ਅਮਨ ਪੰਡੋਰੀ ਦੇ ਚੇਅਰਮੈਨ ਬਣਨ ਉਪਰੰਤ ਹਲਕੇ ਦੇ ਲੋਕਾਂ ਵੱਲੋਂ ਮਾਣ ਸਨਮਾਨ ਦੇਣ ਦਾ ਸਿਲਸਿਲਾ ਜਾਰੀ

ਧਰਮਕੋਟ, 6 ਜੂਨ (ਜਸ਼ਨ )-- ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਬਣਾਏ ਗਏ ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਚੇਅਰਮੈਨ ਅਮਨ ਪੰਡੋਰੀ ਨੂੰ ਚੇਅਰਮੈਨ ਬਣਨ ਉਪਰੰਤ ਸਨਮਾਨ ਦੇਣ ਵਾਲਿਆਂ ਦੀ ਝੜੀ ਲੱਗੀ ਹੋਈ ਹੈ, ਕਿਉਂਕਿ ਇੱਕ ਸਧਾਰਨ ਪਰਿਵਾਰ ਦੇ ਵਿਚੋਂ ਉੱਠ ਕੇ ਅਮਨ ਪੰਡੋਰੀ ਨੇ ਪਾਰਟੀ ਦੇ ਬਹੁਤ ਸਖਤ ਮਿਹਨਤ ਕੀਤੀ ਇਲਾਕੇ ਵਿੱਚ ਵੀ ਚੰਗਾ  ਨਾਮ ਕਮਾਇਆ ਹੈ।ਉਨ੍ਹਾਂ ਨੂੰ ਪਿੰਡ ਕੜਾਹੇ ਵਾਲਾ ਦੇ ਲੋਕਾਂ ਵੱਲੋਂ ਇਕੱਤਰ ਹੋ ਕੇ ਸਨਮਾਨ ਦਿੱਤਾ ਗਿਆ ਕਿਉਂਕਿ ਇਸ ਪਿੰਡ ਦੇ ਵਿਚ ਉਨ੍ਹਾਂ ਦੀ ਪਰਿਵਾਰਕ ਰਿਸ਼ਤੇਦਾਰੀ ਵੀ ਹੈ।ਪਿੰਡ ਵਾਸੀਆਂ ਵੱਲੋਂ ਸਨਮਾਨ ਦਿੰਦੇ ਹੋਏ ਬੂਟਾ ਸਿੰਘ, ਕੁਲਦੀਪ ਸਿੰਘ ਸਰਪੰਚ, ਬਲਜਿੰਦਰ ਸਿੰਘ, ਗੁਲਜ਼ਾਰ ਸਿੰਘ, ਇੰਦਰਜੀਤ ਸਿੰਘ, ਤੀਰਥ ਸਿੰਘ, ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ, ਨੇ ਕਿਹਾ ਕਿ ਅਮਨ ਪੰਡੋਰੀ ਇਕ ਵਧੀਆ ਅਤੇ ਮਿਲਨਸਾਰ ਨੌਜਵਾਨ ਹਨ ਜਿਨ੍ਹਾਂ ਨੇ ਪਾਰਟੀ ਨੂੰ ਮਜਬੂਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਦੇ ਵੀ ਉਹ ਧੰਨਵਾਦੀ ਰਹਿਣਗੇ ਜਿਨ੍ਹਾਂ ਨੇ ਇਸ ਮਿਹਨਤੀ ਨੌਜਵਾਨ ਦੀ ਨਬਜ਼ ਨੂੰ ਪਛਾਣਦਿਆਂ ਉਨ੍ਹਾਂ ਨੂੰ ਸਤਿਕਾਰ ਯੋਗ ਅਹੁਦੇ ਨਾਲ ਨਿਵਾਜਿਆ ਹੈ। ਇਸ ਮੌਕੇ ਅਮਨ ਪੰਡੋਰੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਉਨ੍ਹਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਉਸਦੇ ਲਈ ਹਮੇਸ਼ਾ ਰਿਣੀ ਰਹਿਣਗੇ।ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਲੋਕਾਂ ਵੱਲੋਂ ਜੋ ਮਾਨ-ਸਨਮਾਨ ਮਿਲਿਆ ਉਹ ਪਾਰਟੀ ਦੀ ਕੀਤੀ ਗਈ ਸੇਵਾ ਦਾ ਹੀ ਹਿੱਸਾ ਹੈ।