ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈਣ ਉਪਰੰਤ, ਪੌਦੇ ਲਗਾ ਕੇ ਮਨਾਇਆ ਜਨਮ ਦਿਨ

ਮੋਗਾ, 11 ਜੂਨ (ਜਸ਼ਨ): ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਆਪਣੇ ਜਨਮ ਦਿਨ ਤੇ ਦਿਨ ਦੀ ਸ਼ੁਰੂਆਤ ਅਕਾਲਪੁਰਖ ਦੇ ਸਨਮੁਖ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ  'ਇਕ ਆਸ ਆਸ਼ਰਮ ਸੇਵਾ ਸੁਸਾਇਟੀ (ਮੋਗਾ)' ਵੱਲੋਂ ਬਣਾਏ ਗਏ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਤੇ ਮਾਤਾਵਾਂ ਦਾ ਆਸ਼ੀਰਵਾਦ ਲੈ ਕੇ ਕੀਤੀ ।ਉਹਨਾਂ  ਬਜ਼ੁਰਗਾਂ ਨਾਲ ਆਪਣੇ ਜਨਮ ਦਿਨ ਤੇ ਕੇਕ ਕੱਟ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਬਜ਼ੁਰਗਾਂ ਨੂੰ ਆਪਣੇ ਹੱਥੀਂ ਕੇਕ ਖੁਆਇਆ ।ਇਸ ਮੌਕੇ ਬਜ਼ੁਰਗ ਬੇਹੱਦ ਭਾਵਕ ਨਜ਼ਰ ਆਏ । ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ  ਮੈਂ ਧੰਨਵਾਦ ਕਰਦੀ ਹਾਂ ਜਸਬੀਰ ਸਿੰਘ ਪੁਲਿਸ ਮੁਲਾਜਮ ਜਿਹੜੇ ਕਿ ਇਹ ਸੰਸਥਾ ਚਲਾ ਰਹੇ ਹਨ ਅਤੇ ਨਾਲ ਹੀ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਬਾਵਾ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦੀ ਹਾ ਜੋ ਕਿ ਬਿਰਧ ਆਸ਼ਰਮ ਦੀ ਸੇਵਾ ਨਿਭਾ ਰਹੇ ਹਨ । ਡਾ. ਅਮਨਦੀਪ ਕੌਰ ਅਰੋੜਾ ਨੇ ਇਸ ਮੌਕੇ  100 ਪੌਦੇ ਆਸ਼ਰਮ ਦੇ ਆਲੇ-ਦੁਆਲੇ ਲਾਏ। ਡਾ. ਅਮਨਦੀਪ ਕੌਰ ਅਰੋੜਾ ਨੇ ਆਖਿਆ ਕਿ ਹਰ ਵਿਅਕਤੀ ਨੂੰ ਘਰ ਵਿਚ ਕਿਸੇ ਵੀ ਖੁਸ਼ੀ ਦੇ ਮੌਕੇ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ  ਚਾਹੀਦੀ ਹੈ ਤਾ ਕਿ ਖੁਸ਼ੀ ਯਾਦਗੀਰੀ ਬਣੇ ਅਤੇ ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਪੂਰੀ ਹੋ ਸਕੇ।