੁਆਰਾ ਐਕਟ 1925  ਵਿਚ ਨਵੀਂ ਧਾਰਾ ਜੋੜੇਗੀ ਜਿਸਨੂੰ 20  ਜੂਨ ਨੂੰ ਵਿਧਾਨ ਸਭਾ ਵਿਚ ਪਾਸ ਕੀਤਾ ਜਾਵੇਗਾ। ਆਪਣੇ ਟਵਿੱਟਰ ਰਾਹੀਂ ਇਹ ਸੂਚਨਾ  ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪੰਜਾਬੀਆਂ ਨੂੰ ਦਿੱਤੀ ਹੈ ।