ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ,ਪਰਮਿੰਦਰ ਵਿੱਕੀ ਕੇ ਅੰਤਿਮ ਸੰਸਕਾਰ ਚ ਕੀਤਾ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ

ਮੋਗਾ, 14 ਜੂਨ (ਜਸ਼ਨ):-ਮੋਗਾ ਦੇ ਸ਼ਿਵ ਪੁਰੀ ਸਵਰਗ ਆਸ਼ਰਮ ਵਿਖੇ ਏਸ਼ੀਆ ਜਵੇਲਰ ਰਾਮਗੰਜ ਦੇ ਮਾਲਿਕ ਪਰਮਿੰਦਰ ਵਿੱਕੀ ਦੇ ਅੰਤਿਮ ਸੰਸਕਾਰ ਵਿਚ, ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸੀਨੀਅਰ ਡਿਪਟੀ ਮੇਅਰ ਅਸ਼ੋਕ ਧਮੀਜਾ, ਡਿਪਟੀ ਮੇਅਰ ਅਸ਼ੋਕ ਧਮੀਜਾ ਅਤੇ ਹੋਰਨਾਂ ਪਾਰਟੀਆ ਆਗੂ, ਕੌਸਲਰਾਂ ਨੇ ਵਿੱਕੀ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਤੇ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪਰਿਵਾਰ ਨੂੰ  ਇੰਸਾਫ ਦੁਆਉਣ ਦਾ ਭਰੋਸਾ ਦਿੱਤਾ |