ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ ਤੇ ਸਾਰੇ ਵਰਗਾਂ ਤੇ ਇੰਡਸਟਰੀ ਨੂੰ ਸਸਤੀ ਤੇ ਰੈਗੁਲਰ ਬਿਜਲੀ ਛੂੱਟ ਦਿੱਤੀ ਜਾਵੇਗੀ
ਮੋਗਾ, 6 ਜੂਨ (ਜਸ਼ਨ )-ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੇ ਹੀ ਜਿਥੇ ਗਰੀਬਾਂ, ਮਜਦੂਰਾਂ, ਪੈਂਸ਼ਨਰਾਂ, ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਸਪੈਸ਼ਲ ਪ੍ਰੋਗ੍ਰਾਮ ਚਲਾ ਕੇ ਉਹਨਾਂ ਦੀ ਸਾਰਿਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ | ਉਥੇ ਪੰਜਾਬ ਵਿਚ ਸਾਰੇ ਵਰਗਾਂ ਦੇ ਨਾਲ-ਨਾਲ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਸਸਤੀ ਅਤੇ 24 ਘੰਟੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਪੰਜਾਬ ਵਿਚ ਇੰਡਸਟਰੀ ਪ੍ਰਫੁੱਲਤ ਹੋ ਸਕੇ ਅਤੇ ਉਸਦੇ ਖਰਚੇ ਘੱਟ ਹੋ ਸਕਣ ਅਤੇ ਇੰਡਸਟਰੀ ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁੱਹਈਆ ਕਰਵਾ ਸਕੇ | ਇਹ ਵਿਚਾਰ ਭਾਜਪਾ ਦੇ ਸੂਬਾ ਮਹਾ ਮੰਤਰੀ ਜੀਵਨ ਗੁਪਤਾ ਨੇ ਮੋਗਾ ਵਿਖੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਲੋਕਸਭਾ ਹਲਕਾ ਫਰੀਦਕੋਟ ਦੇ ਪ੍ਰਭਾਰੀ ਸਾਬਕਾ ਵਿਧਾਇਕ ਅਰੁਣ ਨਾਰੰਗ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਗਟਕੀਤੇ | ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸੂਬਾ ਮਹਾ ਮੰਤਰੀ ਜੀਵਨ ਗੁਪਤਾ, ਸੂਬਾ ਵਿਧਾਇਕ ਅਰੁਣ ਨਾਰੰਗ ਸਮੇਤ ਵਿਧਾਨਸਭਾ ਹਲਕਿਆ ਤੋਂ ਆਏ ਆਗੂਆਂ ਨੂੰ ਫੁਲਾਂ ਦੇ ਬੁਕੇ ਦੇ ਕੇ ਸੁਆਗਤ ਕੀਤਾ | ਇਸ ਮੌਕੇ ਤੇ ਲੋਕਸਭਾ ਹਲਕਾ ਫਰੀਦਕੋਟ ਦੇ ਸਹਿ ਪ੍ਰਭਾਰੀ ਵਿਜੇ ਸ਼ਰਮਾ, ਫਰੀਦਕੋਟ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਗਨ ਸੁਖੀਜਾ, ਮਹਾ ਮੰਤਰੀ ਰਾਜਨ ਨਾਰੰਗ, ਰਾਜੇਸ਼ ਸੇਠੀ, ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਰਾਹੁਲ ਗਰਗ, ਹੇਮੰਤ ਸੂਦ, ਜਤਿੰਦਰ ਚੱਢਾ, ਕਮਲ ਘਾਰੂ ਆਦਿ ਹਾਜ਼ਰ ਸਨ | ਭਾਜਪਾ ਦੇ ਸੂਬਾ ਮਹਾ ਮੰਤਰੀ ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇਸ਼ ਦੀ ਆਜ਼ਾਦੀ ਦੇ ਬਾਅਦ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਜੋ ਝੂਠਾ ਤੇ ਅਧਾਰਤ ਹੈ | ਜਿਸਨੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਬਲਕਿ ਕਰੋੜਾਂ ਰੁਪਏ ਦੀ ਇਸ਼ਤਹਾਰਬਾਜੀ ਕਰਕੇ ਅਤੇ ਦੂਜੇ ਸੂਬਿਆ ਵਿਚ ਕੇਜਰੀਵਾਲ ਦੇ ਨਾਲ ਹਵਾਈ ਸੇਵਾ ਦਾ ਆਨੰਦ ਮੰਨ ਕੇ ਕਰੋੜਾ ਰੁਪਏ ਬਰਬਾਦ ਕਰ ਰਹੀ ਹੈ | ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਕਰਜ਼ਾ ਲੈ ਕੇ ਪਿਛਲੇ ਇਕ ਸਾਲ ਵਿਚ ਸਰਕਾਰ ਚਲਾਈ ਗਈ ਹੈ ਅਤੇ ਇਸ ਪ੍ਰਕਾਰ ਸੂਬਾ ਸਰਕਾਰ ਚੱਲਦੀ ਰਹੀ ਤਾਂ ਪੰਜਾਬ ਦੇ ਸਿਰ ਤੇ ਪੰਜ ਲੱਖ ਕਰੋੜ ਤੋਂ ਵੱਧ ਕਰਜ਼ਾ ਹੋ ਜਾਵੇਗਾ | ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਕਾਨੂੰਨ ਵਿਅਸਥਾ ਖਰਾਬ ਹੋਣ ਕਾਰਨ ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆ ਵਿਚ ਜਾ ਰਹੀ ਹੈ ਅਤੇ ਪੰਜਾਬ ਦਾ ਨੌਜਵਾਨ ਪੰਜਾਬ ਦੀ ਕਾਨੂੰਨ ਵਿਅਵਸਥਾ, ਗੰਗਸਟਰਾਂ ਦਾ ਰਾਜ ਅਤੇ ਨਸ਼ਿਆ ਦਾ ਵੱਧ ਪ੍ਰਚਲਨ ਦੇ ਕਾਰਨ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿਚ ਜਾਣ ਨੂੰ ਮਜਬੂਰ ਹੈ | ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਹਾਲਤ ਤਰਸ ਯੋਗ ਬਣੀ ਹੋਈ ਹੈ | ਉਹਨਾਂ ਕਿਹਾ ਕਿ ਭਾਜਪਾ ਅਕਾਲੀ ਦਲ ਦੇ ਨਾਲ ਚੋਣਾਂ ਦੇ ਸਮਝੌਤੇ ਅਤੇ ਸੀਟਾਂ ਦੀ ਵੰਡ ਨਹੀਂ ਕਰੇਗੀ | ਕਿਉਂਕਿ ਹੁਣ ਭਾਜਪਾ ਦਾ ਵੋਟ ਫੀਸਦੀ 8 ਫੀਸਦੀ ਤੋਂ ਵੱਧ ਕੇ 16 ਫੀਸਦੀ ਹੋ ਗਿਆ ਹੈ, ਜੋ ਲੋਕਸਭਾ ਚੋਣਾਂ ਵਿਚ 30 ਫੀਸਦੀ ਤੋਂ ਵੱਧ ਹੋ ਜਾਵੇਗਾ ਅਤੇ ਅਕਾਲੀ ਦਲ ਸਮੇਤ ਸਾਰਿਆ ਪਾਰਟੀਆ ਦਾ ਵੋਟ ਫੀਸਦੀ ਘੱਟ ਹੋ ਰਿਹਾ ਹੈ | ਇਸ ਲਈ ਭਾਜਪਾ ਪੰਜਾਬ ਵਿਚ ਇਕ ਵੱਡੀ ਰਾਜਨੀਤਿਕ ਪਾਰਟੀ ਦੇ ਤੌਰ ਤੇ ਉਭਰ ਰਹੀ ਹੈ | ਜਿਸਦਾ ਹੁਣ ਪੰਜਾਬ ਦੀ ਵੱਡੀ ਰਾਜਨੀਤਿਕ ਪਾਰਟੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ | ਇਸ ਮੌਕੇ ਤੇ ਲੋਕਸਭਾ ਹਲਕਾ ਫਰੀਦਕੋਟ ਦੇ ਪ੍ਰਭਾਰੀ ਅਤੇ ਸਾਬਕਾ ਵਿਧਾਇਕ ਨਾਰੰਗ ਨੇ ਕਿਹਾ ਕਿ ਭਾਜਪਾ ਨੂੰ ਲੋਕਸਭਾ ਚੋਣਾਂ ਲਈ ਮਜਬੂਤ ਕਰਨ ਲਈ ਲੋਕਸਭਾ ਹਲਕੇ ਵਿਚ ਆਉਂਦੇ ਸਾਰੇ ਵਿਧਾਨਸਭਾ ਹਲਕਿਆ ਦੀ ਮੀਟਿੰਗ ਮੋਗਾ ਵਿਖੇ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੌ ਸਾਲ ਦੀ ਉਪਲਬਧੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜੂਨ ਦਾ ਪੂਰਾ ਮਹੀਨਾ ਅੋਹਦੇਦਾਰ ਬੂਥ ਪੱਧਰ ਤੇ ਪ੍ਰੋਗ੍ਰਾਮ ਬਣਾ ਕੇ ਲੋਕਾਂ ਨੂੰ ਜਾਣਕਾਰੀ ਦੇਣਗੇ | ਉਹਨਾਂ ਕਿਹਾ ਕਿ ਲੋਕਸਭਾ ਹਲਕਾ ਫਰੀਦਕੋਟ ਵਿਚ ਜੂਨ ਦੇ ਮਹੀਨੇ ਵਿਚ ਇਕ ਬਹੁਤ ਵੱਡੀ ਪ੍ਰਧਾਨ ਮੰਤਰੀ ਦੀ ਉਪਲਬਧੀਆ ਬਾਰੇ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਜਾਵੇਗੀ | ਜਿਸ ਵਿਚ ਪੰਜਾਬ ਤੇ ਕੇਂਦਰ ਸਰਕਾਰ ਦੇ ਆਗੂ ਪੁੱਜਣਗੇ | ਉਹਨਾਂ ਭਾਜਪਾ ਦੇ ਸਮੂਹ ਅੋਹਦੇਦਾਰਾਂ ਨੂੰ ਅਪੀਲ ਕੀਤੀ ਕਿ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਉਹ ਦਿਨ ਰਾਤ ਇਕ ਕਰ ਦੇਣ | ਅਖੀਰ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸੂਬਾ ਮਹਾ ਮੰਤਰੀ ਜੀਵਨ ਗੁਪਤਾ, ਲੋਕਸਭਾ ਹਲਕਾ ਪ੍ਰਭਾਰੀ ਅਰੁਣ ਨਾਰੰਗ ਸਮੇਤ ਸਾਰੇ ਆਗੂਆਂ ਦਾ ਇਥੇ ਪੁੱਜਣ ਤੇ ਸੁਅਗਤ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ |