ਬਲੂਮਿੰਗ ਬਡਜ਼ ਸਕੂਲ਼ ਮੋਗਾ ਵਿਖੇ ਚੱਲ ਰਿਹਾ ਸਮਰ ਕੈਂਪ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ
ਸਮਾਪਤੀ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਮਚਾਈ ਧੂਮ : ਪ੍ਰਿੰਸੀਪਲ
ਮੋਗਾ, 12 ਜੂਨ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ, ਵਿਦਿਆਰਥੀਆਂ ਦੀ ਬਹੁਪੱਖੀ ਤਰੱਕੀ ਦੇ ਲਈ ਕੋਈ ਨਾ ਕੋਈ ਵਿਸ਼ੇਸ਼ ਉਪਰਾਲਾ ਕਰਦਾ ਰਹਿੰਦਾ ਹੈ, ਇਸੇ ਕੋਸ਼ਿਸ਼ ਅਧੀਨ ਸਕੂਲ ਵਿੱਚ ਗਰਮੀਆਂ ਦੀਆਂ ਛੁੱਟਿਆਂ ਤੋਂ ਪਹਿਲਾਂ ਵਿਦਿਆਰਥੀਆਂ ਲਈ, ਸਮਰ ਕੈਂਪ ਦਾ ਆਯੋਜਨ ਕੀਤਾ ਗਿਆ , ਜੋ ਅੱਜ ਆਪਣੀ ਅਮਿਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ। ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਸਮਰ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੇ ਉਮਰ ਵਰਗ ਦੇ ਮੁਤਬਿਕ ਇਸ ਸਮਰ ਕੈਂਪ ਵਿੱਚ ਅਨੇਕਾਂ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਅਯਾੋਜਨ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਸਾਰੇ ਹੀ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਉਮੰਗ ਨਾਲ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਨਰਸਰੀ ਤੋਂ ਪੰਜਵੀ ਕਲਾਸ ਦੇ ਵਿਦਿਆਰਥੀਆਂ ਦਾ ਸਮਰ ਕੈਂਪ ਪਹਿਲਾਂ ਹੀ ਸਮਾਪਤ ਹੋ ਚੁੱਕਾ ਹੈ। ਅੱਜ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਮਰ ਕੈਂਪ ਦਾ ਸਮਾਪਨ ਕੀਤਾ ਗਿਆ। ਸਮਰ ਕੈਂਪ ਵਿੱਚ ਵਿਦਿਆਰਥੀਆਂ ਨੇ ਜੋ ਕੁੱਝ ਵੀ ਸਿੱਖਿਆ ਉਹਨਾਂ ਸਾਰੀਆਂ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ। ਇਸ ਸਮਾਰੋਹ ਦੌਰਾਨ ਅਰਸ਼ਦੀਪ ਸਿੰਘ ਨੇ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੀਤਾ ਅਤੇ ‘ਛੱਲਾ’ ਗਾਣਾ ਗਾ ਕੇ ਸੁਣਾਇਆ। ਸੱਤਵੀਂ ਕਲਾਸ ਵੱਲੋਂ ਇੱਕ ਮੋਨੋ ਐਕਟਿੰਗ ਰਾਹੀਂ ਮਿਹਨਤ ਕਰਨ ਦਾ ਸੁਣੇਹਾ ਦਿੱਤਾ ਗਿਆ। ਲੜਕੀਆਂ ਦੀ ਸਿੱਖਿਆ ਨਾਲ ਸਬੰਧਿਤ ਇੱਕ ਸਕਿੱਟ ਛੇਵੀਂ ਤੋਂ ਅੱਠ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ। ਸਮਰ ਕੈਂਪ ਦੌਰਾਨ ਸੰਗੀਤ ਸਿੱਖਣ ਵਾਲੀ ਕੋਮਲ ਨੇ ਸਿਤਾਰ ਵਜਾ ਕੇ ਸਾਰਿਆਂ ਦਾ ਮੰਨ ਮੋਹ ਲਿਆ। ਹਰਸਿਮਰਤ ਅਤੇ ਗੁਰਸ਼ਰਨ ਨੇ ਆਪਣੀਆਂ ਸੋਲੋ ਡਾਂਸ ਪਰਫੋਰਮੈਂਸ ਨਾਲ ਸਮਾਂ ਬੰਣ ਦਿੱਤਾ। ਇਸ ਤੋਂ ਬਾਅਦ ਸੀਨੀਅਰ ਲੜਕੇ ਅਤੇ ਲੜਕੀਆਂ ਨੇ ਆਪਣੀ-ਆਪਣੀ ਭੰਗੜੇ ਦੀ ਪਰਫੋਰਮੈਂਸ ਨਾਲ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਅੱਠ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਇੱਕ ਕੋਰੀਓਗ੍ਰਾਫੀ ਵੀ ਪੇਸ਼ ਕੀਤੀ। ਇਸ ਸਾਰੇ ਸਮਾਰੋਹ ਨੇ ਸਾਰਿਆਂ ਦੇ ਦਿਲਾਂ ਤੇ ਆਪਣੀ ਅਮਿੱਟ ਯਾਦ ਛੱਡੀ। ਸਮਾਰੋਹ ਦੇ ਅੰਤ ਵਿੱਚ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਘੋਸ਼ਣਾ ਕੀਤੀ। ਉਹਨਾਂ ਸਕੂਲ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਸਦਕਾ ਇਸ ਸਮਾਰੋਹ ਦਾ ਸਫਲ ਆਯੋਜਨ ਸੰਭਵ ਹੋ ਸਕਿਆ। ਉਹਨਾਂ ਵੱਲੋਂ ਸਕੂਲ਼ ਸਟਾਫ ਦਾ ਵੀ ਉਹਨਾਂ ਦੇ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਸੁਹਿਰਦ ਸੁਨੇਹਾ ਦਿੰਦਿਆਂ ਆਖਿਆ ਕਿ ਛੁੱਟੀਆਂ ਦੌਰਾਨ ਉਹ ਆਪਣੇ ਸਮੇਂ ਦਾ ਸਦਉਪਯੋਗ ਕਰਨ ਤਾਂ ਕਿ ਛੁੱਟੀਆਂ ਖਤਮ ਹੋਣ ਤੋਂ ਬਾਅਦ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਕਰ ਸਕਣ।