ਮੋਗਾ ਵਿਖੇ 18 ਜੂਨ ਨੂੰ ਫਰੀਦਕੋਟ ਲੋਕਸਭਾ ਹਲਕੇ ਦੀ ਵਿਸ਼ਾਲ ਰੈਲੀਆ ਆਯੋਜਿਤ ਕੀਤੀ ਜਾਵੇਗੀ
*15 ਜੂਨ ਨੂੰ ਆਈ.ਟੀ. ਸੈਲ, 21 ਜੂਨ ਨੂੰ ਯੋਗਾ ਦਿਵਸ, 25 ਜੂਨ ਨੂੰ ਐਮਰਜੇਂਸੀ ਦਾ ਕਾਲਾ ਦਿਵਸ ਮਨਾਇਆ ਜਾਵੇਗਾ
ਮੋਗਾ, 11 ਜੂਨ (jashan )-ਪੰਜਾਬ ਵਿਚ ਭਾਜਪਾ ਵੱਲੋਂ ਆਪਣੀ ਤਾਕਤ ਨੂੰ ਹੋਰ ਮਜਬੂਤ ਕਰਨ ਲਈ ਜੂਨ ਦੇ ਮਹੀਨੇ ਵਿਚ ਸਾਰੇ ਲੋਕ ਸਭਾ ਹਲਲਕੇ ਵਿਚ ਰੈਲੀਆ ਕੀਤੀਆ ਜਾਣਗੀਆ। ਜਿਸਦੇ ਤਹਿਤ 14 ਜੂਨ ਨੂੰ ਹੁਸ਼ਿਆਰਪੁਰ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਦੀ ਰੈਲੀ ਅਤੇ 18 ਜੂਨ ਨੂੰ ਗੁਰਦਾਸਪੁਰ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਆਯੋਜਿਤ ਕੀਤੀ ਜਾਵੇਗੀ। ਜਿਸ ਵਿਚ ਕੇਂਦਰੀ ਅਤੇ ਸੂਬਾ ਆਗੂ ਸ਼ਾਮਲ ਹੋ ਕੇ ਦੇਸ਼ ਦੀ ਰਾਜਨੀਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਇਸਦੇ ਨਾਲ ਹੀ 18 ਜੂਨ ਨੂੰ ਫਰੀਦਕੋਟ ਜ਼ਿਲ੍ਹੇ ਦੀ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆ ਦੀ ਰੈਲੀ ਮੋਗਾ ਦੀ ਪੁਰਾਣੀ ਦਾਣ ਮੰਡੀ ਵਿਖੇ ਆਯੋਜਿਤ ਕੀਤੀ ਜਾਵੇਗੀ। ਜਿਸ ਵਿਚ ਕੇਂਦਰੀ ਆਗੂਆ ਦੇ ਨਾਲ-ਨਾਲ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਸੰਗਠਨ ਮੰਤਰੀ ਸ਼੍ਰੀਨਿਵਾਸਲੂ, ਮਹਾ ਮੰਤਰੀ ਜੀਵਨ ਗੁਪਤਾ ਦੇ ਇਲਵਾ ਹੋਰ ਵੀ ਆਗੂ ਸੰਬੋਧਨ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਜਪਾ ਦੇ ਪੁਰਾਣੀ ਦਾਣਾ ਮੰਡੀ ਸਥਿਤ ਜ਼ਿਲ੍ਹਾ ਦਫਤਰ ਵਿਖੇ ਫਰੀਦਕੋਟ ਲੋਕਸਭਾ ਹਲਕੇ ਦੇ ਆਗੂਆਂ ਦੀ ਮੀਟਿੰਗਨੂੰ ਸੰਬੋਧਨ ਕਰਦਿਆ ਹੋਏ ਪ੍ਰਗਟ ਕੀਤੇ। ਇਸ ਮੌਕੇ ਤੇ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਲਲਿਤ ਮਹਾਜਨ ਲੋਕਸਭਾ ਪ੍ਰਭਾਰੀ ਫਰੀਦਕੋਟ, ਮਹਿੰਦਰ ਖੋਖਰ ਵਿਸਤਾਰਕ, ਕੁਲਵੰਤ ਸਿੰਘ ਰਾਜਪੂਤ, ਵਰੁਣ ਭੱਲਾ, ਹੈਪੀ, ਸੋਨੀ ਮੰਗਲਾ, ਅਰਜੁਨ ਕੁਮਾਰ ਐਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ, ਨੀਤ ਗੁਪਤਾ ਮਹਿਲਾ ਮੋਰਚਾ ਪ੍ਰਧਾਨ, ਯੂਥ ਪ੍ਰਧਾਨ ਰਾਜਨ ਸੂਦ, ਮੀਤ ਪ੍ਰਧਾਨ ਬਲਦੇਵ ਗਿੱਲ, ਸੰਜੀਵ ਅੱਗਰਵਾਲ, ਨਾਨਕ ਚੋਪੜਾ, ਧਰਮਵੀਰ ਭਾਰਤੀ, ਰਾਏ ਵਰਿੰਦਰ ਪੱਬੀ, ਪਵਨ ਬੰਟੀ, ਰਾਜ ਹੰਸ, ਤੇਜਵੀਰ ਸਿੰਘ, ਬੂਟਾ ਸਿੰਘ, ਵਿਜੇ ਮਿਸ਼ਰਾ, ਹਰਦੇਵ ਸਿੰਘ, ਸੌਰਭ ਸ਼ਰਮਾ, ਸਾਬਕਾ ਐਮ.