ਨੀਟ ਦੀ ਪਰੀਖਿਆ ਵਿਚ ਰਾਜਿੰਦਰਾ ਪਬਲਿਕ ਸਕੂਲ ਦੀ ਵਿਦਿਆਰਥਣ ਆਂਚਲ ਨੇ 4174 ਵਾਂ ਰੈਂਕ ਹਾਸਲ ਕਰਕੇ ਮਾਰੀਆਂ ਮੱਲ੍ਹਾਂ

ਮੋਗਾ, 14 ਜੂਨ (ਜਸ਼ਨ):-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਰਾਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਆਂਚਲ ਨੇ ਨੀਟ ਦੀ ਹੋਈ ਪਰੀਖਿਆ ਵਿਚੋਂ 4174 ਵਾਂ ਰੈਂਕ ਹਾਸਿਲ ਕੀਤਾ ਹੈ | ਅੱਜ ਸਕੂਲ ਵਿਚ ਪੁੱਜੀ ਆਂਚਲ ਦਾ ਸਕੂਲ ਦੀ ਡਾਇਰੈਕਟਰ ਮੈਡਮ ਸੀਮਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ, ਪਿ੍ੰਸੀਪਲ ਅਮਨਦੀਪ ਕੌਰ, ਵਾਈਸ ਪਿ੍ੰਸੀਪਲ ਅੰਜੂ ਜਿੰਦਲ, ਡੀਨ ਅਕੈਡਮਿਕ ਰਾਕੇਸ਼ ਸੂਦ ਅਤੇ ਅਧਿਆਪਕਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕਰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਕਿਹਾ ਕਿ ਸਕੂਲ ਦੀ ਵਿਦਿਆਰਥਣ ਆਂਚਲ ਨੇ ਪਲਸ-2 ਵਿਚੋਂ 92 ਪਸੀਦੀ ਅੰਕ ਹਾਸਲ ਕੀਤੇ ਸਨ | ਉਹਨਾਂ ਕਿਹਾ ਕਿ ਵਿਦਿਆਰਥਣ ਨੇ ਪਲਸ-2 ਦੀ ਪਰੀਖਿਆ ਦੌਰਾਨ ਹੀ ਆਪਣੀ ਨੀਟ ਦੀ ਪਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ | ਜਿਸਦੇ ਚੱਲਦੇ ਵਿਦਿਆਰਥਣ ਆਂਚਲ ਨੇ ਆਪਣੀ ਕੜੀ ਮਿਹਨਤ ਕਰਕੇ ਆਪਣਾ, ਮਾਪਿਆ ਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ | ਇਸ ਮੌਕੇ ਤੇ ਵਿਦਿਆਰਥਣ ਆਂਚਲ ਨੇ ਕਿਹਾ ਕਿ ਉਸਦੀ ਸਫਲਤਾ ਦਾ ਸਿਹਰਾ ਉਸਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਉਹ ਨੀਟ ਦੀ ਪਰੀਖਿਆ ਵਿਚ ਰੈਂਕ ਹਾਸਲ ਕੀਤਾ ਹੈ | ਇਸ ਮੌਕੇ ਤੇ ਸਕੂਲ ਸਟਾਫ ਹਾਜ਼ਰ ਸਨ |