ਪੀ. ਕੇਵਲ ਸਿੰਘ, ਰਾਜਵਿੰਦਰ ਸਿੰਘ, ਸੰਜੀਵ ਮੰਗਲਾ,ਸੁਰਿੰਦਰ ਸਿੰਘ, ਹੇਮੰਤ ਸੂਦ, ਜਤਿੰਦਰ ਚੱਢਾ, ਬਲਜੀਤ ਸਿੰਘ, ਚਮਨ ਲਾਲ, ਅਵਤਾਰ ਸਿੰਘ ਮਨਾਵਾਂ, ਗੋਲਡੀ ਘਾਲੀ, ਤਰੁਣਜੀਤ ਖੋਟੇ ਆਦਿ ਹਾਜ਼ਰ ਸਨ। ਇਸ਼ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਤੇ ਲਲਿਤ ਮਹਾਰਨਜ ਲੋਕਸਭਾ ਪ੍ਰਭਾਰੀ ਫਰੀਦਕੋਟ ਨੇ ਕਿਹਾ ਕਿ 15 ਜੂਨ ਨੂੰ ਆਈ.ਟੀ. ਸੈਲ ਦੀ ਮੀਟਿੰਗ ਦਾ ਆਯੋਜਨ ਮੋਗਾ ਵਿਖੇ ਕੀਤਾ ਜਾਵੇਗਾ। 21 ਜੂਨ ਨੂੰ ਯੋਗਾ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ 23 ਜੂਨ ਤਕ ਭਾਜਪਾ ਦੇ ਅੋਹਦੇਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 9 ਸਾਲਾਂ ਦੀ ਉਪਲਬਧੀਆ ਨੂੰ ਜਾਗਰੂਕ ਕਰਨ ਲਈ ਜਨ ਸੰਪਰਕ ਪ੍ਰੋਗ੍ਰਾਮ ਦਾ ਆਯੋਜਨ ਕਰਨਗੇ। ਉਹਨਾਂ ਕਿਹਾ ਕਿ 25 ਜੂਨ ਨੂੰ ਐਮਰਜੈਂਸੀ ਦਾ ਕਾਲਾ ਦਿਵਸ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਦੇ ਹਰੇਕ ਆਗੂ ਅਤੇ ਅੋਹਦੇਦਾਰਾਂ ਵਿਚ ਪਾਰਟੀ ਦੇ ਪ੍ਰੋਗ੍ਰਾਮ ਨੂੰ ਲਾਗੂ ਕਰਨ ਲਈ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਬਾਅਦ 70 ਸਾਲ ਤਕ ਕਾਂਗਰਸ, ਅਕਾਲੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੂੰ ਚੰਗੀ ਤਰ੍ਹਾਂ ਵੇਖ ਲਿਆ ਹੈ, ਕਿਸੇ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕੀਤਾ। ਜਿਸ ਕਾਰਨ ਅੱਜ ਪੰਜਾਬ ਵਿਚ ਕਾਨੂੰਨ ਵਿਅਵਸਥਾ ਡਗਮਗਾ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਕੋਲ ਭਾਜਪਾ ਹੀ ਇਕ ਵਿਕਲਪ ਹੈ ਅਤੇ ਪੰਜਾਬ ਦੇ 2024 ਵਿਚ ਆਉਣ ਵਾਲੇ ਲੋਕਸਭਾ, ਨਗਰ ਨਿਗਮਾਂ ਦੇ ਚੋਣਾਂ ਅਤੇ 2027 ਦੇ ਵਿਧਾਨਸਭਾ ਚੋਣਾਂ ਲਈ ਪੰਜਾਬ ਦੇ ਲੋਕ ਭਾਜਪਾ ਨੂੰ ਸੱਤਾ ਸੌਪਣ ਲਈ ਕਾਹਲੇ ਹਨ। ਉਹਨਾਂ ਕਿਹਾ ਕਿ ਜਿਸ ਵੀ ਸੂਬੇ ਵਿਚ ਭਾਜਪਾ ਦੀ ਸਰਕਾਰਾਂ ਹਨ ਉਹ ਸੂਬਾ ਤਰੱਕੀ ਦੇ ਰਾਹ ਤੇ ਹਨ ਅਤੇ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਹੀ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਕੇ ਤਰੱਕੀ ਦੇ ਰਾਹ ਤੇ ਲੈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਹਰੇਕ ਆਗੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 9 ਸਾਲਾਂ ਦੀ ਉਪਲਬਧੀਆ ਨੂੰ ਘਰ-ਘਰ ਪਹੁੰਚਾਉਣ ਲਈ